ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਫੈਲਾਅ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 468 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 12,684 ਹੋ ਗਈ ਹੈ। ਉੱਥੇ ਹੀ 201 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 9 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਲੁਧਿਆਣਾ ਤੋਂ 155, ਜਲੰਧਰ ਤੋਂ 29, ਅੰਮ੍ਰਿਤਸਰ ਤੋਂ 55, ਪਟਿਆਲਾ ਤੋਂ 40, ਸੰਗਰੂਰ ਤੋਂ 38, ਮੁਹਾਲੀ ਤੋਂ 32, ਗੁਰਦਾਸਪੁਰ ਤੋਂ 16, ਪਠਾਨਕੋਟ ਤੋਂ 6, ਨਵਾਂਸ਼ਹਿਰ ਤੋਂ 2, ਹੁਸ਼ਿਆਰਪੁਰ ਤੋਂ 1, ਤਰਨਤਾਰਨ ਤੋਂ 5, ਫਿਰੋਜ਼ਪੁਰ ਤੋਂ 10, ਫਤਿਹਗੜ੍ਹ ਸਾਹਿਬ ਤੋਂ 10, ਫਰੀਦਕੋਟ ਤੋਂ 10, ਮੋਗਾ ਤੋਂ 6, ਬਠਿੰਡਾ ਤੋਂ 18,ਰੋਪੜ ਤੋਂ 6, ਕਪੂਰਥਲਾ ਤੋਂ 10, ਮਾਨਸਾ ਤੋਂ 1 ਅਤੇ ਬਰਨਾਲਾ ਤੋਂ 18 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 71, ਹੁਸ਼ਿਆਰਪੁਰ ਵਿਚ 11, ਮੁਕਤਸਰ ਸਾਹਿਬ ਵਿਚ 1, ਸੰਗਰੂਰ ਵਿਚ 21, ਫਿਰੋਜ਼ਪੁਰ ਵਿਚ 14, ਰੋਪੜ ਵਿਚ 16, ਮੁਹਾਲੀ ਵਿਚ 22, ਫਤਿਹਗੜ੍ਹ ਸਾਹਿਬ ਵਿਚ 5, ਫਾਜ਼ਿਲਕਾ ਵਿਚ 4, ਪਠਾਨਕੋਟ ਵਿਚ 2, ਮੋਗਾ ਵਿਚ 1, ਬਰਨਾਲਾ ਵਿਚ 2, ਨਵਾਂਸ਼ਹਿਰ ਵਿਚ 9 ਅਤੇ ਬਠਿੰਡਾ ਵਿਚ 22 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 8297 ਹੋ ਗਈ ਹੈ। ਜਦਕਿ ਜਲੰਧਰ, ਫਿਰੋਜ਼ਪੁਰ, ਬਰਨਾਲਾ, ਅੰਮ੍ਰਿਤਸਰ, ਰੋਪੜ ਵਿਚ 1-1 ਅਤੇ ਲੁਧਿਆਣਾ ਵਿਚ 4 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 291 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 4096 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-2327, ਠੀਕ ਹੋਏ-1514, ਮੌਤਾਂ-54
ਜਲੰਧਰ –1937, ਕੁੱਲ ਕੇਸ –, ਠੀਕ ਹੋਏ -1196, ਮੌਤਾਂ-37
ਅੰਮ੍ਰਿਤਸਰ- ਕੁੱਲ ਕੇਸ-1491, ਠੀਕ ਹੋਏ- 1120, ਮੌਤਾਂ-66
ਪਟਿਆਲਾ-ਕੁੱਲ ਕੇਸ-1294, ਠੀਕ ਹੋਏ-510, ਮੌਤਾਂ-20
ਸੰਗਰੂਰ ਕੁੱਲ ਕੇਸ-924, ਠੀਕ ਹੋਏ-675, ਮੌਤਾਂ-23
ਮੁਹਾਲੀ – ਕੁੱਲ ਕੇਸ – 679, ਠੀਕ ਹੋਏ –448, ਮੌਤਾਂ–13
ਹੁਸ਼ਿਆਰਪੁਰ- ਕੁੱਲ ਕੇਸ-451, ਠੀਕ ਹੋਏ-258, ਮੌਤਾਂ-13
ਗੁਰਦਾਸਪੁਰ- ਕੁੱਲ ਕੇਸ-363, ਠੀਕ ਹੋਏ-299, ਮੌਤਾਂ-13
ਪਠਾਨਕੋਟ- ਕੁੱਲ ਕੇਸ-311, ਠੀਕ ਹੋਏ-256, ਮੌਤਾਂ-11
ਨਵਾਂਸ਼ਹਿਰ- ਕੁੱਲ ਕੇਸ-291, ਠੀਕ ਹੋਏ-230, ਮੌਤਾਂ-2
ਫਤਿਹਗੜ੍ਹ ਸਾਹਿਬ- ਕੁੱਲ ਕੇਸ-276, ਠੀਕ ਹੋਏ-191, ਮੌਤਾਂ-2
ਫ਼ਿਰੋਜ਼ਪੁਰ – ਕੁੱਲ ਕੇਸ-283, ਠੀਕ ਹੋਏ-172, ਮੌਤਾਂ-6
ਤਰਨਤਾਰਨ ਕੁੱਲ ਕੇਸ-262, ਠੀਕ ਹੋਏ-220, ਮੌਤਾਂ-6
ਫਰੀਦਕੋਟ- ਕੁੱਲ ਕੇਸ-258, ਠੀਕ ਹੋਏ-154, ਮੌਤਾਂ-0
ਬਠਿੰਡਾ- ਕੁੱਲ ਕੇਸ-260, ਠੀਕ ਹੋਏ-155, ਮੌਤਾਂ-4
ਮੋਗਾ- ਕੁੱਲ ਕੇਸ-265, ਠੀਕ ਹੋਏ-159, ਮੌਤਾਂ-5
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-202, ਠੀਕ ਹੋਏ-167, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-208, ਠੀਕ ਹੋਏ-137, ਮੌਤਾਂ-1
ਰੋਪੜ- ਕੁੱਲ ਕੇਸ-196, ਠੀਕ ਹੋਏ-165, ਮੌਤਾਂ-2
ਕਪੂਰਥਲਾ-ਕੁੱਲ ਕੇਸ-194, ਠੀਕ ਹੋਏ-132, ਮੌਤਾਂ-9
ਬਰਨਾਲਾ ਕੁੱਲ ਕੇਸ-116, ਠੀਕ ਹੋਏ-76, ਮੌਤਾਂ-3
ਮਾਨਸਾ- ਕੁੱਲ ਕੇਸ-96, ਠੀਕ ਹੋਏ-63, ਮੌਤਾਂ-0
ਕੁੱਲ ਕੇਸ 12,684, ਠੀਕ ਹੋਏ 8297, ਮੌਤਾਂ 291
