ਆ ਰਿਹਾ ਹੈ ‘ਰਾਫੇਲ’ ਲੜਾਕੂ ਜਹਾਜ਼, ਅੰਬਾਲਾ ਏਅਰਫੋਰਸ ਸਟੇਸ਼ਨ ‘ਸਵਾਗਤ’ ਲਈ ਤਿਆਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਨਾਲ ਚੱਲ ਰਹੇ ਸੀਮਾ ਵਿਵਾਦ ਵਿਚਾਲੇ ਭਾਰਤੀ ਹਵਾਈ ਫੌਜ ਦੀ ਮਜ਼ਬੂਤੀ ਵਿਚ ਹੋਰ ਇਜ਼ਾਫਾ ਹੋਣ ਜਾ ਰਿਹਾ ਹੈ। ਦਰਅਸਲ ਦੁਨੀਆ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਨਾਲ ਚੱਲ ਰਹੇ ਸੀਮਾ ਵਿਵਾਦ ਵਿਚਾਲੇ ਭਾਰਤੀ ਹਵਾਈ ਫੌਜ ਦੀ ਮਜ਼ਬੂਤੀ ਵਿਚ ਹੋਰ ਇਜ਼ਾਫਾ ਹੋਣ ਜਾ ਰਿਹਾ ਹੈ। ਦਰਅਸਲ ਦੁਨੀਆ ਦੇ ਸੱਭ ਤੋਂ ਖਤਰਨਾਕ ਲੜਾਕੂ ਜਹਾਜ਼ਾਂ ਵਿਚ ਗਿਣੇ ਜਾਂਦੇ ਰਾਫੇਲ ਲੜਾਕੂ ਜਹਾਜ਼ ਭਲਕੇ ਬੁੱਧਵਾਰ ਨੂੰ ਭਾਰਤ ਪਹੁੰਚ ਰਹੇ ਹਨ, ਜਿਨ੍ਹਾਂ ਦੇ ਸਵਾਗਤ ਲਈ ਅੰਬਾਲਾ ਦਾ ਏਅਰਫੋਰਸ ਸਟੇਸ਼ਨ ਵੀ ਪੂਰੀ ਤਰ੍ਹਾ ਤਿਆਰ ਹੈ।

ਦਰਅਸਲ ਭਾਰਤ ਨੇ ਫਰਾਂਸ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਨੂੰ ਖਰੀਦਣ ਦਾ ਸੌਦਾ ਕੀਤਾ ਸੀ ਅਤੇ 5 ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਬੁੱਧਵਾਰ ਸਵੇਰੇ ਭਾਰਤ ਪਹੁੰਚੇਗੀ। ਸਾਰੇ ਪੰਜ ਜਹਾਜ਼ ਸੋਮਵਾਰ ਨੂੰ ਫਰਾਂਸ ਤੋਂ ਭਾਰਤ ਲਈ ਉੱਡੇ ਸਨ ਅਤੇ ਅੰਬਾਲਾ ਪਹੁੰਚਣ ਲਈ ਇਨ੍ਹਾਂ ਨੂੰ 7 ਹਜ਼ਾਰ ਕਿਮੀਂ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨੀ ਹੈ। ਇਸ ਕਰਕੇ ਇਹ ਜਹਾਜ਼ ਇਕ ਵਾਰ ਯੂਏਈ ਦੇ ਬੇਸ ਉੱਤੇ ਰੁੱਕੇ ਹਨ ਅਤੇ ਈਂਧਨ ਭਰਨ ਤੋਂ ਬਾਅਦ ਇਹ ਭਾਰਤ ਲਈ ਮੁੜ ਤੋਂ ਉਡਾਣ ਭਰਣਗੇ। ਉੱਥੇ ਹੀ ਦੂਜੇ ਪਾਸੇ ਰਾਫੇਲ ਜਹਾਜ਼ਾਂ ਦੇ ਸਵਾਗਤ ਲਈ ਅੰਬਾਲਾ ਦੇ ਏਅਰਫੋਰਸ ਸਟੇਸ਼ਨ ਵਿਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸੁਰੱਖਿਆਂ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਏਅਰਬੇਸ ਦੇ 3 ਕਿਲੋਮੀਟਰ ਦੇ ਦਾਇਰੇ ਨੂੰ ਨੋ ਡ੍ਰੋਨ ਜ਼ੋਨ ਏਰੀਆ ਘੋਸ਼ਿਤ ਕਰ ਦਿੱਤਾ ਗਿਆ ਹੈ।  ਦੱਸ ਦਈਏ ਕਿ ਅੰਬਾਲਾ ਏਅਰਫੋਰਸ ਸਟੇਸ਼ਨ ਉੱਤੇ ਰਾਫੇਲ ਜਹਾਜ਼ਾਂ ਦੀ ਤਾਇਨਾਤ ਇਸ ਲਈ ਕੀਤੀ ਜਾ ਰਹੀ ਹੈ, ਕਿਉਂਕਿ ਚੀਨ ਦਾ ਬਾਰਡਰ ਇੱਥੋਂ 300 ਕਿਮੀਂ ਦੀ ਦੂਰੀ ਉੱਤੇ ਹੈ। ਅਜਿਹੇ ਵੀ ਜੇਕਰ ਐਲਏਸੀ ਉੱਤੇ ਸੈਨਾ ਨੂੰ ਦੁਸ਼ਮਣ ਦੀ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੀ ਲੋੜ ਪੈਂਦੀ ਹੈ ਤਾਂ ਰਾਫੇਲ ਕੁੱਝ ਮਿੰਟਾਂ ਵਿਚ ਬਾਰਡਰ ਤੱਕ ਪਹੁੰਚ ਸਕਦਾ ਹੈ। ਦੂਜੇ ਪਾਸੇ 5 ਲੜਾਕੂ ਜਹਾਜ਼ਾਂ ਤੋਂ ਇਲਾਵਾ ਬਚੇ ਹੋਏ 31 ਲੜਾਕੂ ਜਹਾਜ਼ ਵੀ ਸਾਲ 2021 ਤੱਕ ਭਾਰਤ ਨੂੰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

 

Leave a Reply

Your email address will not be published. Required fields are marked *