ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬਾਲੀਵੁੱਡ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿਚ ਕਈ ਆਰੋਪਾਂ ਦਾ ਸਾਹਮਣਾ ਕਰ ਰਹੀ ਰਿਆ ਚੱਕਰਵਤੀ ਨੇ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਿਆ ਹੈ ਤੇ ਮੁੰਬਈ ਪੁਲਿਸ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ।
https://www.instagram.com/p/CEYg61Nnwoe/?utm_source=ig_embed&utm_campaign=embed_video_watch_again
ਦਰਅਸਲ ਰਿਆ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੇ ਘਰ ਬਾਹਰ ਮੀਡੀਆ ਕਰਮੀਆਂ ਨਾਲ ਘਿਰਿਆ ਵਿਖਾਇਆ ਗਿਆ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਉਨ੍ਹਾਂ ਦੇ ਪਿਤਾ ਅੱਗੇ ਵੱਧਦੇ ਹਨ ਤਾਂ ਮੀਡੀਆ ਕਰਮੀ ਉਨ੍ਹਾਂ ਨੂੰ ਸਵਾਲਾਂ ਲਈ ਘੇਰ ਲੈਂਦੇ ਹਨ। ਵੀਡੀਓ ਦੇ ਨਾਲ ਰਿਆ ਚੁੱਕਰਵਤੀ ਨੇ ਲਿਖਿਆ ਹੈ ਕਿ ਕਿਹਾ ”ਇਸ ਵੀਡੀਓ ਵਿਚ ਵਿਖਾਈ ਦੇ ਰਿਹਾ ਵਿਅਕਤੀ ਮੇਰਾ ਪਿਤਾ ਇੰਦਰਜੀਤ ਚੱਕਰਵਰਤੀ(ਸੇਵਾ-ਮੁਕਤ ਆਰਮੀ ਅਧਿਕਾਰੀ) ਹੈ। ਅਸੀ ਈਡੀ, ਸੀਬੀਆਈ ਅਤੇ ਹੋਰ ਜਾਂਚ ਏਜੰਸੀਆਂ ਨਾਲ ਸਹਿਯੋਗ ਲਈ ਆਪਣੇ ਘਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰੀ ਅਤੇ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਅਸੀ ਸਥਾਨਕ ਪੁਲਿਸ ਥਾਣੇ ਨੂੰ ਇਸ ਦੀ ਸੂਚਨਾ ਦਿੱਤੀ, ਅਸੀ ਉੱਥੇ ਗਏ ਵੀ ਪਰ ਕੋਈ ਮਦਦ ਨਹੀਂ ਮਿਲੀ। ਇਹ ਪਰਿਵਾਰ ਕਿਵੇਂ ਰਹੇਗਾ। ਅਸੀ ਕੇਵਲ ਸਹਾਇਤਾ ਲਈ ਕਹਿ ਰਹੇ ਹਾਂ”। ਰਿਆ ਨੇ ਅੱਗੇ ਕਿਹਾ ਕਿ ਮੈਂ ਮੁੰਬਈ ਪੁਲਿਸ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕਰਦੀ ਹਾਂ ਤਾਂ ਜੋ ਅਸੀ ਜਾਂਚ ਏਜੰਸੀਆਂ ਨਾਲ ਸਹਿਯੋਗ ਕਰ ਸਕੀਏ। ਦੱਸ ਦਈਏ ਕਿ ਅੱਜ ਸਵੇਰੇ ਸੀਬੀਆਈ ਵੱਲੋਂ ਰਿਆ ਦੇ ਭਰਾ ਸ਼ੋਵੀਅਤ ਚੱਕਰਵਤੀ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਸੁਸ਼ਾਂਤ ਨਾਲ ਫਲੈਟ ਵਿਚ ਰਹਿਣ ਵਾਲੇ ਸਿਧਾਰਥ ਪਿਠਾਨੀ ਵੀ ਪੁੱਛਗਿੱਛ ਲਈ ਲਗਾਤਾਰ ਸੱਤਵੇਂ ਦਿਨ ਸੀਬੀਆਈ ਸਾਹਮਣੇ ਪੇਸ਼ ਹੋਏ ਸਨ।
