ਮੁਹਾਲੀ ਦੇ ਖਰੜ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਨਾਮੀ ਗੈਂਗਸਟਰ ਜ਼ਖ਼ਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਮੁਹਾਲੀ ਅਧੀਨ ਪੈਂਦੇ ਖਰੜ ਦੇ ਸੰਨੀ ਇਨਕਲੇਵ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ ਹੈ। ਇਸ ਦੌਰਾਨ ਪੁਲਿਸ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਮੁਹਾਲੀ ਅਧੀਨ ਪੈਂਦੇ ਖਰੜ ਦੇ ਸੰਨੀ ਇਨਕਲੇਵ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ ਹੈ। ਇਸ ਦੌਰਾਨ ਪੁਲਿਸ ਨੇ ਨਾਮੀ ਗੈਂਗਸਟਰ ਜੋਨ ਬੁੱਟਰ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਲਿਆ ਹੈ। ਹਾਲਾਂਕਿ ਗੋਲੀ ਵੱਜਣ ਕਰਕੇ ਗੈਂਗਸਟਰ ਜੋਨ ਬੁਟੱਰ ਜਖ਼ਮੀ ਵੀ ਹੋ ਗਿਆ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ।

https://youtu.be/TuSh76PPLLA?t=2

ਜਾਣਕਾਰੀ ਮੁਤਾਬਕ ਗੈਂਗਸਟਰ ਜੋਨ ਬੁੱਟਰ ਆਪਣੇ 4 ਸਾਥੀਆਂ ਨਾਲ ਸੰਨੀ ਇਨਕਲੇਵ ਖਰੜ ਵਿਖੇ ਜਲਵਾਯੂ ਟਾਵਰ ਨੇੜੇ ਅਮਨ ਹੋਮਜ਼ ਸੁਸਾਇਟੀ ਵਿਚ ਕਿਰਾਏ ਦੇ ਫਲੈਟ ਵਿਚ ਰਹਿ ਰਿਹਾ ਸੀ। ਜਦੋਂ ਇਸ ਗੱਲ ਦੀ ਭਨਕ ਪੁਲਿਸ ਨੂੰ ਲੱਗੀ ਤਾਂ ਮੁਹਾਲੀ ਅਤੇ ਜਗਰਾਓ ਪੁਲਿਸ ਦੀ OCCU ਯੂਨਿਟ ਨੇ ਫਲੈਟ ‘ਚ ਰੇਡ ਮਾਰੀ ਪਰ ਉਦੋਂ ਹੀ ਗੈਂਗਸਟਰ ਨੇ ਅੰਦਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਅਤੇ ਇਸ ਦੌਰਾਨ ਗੈਂਗਸਟਰ ਜੋਨ ਬੁੱਟਰ ਨੂੰ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਉੱਥੇ ਹੀ ਉਸਦੇ ਬਾਕੀ ਚਾਰ ਸਾਥੀਆਂ ਨੇ ਪੁਲਿਸ ਅੱਗੇ ਸਰੈਂਡਰ ਕਰ ਦਿੱਤਾ ਹੈ। ਪੁਲਿਸ ਦੁਆਰਾ ਜਖਮੀ ਗੈਂਗਸਟਰ ਬੁੱਟਰ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਹੈ ਅਤੇ ਉਸਦੇ ਬਾਕੀ ਦੇ ਚਾਰ ਸਾਥੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਕੋਲੋਂ 5 ਪਿਸਤੌਲਾਂ ਅਤੇ ਕਈਂ ਜਿੰਦਾ ਰੋਦ ਮਿਲੇ ਹਨ। ਦੱਸ ਦਈਏ ਕਿ ਗੈਂਗਸਟਰ ਜੋਨ ਬੁੱਟਰ ਕਈ ਜ਼ੁਰਮ ਦੀਆਂ ਵਾਰਦਾਤਾਂ ਵਿਚ ਨਾਮਜ਼ਦ ਸੀ ਅਤੇ ਪੁਲਿਸ ਨੂੰ ਇਸ ਦੀ ਲੰਬੇ ਸਮੇਂ ਤੋਂ ਭਾਲ ਸੀ।

Leave a Reply

Your email address will not be published. Required fields are marked *