ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬਾਲੀਵੁੱਡ ਅਦਾਕਾਰਾ ਕੰਗਾਨ ਰਣੌਤ ਅੱਜ ਆਖਰਕਾਰ ਹਿਮਾਚਲ ਤੋਂ ਫਲਾਈਟ ਰਾਹੀਂ ਮੁੰਬਈ ਪਹੁੰਚ ਗਈ ਹੈ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਉਸ ਨੂੰ ਮੁੰਬਈ ਏਅਰਪੋਰਟ ਤੋਂ ਉਸ ਦੇ ਘਰ ਪਹੁੰਚਾਇਆ ਗਿਆ ਹੈ ਪਰ ਉੱਥੇ ਹੀ ਏਅਰਪੋਰਟ ਉੱਤੇ ਵੱਡੀ ਗਿਣਤੀ ਵਿਚ ਭੀੜ ਜਮ੍ਹਾ ਹੋ ਗਈ ਸੀ ਜੋ ਕਿ ਕੰਗਨਾ ਦੇ ਵਿਰੋਧ ਅਤੇ ਸਮੱਰਥਨ ਵਿਚ ਨਾਅਰੇਬਾਜ਼ੀ ਕਰ ਰਹੀ ਸੀ।
Maharashtra: Members of Bhartiya Kamgar Sena gathered outside Chhatrapati Shivaji Maharaj International Airport as actor #KanganaRanaut arrived in Mumbai. (Earlier visuals) pic.twitter.com/NLzT8GCneF
— ANI (@ANI) September 9, 2020
ਦਰਅਸਲ ਕੰਗਨਾ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਵਿਰੋਧ ਅਤੇ ਸਮੱਰਥਨ ਵਿਚ ਵੱਡੀ ਗਿਣਤੀ ‘ਚ ਲੋਕ ਏਅਰਪੋਰਟ ਦੇ ਬਾਹਰ ਇੱਕਠੇ ਹੋ ਗਏ ਸਨ। ਸ਼ਿਵਸੈਨਾ ਦੇ ਵਰਕਰ ਕੰਗਨਾ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ, ਉੱਥੇ ਹੀ ਕਰਨੀ ਸੈਨਾ ਅਤੇ ਆਰਪੀਆਈ ਦੇ ਵਰਕਰ ਕੰਗਨਾ ਦੇ ਸਮੱਰਥਨ ਵਿਚ ਨਾਅਰੇ ਲਗਾ ਰਹੇ ਸਨ ਜਿਸ ਕਰਕੇ ਜਹਾਜ਼ ਦੇ ਲੈਂਡ ਹੋਣ ਤੋਂ ਤੁਰੰਤ ਬਾਅਦ ਕੰਗਨਾ ਅਤੇ ਉਸ ਦੀ ਟੀਮ ਨੂੰ ਸੱਭ ਤੋਂ ਪਹਿਲਾਂ ਫਲਾਈਟ ਤੋਂ ਉਤਾਰਿਆ ਗਿਆ ਅਤੇ ਇਕ ਸਪੈਸ਼ਲ ਵਾਹਨ ਵਿਚ ਬੈਠ ਕੇ ਸੁੱਰਖਿਆ ਪ੍ਰਬੰਧਾਂ ਹੇਠਾਂ ਏਅਰਪੋਰਟ ਤੋਂ ਬਾਹਰ ਲਿਜਾਇਆ ਗਿਆ ਜਿਸ ਤੋਂ ਬਾਅਦ ਉਹ ਬਾਂਦਰਾ ਸਥਿਤ ਆਪਣੇ ਘਰ ਪਹੁੰਚ ਗਈ ਹੈ। ਕੰਗਨਾ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਕੈਟਾਗਿਰੀ ਦੀ ਸੁਰੱਖਿਆ ਦਿੱਤੀ ਗਈ ਹੈ।
ਉੱਥੇ ਹੀ ਇਸ ਤੋਂ ਪਹਿਲਾਂ ਬੋਮਬੇ ਹਾਈਕੋਰਟ ਨੇ ਬੀਐਮਸੀ ਦੁਆਰਾ ਕੰਗਨਾ ਦੇ ਦਫਤਰ ਦੀ ਉਸਾਰੀ ਨੂੰ ਗੈਰ-ਕਾਨੂੰਨੀ ਦੱਸ ਕੇ ਤੋੜਨ ਦੀ ਕਾਰਵਾਈ ਉੱਤੇ ਰੋਕ ਲਗਾ ਦਿੱਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਭਲਕੇ ਵੀਰਵਾਰ ਨੂੰ ਹੋਵੇਗੀ।ਕੰਗਨਾ ਰਣੌਤ ਦਾ ਇਹ ਦਫਤਰ ਇਸ ਸਾਲ ਜਨਵਰੀ ਵਿਚ 48 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਸੀ ਜਿਸ ਉੱਤੇ ਬੀਤੇ ਦਿਨ ਬੀਐਮਸੀ ਅਧਿਕਾਰੀਆਂ ਨੇ ਨੋਟਿਸ ਚਪਕਾ ਦਿੱਤਾ ਸੀ। । ਬੀਐਮਸੀ ਦਾ ਆਰੋਪ ਸੀ ਕਿ ਕੰਗਨਾ ਦੇ ਦਫਤਰ ਵਿਚ ਕੁੱਝ ਨਿਰਮਾਣ ਬਿਨਾਂ ਕਿਸੇ ਇਜ਼ਾਜਤ ਤੋਂ ਹੋਇਆ ਸੀ ਜਿਸ ਵਿਚ ਕਮਰਿਆਂ ਦੀ ਵੱਖ ਵਰਤੋਂ, ਬਾਥਰੂਮ ਦੀ ਉਸਾਰੀ ਅਤੇ ਰਸੋਈ ਦੇ ਨਿਰਮਾਣ ਵਰਗੀਆਂ ਗੱਲਾਂ ਸ਼ਾਮਲ ਸਨ।
