ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿਗ ਬੌਸ 13 ਘਰ ‘ਚ ਜਿੱਥੇ ਹਰ ਰੋਜ਼ ਇੱਕ ਨਵਾਂ ਡਰਾਮਾ ਦੇਖਣ ਨੂੰ ਮਿਲ ਹਿਹਾ ਹੈ। ਉਸਨੂੰ ਵੇਖਦਿਆਂ ਲੱਗ ਰਿਹਾ ਹੈ ਕਿ, ਘਰ ਵਿੱਚ ਇੰਨੀ ਆਸਾਨੀ ਨਾਲ ਕੁਝ ਸ਼ਾਂਤ ਨਹੀਂ ਹੋ ਸਕਦਾ ਹੈ। ਸਿਧਾਰਥ ਅਤੇ ਅਸੀਮ ਦੇ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਦੋਵਾਂ ਵਿਚਕਾਰ ਝਗੜਾ, ਧੱਕਾ ਅਤੇ ਗਾਲਾਂ ਕੱਢਣਾਂ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਕੁਝ ਲੋਕ ਅਸੀਮ ਨੂੰ ਟਰੋਲ ਵੀ ਕਰ ਰਹੇ ਹਨ। ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ। ਹੱਦ ਤਾਂ ਉਦੋਂ ਹੋਈ ਜਦੋਂ ਅਸੀਮ ਦੇ ਭਰਾ ਉਮਰ ਰਿਆਜ਼ ਨੇ ਉਸ ਖਿਲਾਫ਼ ਸਾਈਬਰ ਕ੍ਰਾਈਮ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ।
ਅਸੀਮ ਦੇ ਭਰਾ ਨੇ ਸਿਧਾਰਥ ਫੈਨ ਕਲੱਬ ‘ਤੇ ਕੱਢਿਆ ਗੁੱਸਾ
ਅਸੀਮ ਦੇ ਭਰਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰਦਿਆਂ ਲਿਖਿਆ ਹੈ ਕਿ, ਉਨ੍ਹਾਂ ਲੋਕਾਂ ਅਤੇ ਫੈਨ ਕਲੱਬ ਲਈ ਜੋ ਮੇਰੇ ਭਰਾ ਅਸੀਮ ਦੀ ਜਾਤਿ ‘ਤੇ ਟਿੱਪਣੀ ਕਰ ਰਹੇ ਹਨ ਅਤੇ ਉਸ ਨੂੰ ਅੱਤਵਾਦੀ ਕਹਿ ਰਹੇ ਹਨ। ਇਹ ਉਨ੍ਹਾਂ ਲਈ ਅੰਤਿਮ ਚੇਤਾਵਨੀ ਹੈ। ਮੈਂ ਸਾਈਬਰ ਸੈੱਲ ਵਿਚ ਇਸ ਦੀ ਇਸਦੀ ਰਿਪੋਰਟ ਕੀਤੀ ਹੈ, ਜੇ ਤੁਸੀਂ ਜੇਲ੍ਹ ਨਹੀਂ ਜਾਣਾ ਚਾਹੁੰਦੇ ਤਾਂ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਹਟਾ ਦਿਓ।
ਅੱਗੇ ਉਨ੍ਹਾਂ ਲਿਖਿਆ- ਸਿਧਾਰਥ ਫੇਨ ਕਲੱਬ ਨਫ਼ਰਤ ਭਰੇ ਟਵੀਟ ਕਰਨਾ ਬੰਦ ਕਰ ਦਿਓ। ਇਹ ਕਿਤੇ ਵੀ ਨਹੀਂ ਜਾਣ ਵਾਲਾ। ਸ਼ਾਂਤ ਹੋ ਜਾਓ। ਕਿਸੇ ਬਾਰੇ ਲਿਖਣ ਤੋਂ ਪਹਿਲਾਂ ਸੋਚੋ। ਸ਼ੋਅ ਵਿੱਚ ਕਿਸੇ ਨੂੰ ਵੀ ਗਨ ਸ਼ਬਦ ਨਹੀਂ ਸੁਣਿਆ ਹੈ। ਕੁਝ ਵੀ ਨਾ ਸੋਚੋ।

ਦੱਸ ਦਈਏ ਕਿ, ਸੋਸ਼ਲ ਮੀਡਿਆ ‘ਤੇ ਇਕ ਵੀਡੀਓ ਕਲਿਪ ਵੀ ਇਨ੍ਹਾਂ ਦਿਨੀਂ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਅਸੀਮ ਦਾ ਬੇਹੱਦ ਮਜਾਕ ਬਣਾਇਆ ਜਾ ਰਿਹਾ ਹੈ। ਅਸਲ ਵਿੱਚ, ਵਾਇਰਲ ਵੀਡੀਓ ਵਿੱਚ ਸਿਧਾਰਥ-ਅਸੀਮ ਝਗੜੇ ਹੁੰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਦਾਅਵਾ ਕਰ ਰਹੇ ਹਨ ਕਿ ਅਸੀਮ ਨੇ ਸਿਧਾਰਥ ਨੂੰ ਬੰਦੂਕ ਨਾਲ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬਿੱਗ ਬੌਸ ਨੇ ਅਸੀਮ ਦੁਆਰਾ ਬੋਲੇ ਗਏ ‘ਬੰਦੂਕ’ ਸ਼ਬਦ ਦੀ ਆਡੀਓ ਨੂੰ ਬੀਪ ਕਰ ਦਿੱਤਾ ਹੈ।


