ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਵਿਚ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਦੀ ਚਪੇਟ ਵਿਚ ਹਰ ਆਮ ਤੋਂ ਖਾਸ ਵਿਅਕਤੀ ਆ ਰਿਹਾ ਹੈ। ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਿਚ ਵੀ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ।
Over the last 24 hours I have developed mild symptoms and tested positive for coronavirus.
I am now self-isolating, but I will continue to lead the government’s response via video-conference as we fight this virus.
Together we will beat this. #StayHomeSaveLives pic.twitter.com/9Te6aFP0Ri
— Boris Johnson (@BorisJohnson) March 27, 2020
ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਜਾਣਕਾਰੀ ਖੁਦ ਪੀਐਮ ਬੌਰਿਸ ਜਾਨਸਨ ਨੇ ਟਵੀਟਰ ਉੱਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਅਤੇ ਕਿਹਾ ਕਿ ”ਉਨ੍ਹਾਂ ਵਿਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਹਨ ਜਿਸ ‘ਚ ਬੁਖਾਰ ਅਤੇ ਖਾਂਸੀ ਸ਼ਾਮਲ ਹੈ। ਇਹ ਪਿਛਲੇ 24 ਘੰਟਿਆਂ ਤੋਂ ਹੈ”। ਪੀਐਮ ਬੋਰਿਸ ਨੇ ਅੱਗੇ ਕਿਹਾ ਕਿ ”ਉਨ੍ਹਾਂ ਨੇ ਮੁੱਖ ਮੈਡੀਕਲ ਅਫਸਰ ਦੇ ਕਹਿਣ ਉੱਤੇ ਆਪਣਾ ਟੈਸਟ ਕਰਵਾਇਆ ਜੋ ਕਿ ਪਾਜ਼ੀਟਿਵ ਆਇਆ ਹੈ। ਉਹ ਆਈਸੋਲੇਸ਼ਨ ਵਿਚ ਜਾ ਰਹੇ ਹਨ ਨਾਲ ਹੀ ਵਰਕ ਫਰੋਮ ਹੋਮ ਕਰਨਗੇ ਅਤੇ ਆਪਣੇ ਘਰ ਤੋਂ ਹੀ ਸਰਕਾਰੀ ਕੰਮ ਵੀਡੀਓ ਕਾਨਫਰਿੰਸਗ ਰਾਹੀਂ ਕਰਨਗੇ।”।
ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿਚ ਵੀ ਆਪਣੀ ਦਸਤਕ ਦੇ ਚੁੱਕਿਆ ਹੈ ਦਰਅਸਲ ਬੀਤੇ 25 ਮਾਰਚ ਨੂੰ ਪ੍ਰਿੰਸ ਚਾਰਲਸ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਉਨ੍ਹਾਂ ਵਿਚ ਇਸ ਮਹਾਮਾਰੀ ਦੇ ਹਲਕੇ ਲੱਛਣ ਵੇਖਣ ਨੂੰ ਮਿਲੇ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਘਰ ਵਿਚ ਹੀ ਆਈਸੋਲੇਟ ਕਰ ਲਿਆ ਸੀ।
ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਕਨੇਡਾ ਦੇ ਪੀਐਮ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਸੀ ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ। ਸਪੇਨ ਦੇ ਪੀਐਮ ਪੈਦਰੋ ਸੈਂਤੇਜ ਦੀ ਪਤਨੀ ਬੇਗੋਨਾ ਗੋਮੇਚ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੀ ਹੈ ਜਿਨ੍ਹਾਂ ਦਾ ਇਲਾਜ ਜਾਰੀ ਹੈ।

