ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਨੂੰ ਲੈ ਕੇ ਅੱਜ ਸ਼ਨੀਵਾਰ ਨੂੰ ਇਕ ਬੁਰੀ ਖਬਰ ਸਾਹਮਣੇ ਆਈ ਹੈ। ਦਰਅਸਲ ਆਪਣੀ ਦਮਦਾਰ ਬਾਡੀ ਅਤੇ ਨੌਜਵਾਨ ਪੀੜੀ ਨੂੰ ਜ਼ਿੰਮ ਲਈ ਉਤਸ਼ਾਹਿਤ ਕਰਨ ਵਾਲੇ ਸਤਨਾਮ ਖੱਟੜਾ ਦਾ ਅੱਜ ਦੇਹਾਂਤ ਹੋ ਗਿਆ ਹੈ।
ਦੱਸਿਆ ਇਹ ਜਾ ਰਿਹਾ ਹੈ ਕਿ ਸਤਨਾਮ ਖੱਟੜਾ ਦੀ ਮੌਤ ਹਾਰਟ ਅਟੈਕ ਆਉਣ ਕਰਕੇ ਹੋਈ ਹੈ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਦੁਨੀਆ ਨੂੰ ਅਲਵੀਦਾ ਕਹਿਣ ਕਰਕੇ ਫਿੱਟਨੈੱਸ ਇੰਡਸਟਰੀ ਵਿਚ ਸੋਗ ਲਹਿਰ ਛਾ ਗਈ ਹੈ। ਸਤਨਾਮ ਦੇ ਪ੍ਰਸ਼ੰਸਕਾ ਲਈ ਉਨ੍ਹਾਂ ਦੀ ਮੌਤ ਦੀ ਖਬਰ ਇੱਕ ਵੱਡਾ ਸਦਮਾ ਹੈ।
ਸਤਨਾਮ ਨੇ ਆਪਣੀ ਫਿੱਟਨੈੱਸ ਅਤੇ ਦਮਦਾਰ ਬਾਡੀ ਕਰਕੇ ਫਿੱਟਨੈੱਸ ਇੰਡਸਟਰੀ ਵਿਚ ਇਕ ਵੱਖਰੀ ਪਹਿਚਾਣ ਬਣਾਈ ਸੀ। ਚੜਦੀ ਜਵਾਨੀ ਵਿਚ ਹੀ ਫਿੱਟਨੈੱਸ ਦੀ ਦੁਨੀਆ ਵਿਚ ਸਤਨਾਮ ਇਕ ਮੰਨਿਆ ਪਰਮੰਨਿਆ ਨਾਮ ਬਣ ਗਿਆ ਸੀ ਇਹੀ ਕਾਰਨ ਹੈ ਕਿ ਸਤਨਾਮ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇ ਰਹੇ ਹਨ ਅਤੇ ਭਾਵੂਕ ਪੋਸਟਾਂ ਪਾ ਰਹੇ ਹਨ।



