ਲਾਕਡਾਊਨ ਦੇ ਮੱਦੇਨਜ਼ਰ ਆਰਬੀਆਈ ਨੇ ਆਮ ਜਨਤਾ ਲਈ ਕੀਤੇ ਇਹ ਵੱਡੇ ਐਲਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪੂਰੇ ਦੇਸ਼ ਵਿਚ 21 ਦਿਨਾਂ ਲਈ ਲਾਕਡਾਊਨ ਕੀਤਾ ਗਿਆ ਹੈ। ਇਸ ਲਾਕਡਾਊਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪੂਰੇ ਦੇਸ਼ ਵਿਚ 21 ਦਿਨਾਂ ਲਈ ਲਾਕਡਾਊਨ ਕੀਤਾ ਗਿਆ ਹੈ। ਇਸ ਲਾਕਡਾਊਨ ਦੌਰਾਨ ਆਮ ਜਨਤਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਅੱਜ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਨਫਰੰਸ ਕਰਕੇ ਕਈ ਵੱਡੇ ਐਲਾਨ ਕੀਤੇ ਜਿਸ ਵਿਚ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ਘਟਾਉਣਾ  ਸ਼ਾਮਲ ਹੈ।

ਗਵਰਨਰ ਸ਼ਕਤੀਕਾਂਤ ਦੁਆਰਾ ਕੀਤੇ ਗਏ ਐਲਾਨ ਇਸ ਤਰ੍ਹਾ ਹਨ-

-ਰੈਪੋ ਰੇਟ 4.40 ਫ਼ੀਸਦੀ ਕੀਤੀ ਗਈ ਹੈ ਜੋ ਕਿ ਪਹਿਲਾਂ 5.15 ਫ਼ੀਸਦੀ ਸੀ ਇਸ ਦੇ ਨਾਲ ਹਰ ਤਰ੍ਹਾ ਦੇ ਕਰਜ਼ ਸਸਤੇ ਹੋਣਗੇ।

-ਰਿਵਰਸ ਰੇਪੋ ਰੇਟ 4.90 ਫ਼ੀਸਦੀ ਤੋਂ ਘਟਾ ਕੇ 4 ਫ਼ੀਸਦੀ ਕਰ ਦਿੱਤੇ ਗਏ ਹਨ ਭਾਵ ਇਸ ਵਿਚ 0.90 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ।

-ਆਰਬੀਆਈ ਨੇ ਸਾਰੇ ਬੈਂਕਾਂ ਨੂੰ ਗ੍ਰਾਹਕਾਂ ਤੋਂ ਤਿੰਨ ਮਹੀਂਨੇ ਦੇ ਲਈ ਈਐਮਆਈ ਨੂੰ ਟਾਲ ਦੇਣ ਦੀ ਸਲਾਹ ਦਿੱਤੀ

-ਕੋਰੋਨਾ ਵਾਇਰਸ ਦੇ ਚੱਲਦੇ ਅਰਥਵਿਵਸਥਾ ਉੱਤੇ ਮੰਡਰਾਉਂਦੇ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਐਮਪੀਸੀ ਨੇ ਸਮੇਂ ਤੋਂ ਪਹਿਲਾਂ ਹੀ ਸਮੀਖਿਆ ਬੈਠਕ ਕੀਤੀ ਜੋ ਕਿ 24 ਤੋਂ 27 ਮਾਰਚ ਤੱਕ ਚੱਲੀ

-ਸਾਰੇ ਬੈਂਕਾ ਦਾ ਕੈਸ਼ ਰਿਜ਼ਰਵ ਰੇਸ਼ਿਓ ਵੀ ਇਕ ਫ਼ੀਸਦੀ ਭਾਵ 100 ਅਧਾਰ ਇਕ ਘਟਾ ਕੇ ਤਿੰਨ ਫ਼ੀਸਦੀ ਕਰ ਦਿੱਤਾ ਹੈ। ਇਹ ਪੂਰੇ ਇਕ ਸਾਲ ਦੇ ਲਈ ਚਾਰ ਫ਼ੀਸਦੀ ਦੀ ਥਾਂ ਤਿੰਨ ਫ਼ੀਸਦੀ ਹੋਵੇਗਾ।

-ਇਸ ਤੋਂ ਇਲਾਵਾ ਲਿਵਕਡਿਟੀ ਐਡਜੇਸਟਮੈਂਟ ਫੈਸੀਲਿਟੀ(LAF) ਨੂੰ ਵੀ 0.9 ਫ਼ੀਸਦੀ ਘਟਾ ਦਿੱਤਾ ਗਿਆ ਹੈ ਜਿਸ ਨਾਲ ਇਹ ਘੱਟ ਕੇ 4 ਪ੍ਰਤੀਸ਼ਤ ਰਹਿ ਗਈ ਹੈ।

Leave a Reply

Your email address will not be published. Required fields are marked *