ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਾਰਗਿਲ ਵਿਜੈ ਦਿਵਸ ਉੱਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਯਾਦ ਕੀਤਾ ਅਤੇ ਕੋਰੋਨਾ ਸਮੇਤ ਕਈ ਮੁੱਦਿਆਂ ਉੱਤੇ ਆਪਣੀ ਗੱਲ ਕਹੀ ਹੈ।
ਪੀਐਮ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ”ਅੱਜ ਕਾਰਗਿਲ ਵਿਜੈ ਦਿਵਸ ਹੈ। 20 ਸਾਲ ਪਹਿਲਾਂ ਅੱਜ ਦੇ ਦਿਨ ਹੀ ਕਾਰਗਿਲ ਦੇ ਯੁੱਧ ਵਿਚ ਸਾਡੀ ਸੈਨਾ ਨੇ ਭਾਰਤ ਦੀ ਜਿਤ ਦਾ ਝੰਡਾ ਲਹਿਰਾਇਆ ਸੀ। ਕਾਰਗਿਲ ਦਾ ਯੁੱਧ ਜਿਨ੍ਹਾਂ ਹਲਾਤਾਂ ਵਿਚ ਹੋਇਆ ਸੀ, ਉਹ ਭਾਰਤ ਕਦੇ ਵੀ ਨਹੀਂ ਭੁੱਲ ਸਕਦਾ। ਦੁਸ਼ਮਣ ਦਾ ਸੁਭਾਅ ਹੀ ਹੁੰਦਾ ਹੈ ਸੱਭ ਨਾਲ ਬਿਨਾਂ ਵਜ੍ਹਾ ਦੁਸ਼ਮਣੀ ਕਰਨਾ, ਪਾਕਿਸਤਾਨ ਨੇ ਪਿੱਠ ਉੱਤੇ ਛੁਰਾ ਮਾਰਿਆ ਸੀ ਜਿਸ ਨੂੰ ਸਾਡੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਪਾਕਿਸਤਾਨ ਨੇ ਵੱਡੇ-ਵੱਡੇ ਖਵਾਬ ਪਾਲ ਕੇ ਭਾਰਤ ਦੀ ਭੂਮੀ ਉੱਤੇ ਕਬਜਾ ਕਰਨ ਦਾ ਯਤਨ ਅਤੇ ਆਪਣੀ ਅੰਦਰੂਨੀ ਲੜਾਈ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀ। ਤੁਸੀ ਕਲਪਨਾ ਕਰ ਸਕਦੇ ਹੋ ਉੱਚੇ ਪਹਾੜਾਂ ਉੱਤੇ ਬੈਠਿਆ ਦੁਸ਼ਮਣ ਅਤੇ ਹੇਠਾਂ ਤੋਂ ਲੜ ਰਹੀ ਸਾਡੀ ਸੈਨਾ ਪਰ ਜਿੱਤ ਪਹਾੜ ਦੀ ਉਚਾਈ ਦੀ ਨਹੀ, ਭਾਰਤ ਦੀਆਂ ਫੌਜਾਂ ਦੇ ਹੌਸਲੇ ਅਤੇ ਸੱਚੀ ਵੀਰਤਾ ਦੀ ਹੋਈ”। ਪੀਐਮ ਮੋਦੀ ਨੇ ਕਿਹਾ ਮੈ ਅੱਜ ਸਾਰੇ ਦੇਸ਼ਵਾਸੀਆਂ ਵੱਲੋਂ ਸਾਡੇ ਇਨ੍ਹਾਂ ਵੀਰ ਜਵਾਨਾਂ ਦੇ ਨਾਲ-ਨਾਲ, ਉਨ੍ਹਾਂ ਦੀਆਂ ਮਾਤਾਵਾਂ ਨੂੰ ਵੀ ਨਮਨ ਕਰਦਾ ਹਾਂ, ਜਿਨ੍ਹਾਂ ਨੇ ਮਾਂ-ਭਾਰਤੀ ਦੇ ਸੱਚੇ ਸਪੂਤਾਂ ਨੂੰ ਜਨਮ ਦਿੱਤਾ”। ਉੱਥੇ ਹੀ ਕੋਰੋਨਾ ਦੀ ਸਥਿਤੀ ਉੱਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”ਪਿਛਲੇ ਕੁੱਝ ਮਹੀਨਿਆਂ ਤੋਂ ਦੇਸ਼ ਨੇ ਇੱਕਮੁੱਠ ਹੋ ਕੋ ਜਿਸ ਤਰ੍ਹਾ ਕੋਰੋਨਾ ਨਾਲ ਮੁਕਾਬਲਾ ਕੀਤਾ ਹੈ, ਉਸ ਨੇ ਬਹੁਤ ਸਾਰੀਆਂ ਸ਼ੰਕਾਵਾਂ ਨੂੰ ਗਲਤ ਸਾਬਿਤ ਕੀਤਾ ਹੈ। ਦੇਸ਼ ਵਿਚ ਰਿਕਵਰੀ ਰੇਟ ਬਾਕੀ ਦੇਸ਼ਾਂ ਦੇ ਮੁਕਾਬਲੇ ਬੇਹਤਰ ਹੈ, ਮੌਤ ਦਰ ਵੀ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਤੋਂ ਕਾਫੀ ਘੱਟ ਹੈ। ਨਿਸ਼ਚਿਤ ਤੌਰ ਨਾਲ ਇਕ ਵੀ ਵਿਅਕਤੀ ਖੋਣਾ ਦੁਖਦਾਈ ਹੈ ਪਰ ਭਾਰਤ ਆਪਣੇ ਲੱਖਾਂ ਦੇਸ਼ਵਾਸੀਆਂ ਦਾ ਜੀਵਨ ਬਚਾਉਣ ਵਿਚ ਸਫਲ ਵੀ ਰਿਹਾ ਹੈ”। ਪੀਐਮ ਮੋਦੀ ਨੇ ਕਿਹਾ ਕਿ ”ਇਕ ਪਾਸੇ ਅਸੀ ਕੋਰੋਨਾ ਵਿਰੁੱਧ ਲੜਾਈ ਨੂੰ ਪੂਰੀ ਚੌਕਸੀ ਨਾਲ ਲੜਨਾ ਹੈ ਤਾਂ ਦੂਜੇ ਪਾਸੇ ਕਠੋਰ ਮਿਹਨਤ ਨਾਲ ਕਾਰੋਬਾਰ, ਨੌਕਰੀ, ਪੜਾਈ ਜੋ ਵੀ ਫਰਜ ਅਸੀ ਨਿਭਾਉਂਦੇ ਹਾਂ, ਉਸ ਵਿਚ ਤੇਜੀ ਲਿਆਉਣੀ ਹੈ, ਉਸ ਨੂੰ ਨਵੀਂ ਉਚਾਈ ਉੱਤੇ ਲੈ ਕੇ ਜਾਣਾ ਹੈ। ਕੋਰੋਨਾ ਕਾਲ ਵਿਚ ਤਾਂ ਸਾਡੇ ਗ੍ਰਾਮੀਣ ਖੇਤਰਾਂ ਨੇ ਪੂਰੇ ਦੇਸ਼ ਨੂੰ ਦਿਸ਼ਾ ਵਿਖਾਈ ਹੈ । ਪਿੰਡਾਂ ਤੋਂ ਸਥਾਨਿਕ ਨਾਗਰਿਕਾ ਅਤੇ ਗ੍ਰਾਮ ਪੰਚਾਇਤਾਂ ਦੇ ਕਈ ਚੰਗੇ ਯਤਨ ਸਾਹਮਣੇ ਆਏ ਹਨ”।
