ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਤੇ ਨੀਂਹ ਪੱਥਰ ਰੱਖਿਆ ਹੈ। ਨੀਂਹ ਪੱਥਰ ਰੱਖਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਟਰੱਸਟ ਨੇ ਮੈਨੂੰ ਇਸ ਇਤਿਹਾਸਕ ਪਲ ਲਈ ਸੱਦਾ ਦਿੱਤਾ। ਅੱਜ ਸਦੀਆਂ ਦਾ ਇੰਤਜ਼ਾਰ ਖਤਮ ਹੋਇਆ ਹੈ ਅਤੇ ਪੂਰਾ ਭਾਰਤ ਭਾਵੂਕ ਹੈ। ਸਾਲਾਂ ਤੋਂ ਰਾਮਲਲਾ ਟੈਂਟ ਵਿਚ ਰਹੇ ਹਨ ਪਰ ਹੁਣ ਇਕ ਵਿਸ਼ਾਲ ਮੰਦਰ ਬਣੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ”ਮੈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਮੈਨੂੰ ਰਾਮ ਮੰਦਰ ਦੇ ਇੰਨੇ ਵੱਡੇ ਕੰਮ ਅਤੇ ਸ਼ੁਭ ਭੂਮੀ ਪੂਜਾ ਲਈ ਚੁਣਿਆ ਹੈ। ਕਰੋੜਾਂ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ਼ ਹੀ ਨਹੀਂ ਹੋ ਰਿਹਾ ਹੋਵੇਗਾ ਕਿ ਉਹ ਆਪਣੇ ਜਿਊਂਦੇ ਜੀਅ ਇਸ ਕਾਰਜ ਨੂੰ ਸ਼ੁਰੂ ਹੁੰਦੇ ਵੇਖ ਰਹੇ ਹਾਂ। ਰਾਮ ਜਨਮਭੂਮੀ ਅੱਜ ਮੁਕਤ ਹੋਈ ਹੈ ਅਤੇ ਅੱਜ ਪੂਰਾ ਭਾਰਤ ਰਾਮਮਏ ਹੋ ਗਿਆ ਹੈ”। ਪੀਐਮ ਮੋਦੀ ਅਨੁਸਾਰ ”ਤੁਸੀ ਭਗਵਾਨ ਰਾਮ ਦੀ ਅਦਭੁੱਤ ਸ਼ਕਤੀ ਵੇਖੋ। ਇਮਾਰਤਾਂ ਨਸ਼ਟ ਕਰ ਦਿੱਤੀ ਗਈਆਂ। ਹੋਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਮ ਅੱਜ ਵੀ ਸਾਡੇ ਮਨਾਂ ਵਿਚ ਹਨ। ਸਾਡੀ ਸੰਸਕ੍ਰਿਤੀ ਦਾ ਅਧਾਰ ਹਨ। ਇਸ ਮੰਦਰ ਦੇ ਬਣਨ ਤੋਂ ਬਾਅਦ ਅਯੁੱਧਿਆ ਦੀ ਸ਼ਾਨ ਹੀ ਨਹੀਂ ਵੱਧੇਗੀ, ਬਲਕਿ ਇਸ ਖੇਤਰ ਦੀ ਪੂਰੀ ਆਰਥਿਕਤੀ ਵੀ ਬਦਲ ਜਾਵੇਗੀ। ਇੱਥੇ ਹਰ ਖੇਤਰ ਵਿਚ ਨਵੇਂ ਮੌਕੇ ਪੈਦਾ ਹੋਣਗੇ। ਵਿਸ਼ਵ ਭਰ ਦੇ ਲੋਕ ਇੱਥੇ ਆਉਣਗੇ, ਪੂਰੀ ਦੁਨੀਆ ਭਗਵਾਨ ਰਾਮ ਅਤੇ ਮਾਤਾ ਜਾਨਕੀ ਦੇ ਦਰਸ਼ਨ ਕਰਨ ਲਈ ਆਵੇਗੀ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਇਸ ਮੰਦਰ ਦੇ ਨਾਲ ਕੇਵਲ ਨਵਾਂ ਇਤਿਹਾਸ ਹੀ ਨਹੀਂ ਰੱਖਿਆ ਜਾ ਰਿਹਾ, ਬਲਕਿ ਇਤਿਹਾਸ ਖੁਦ ਨੂੰ ਦੋਹਰਾ ਵੀ ਰਿਹਾ ਹੈ। ਜਿਵੇਂ ਪੱਥਰਾਂ ਉੱਤੇ ਸ਼੍ਰੀਰਾਮ ਲਿਖ ਕੇ ਰਾਮਸੇਤੂ ਬਣਾਇਆ ਗਿਆ, ਇਵੇਂ ਹੀ ਘਰ-ਘਰ ਤੋਂ, ਪਿੰਡ-ਪਿੰਡ ਤੋਂ ਸ਼ਰਧਾਪੂਰਵਕ ਪੂਜੀ ਸ਼ਿਲਾਵਾ, ਇਹ ਊਰਜਾ ਦਾ ਸਰੋਤ ਬਣ ਗਈ ਹਨ। ਦੇਸ਼ ਭਰ ਦੇ ਧਾਮਾਂ ਅਤੇ ਮੰਦਰਾਂ ਤੋ ਲਿਆਈ ਗਈ ਮਿੱਟੀ ਅਤੇ ਨਦੀਆਂ ਦਾ ਜਲ, ਉੱਥੋਂ ਦੇ ਲੋਕਾਂ, ਉੱਥੋਂ ਦੀ ਸੰਸਕ੍ਰਿਤੀ ਅਤੇ ਉੱਥੋ ਦੀ ਭਾਵਨਾਵਾਂ ਅੱਜ ਇੱਥੇ ਦੀ ਸ਼ਕਤੀ ਬਣ ਗਈ ਹੈ”। ਪੀਐਮ ਮੋਦੀ ਨੇ ਆਖਰ ਵਿਚ ਕਿਹਾ ਕਿ ਅੱਜ ਸਦੀਆਂ ਦਾ ਇੰਤਜ਼ਾਰ ਖਤਮ ਹੋਇਆ ਅਤੇ ਅੱਜ ਪੂਰਾ ਭਾਰਤ ਭਾਵੂਕ ਹੈ।
