ਜਗਦੀਸ਼ ਟਾਇਟਲਰ ਦੇ ਅੰਮ੍ਰਿਤਸਰ ਵਿਚ ਪੋਸਟਰ ਲੱਗੇ ਵੇਖ ਭੜਕੀਆਂ ਸਿੱਖ ਜੱਥੇਬੰਦੀਆਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੰਮ੍ਰਿਤਸਰ ਵਿਚ ਅੱਜ ਐਤਵਾਰ ਨੂੰ ਸਿੱਖ ਜੱਥੇਬੰਦੀਆਂ ਨੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਇਟਲਰ ਦੇ ਲੱਗੇ ਫਲੈਕਸ ਬੋਰਡਾਂ ਨੂੰ ਉਤਰਵਾ ਦਿੱਤਾ ਹੈ। ਦਰਅਸਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੰਮ੍ਰਿਤਸਰ ਵਿਚ ਅੱਜ ਐਤਵਾਰ ਨੂੰ ਸਿੱਖ ਜੱਥੇਬੰਦੀਆਂ ਨੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਇਟਲਰ ਦੇ ਲੱਗੇ ਫਲੈਕਸ ਬੋਰਡਾਂ ਨੂੰ ਉਤਰਵਾ ਦਿੱਤਾ ਹੈ। ਦਰਅਸਲ ਇਨ੍ਹਾਂ ਬੋਰਡਾਂ ਉੱਤੇ ਜਗਦੀਸ਼ ਟਾਇਟਲਰ ਨੂੰ ਜਨਮਦਿਨ ਦੀ ਮੁਬਾਰਕਵਾਦ ਦਿੱਤੀ ਗਈ ਸੀ। ਉੱਥੇ ਹੀ ਸਿੱਖ ਜੱਥੇਬੰਦੀਆਂ ਦਾ ਕਹਿਣਾ ਸੀ ਕਿ ਜਗਦੀਸ਼ ਟਾਇਟਲਰ 1984 ਵਿਚ ਹੋਏ ਸਿੱਖ ਕਤਲੇਆਮ ਲਈ ਦੋਸ਼ੀ ਹੈ ਇਸ ਉਸ ਦੀ ਤਸਵੀਰ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ।

ਜਾਣਕਾਰੀ ਮੁਤਾਬਕ ਇਹ ਬੋਰਡ ਮਜੀਠਾ ਰੋਡ ਉੱਤੇ ਕਿਸੇ ਕਰਮਜੀਤ ਸਿੰਘ ਗਿੱਲ ਨਾਮ ਦੇ ਵਿਅਕਤੀ ਦੁਆਰਾ ਲਗਾਏ ਗਏ ਸਨ ਅਤੇ ਬੋਰਡਾਂ ਉੱਤੇ ਜਗਦੀਸ਼ ਟਾਇਟਲਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਸਨ। ਜਦੋਂ ਇਨ੍ਹਾਂ ਬੋਰਡਾਂ ਦੇ ਲੱਗੇ ਹੋਣ ਦੀ ਭਣਕ ਕੁੱਝ ਸਿੱਖ ਜੱਥੇਬੰਦੀਆਂ ਨੂੰ ਲੱਗੀ ਤਾਂ ਉਹ ਮੌਕੇ ਉੱਤੇ ਪਹੁੰਚ ਗਈਆਂ ਅਤੇ ਤੁਰੰਤ ਬੋਰਡਾਂ ਨੂੰ ਉੱਥੋਂ ਉਤਰਵਾਇਆ ਗਿਆ। ਸਿੱਖ ਜੱਥੇਬੰਦੀਆਂ ਦਾ ਕਹਿਣਾ ਸੀ ਕਿ ਜਗਦੀਸ਼ ਟਾਇਟਲਰ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਸ਼ਾਮਲ ਸੀ ਜਿਸ ਕਰਕੇ ਉਸ ਦੇ ਇੱਥੋਂ ਪੋਸਟਰ ਉਤਰਵਾਏ ਗਏ ਹਨ ਅਤੇ ਅਜਿਹੇ ਵਿਅਕਤੀ ਦੇ ਪੋਸਟਰਾਂ ਨੂੰ ਕਦੇਂ ਲੱਗਣ ਨਹੀਂ ਦਿੱਤਾ ਜਾਵੇਗਾ। ਸਿੱਖ ਜੱਥੇਬੰਦੀਆਂ ਅਨੁਸਾਰ ”ਜਿਸ ਵਿਅਕਤੀ ਨੇ ਇਹ ਪੋਸਟਰ ਲਗਵਾਏ ਹਨ ਉਸ ਨੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਕੀਤਾ ਹੈ। ਇਸ ਕਰਕੇ ਵਿਰੁੱਧ ਕੇਸ ਦਰਜ ਕਰਵਾਇਆ ਜਾਵੇਗਾ ਅਤੇ ਅਕਾਲ ਤਖਤ ਸਾਹਿਬ ਤੋਂ ਉਸਨੂੰ ਪੰਥ ਵਿਚੋਂ ਛੇਕਣ ਦੀ ਮੰਗ ਕੀਤੀ ਜਾਵੇਗੀ”। ਦੱਸ ਦਈਏ ਕਿ ਕਾਂਗਰਸ ਨੇਤਾ ਜਗਦੀਸ਼ ਟਾਇਟਲਰ ਉੱਤੇ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣ ਦਾ ਆਰੋਪ ਹੈ ਜਿਸ ਨੂੰ ਲੈ ਕੇ ਉਨ੍ਹਾਂ ਉੱਤੇ ਕੋਰਟ ਵਿਚ ਕੇਸ ਵੀ ਚੱਲ ਰਿਹਾ ਹੈ।

Leave a Reply

Your email address will not be published. Required fields are marked *