ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਤੇਜ਼ੀ ਨਾਲ ਰਫਤਾਰ ਫੜ੍ਹ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 13 ਲੱਖ 85 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 32 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 8 ਲੱਖ 85 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 48,661 positive cases & 705 deaths in India in the last 24 hours.
Total #COVID19 positive cases stand at 13,85,522 including 4,67,882 active cases, 8,85,577 cured/discharged/migrated & 32,063 deaths: Health Ministry pic.twitter.com/Qk11TYzDbQ
— ANI (@ANI) July 26, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 48,661 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 705 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 13,85,522 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 32,063 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 8,85,577 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,67,882 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 290, ਠੀਕ ਹੋਏ -176, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-88671, ਠੀਕ ਹੋਏ-43255, ਮੌਤਾਂ-985
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-1126, ਠੀਕ ਹੋਏ-428, ਮੌਤਾਂ-3
ਅਸਾਮ- ਕੁੱਲ ਕੇਸ-31086, ਠੀਕ ਹੋਏ-23055, ਮੌਤਾਂ-77
ਬਿਹਾਰ- ਕੁੱਲ ਕੇਸ-36604, ਠੀਕ ਹੋਏ-24053, ਮੌਤਾਂ-234
ਚੰਡੀਗੜ੍ਹ-ਕੁੱਲ ਕੇਸ-852, ਠੀਕ ਹੋਏ-555, ਮੌਤਾਂ-13
ਛੱਤੀਸਗੜ੍ਹ – ਕੁੱਲ ਕੇਸ – 7087, ਠੀਕ ਹੋਏ–4683, ਮੌਤਾਂ –39
ਦਾਦਰਾ ਨਗਰ ਹਵੇਲੀ- ਕੁੱਲ ਕੇਸ-860, ਠੀਕ ਹੋਏ-530, ਮੌਤਾਂ-2
ਦਿੱਲੀ- ਕੁੱਲ ਕੇਸ-129531, ਠੀਕ ਹੋਏ-113068, ਮੌਤਾਂ-3806
ਗੋਆ- ਕੁੱਲ ਕੇਸ-4686, ਠੀਕ ਹੋਏ-3047, ਮੌਤਾਂ-33
ਗੁਜਰਾਤ- ਕੁੱਲ ਕੇਸ-54626, ਠੀਕ ਹੋਏ-39631, ਮੌਤਾਂ-2300
ਹਰਿਆਣਾ- ਕੁੱਲ ਕੇਸ-30538, ਠੀਕ ਹੋਏ-23654, ਮੌਤਾਂ-389
ਹਿਮਾਚਲ ਪ੍ਰਦੇਸ਼- ਕੁੱਲ ਕੇਸ-2049, ਠੀਕ ਹੋਏ-1173, ਮੌਤਾਂ-11
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-17305, ਠੀਕ ਹੋਏ-9517, ਮੌਤਾਂ-305
ਝਾਰਖੰਡ – ਕੁੱਲ ਕੇਸ-7836, ਠੀਕ ਹੋਏ-3425, ਮੌਤਾਂ-82
ਕਰਨਾਟਕ- ਕੁੱਲ ਕੇਸ-90942, ਠੀਕ ਹੋਏ-33750, ਮੌਤਾਂ-1796
ਕੇਰਲ- ਕੁੱਲ ਕੇਸ-18098, ਠੀਕ ਹੋਏ-8611, ਮੌਤਾਂ-59
ਲੱਦਾਖ-ਕੁੱਲ ਕੇਸ-1276, ਠੀਕ ਹੋਏ-1057, ਮੌਤਾਂ-3
ਮੱਧ ਪ੍ਰਦੇਸ਼-ਕੁੱਲ ਕੇਸ-26926, ਠੀਕ ਹੋਏ-18488, ਮੌਤਾਂ-799
ਮਹਾਰਾਸ਼ਟਰ- ਕੁੱਲ ਕੇਸ-366368, ਠੀਕ ਹੋਏ-207194, ਮੌਤਾਂ-13389
ਮਨੀਪੁਰ- ਕੁੱਲ ਕੇਸ-2176, ਠੀਕ ਹੋਏ-1524, ਮੌਤਾਂ-0
ਮੇਘਾਲਿਆ- ਕੁੱਲ ਕੇਸ-646, ਠੀਕ ਹੋਏ-94, ਮੌਤਾਂ-5
ਮਿਜ਼ੋਰਮ- ਕੁੱਲ ਕੇਸ-361, ਠੀਕ ਹੋਏ-183, ਮੌਤਾਂ-0
ਨਾਗਾਲੈਂਡ- ਕੁੱਲ ਕੇਸ-1289, ਠੀਕ ਹੋਏ-541, ਮੌਤਾਂ-4
ਉੜੀਸਾ- ਕੁੱਲ ਕੇਸ-24013, ਠੀਕ ਹੋਏ-15929, ਮੌਤਾਂ-130
ਪਡੂਚੇਰੀ- ਕੁੱਲ ਕੇਸ-2654, ਠੀਕ ਹੋਏ-1561, ਮੌਤਾਂ-38
ਪੰਜਾਬ – ਕੁੱਲ ਕੇਸ-12684, ਠੀਕ ਹੋਏ-8297, ਮੌਤਾਂ-291
ਰਾਜਸਥਾਨ- ਕੁੱਲ ਕੇਸ-35298, ਠੀਕ ਹੋਏ-25306, ਮੌਤਾਂ-613
ਸਿੱਕਮ- ਕੁੱਲ ਕੇਸ-499, ਠੀਕ ਹੋਏ-142, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-206737, ਠੀਕ ਹੋਏ-151055, ਮੌਤਾਂ-3409
ਤੇਲੰਗਾਨਾ-ਕੁੱਲ ਕੇਸ 52466, ਠੀਕ ਹੋਏ-40334, ਮੌਤਾਂ-455
ਤਿਰਪੁਰਾ-ਕੁੱਲ ਕੇਸ-3862,ਠੀਕ ਹੋਏ-2209, ਮੌਤਾਂ-11
ਉੱਤਰਾਖੰਡ-ਕੁੱਲ ਕੇਸ-5961,ਠੀਕ ਹੋਏ-3495, ਮੌਤਾਂ-63
ਉੱਤਰ ਪ੍ਰਦੇਸ਼-ਕੁੱਲ ਕੇਸ- 63742,ਠੀਕ ਹੋਏ-39903,ਮੌਤਾਂ-1387
ਪੱਛਮੀ ਬੰਗਾਲ-ਕੁੱਲ ਕੇਸ-56377, ਠੀਕ ਹੋਏ-35654,ਮੌਤਾਂ-1332
