ਪੀਐਮ ਮੋਦੀ ਨੇ ਰਾਮ ਮੰਦਰ ਨਿਰਮਾਣ ਲਈ ਕੀਤਾ ਭੂਮੀ ਪੂਜਨ ਤੇ ਰੱਖਿਆ ਨੀਂਹ ਪੱਥਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਅਤੇ ਰਾਮ ਮੰਦਰ ਦਾ ਨੀਂਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਅਤੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਹੈ। ਇਸ ਦੇ ਨਾਲ ਹੀ ਦੁਨੀਆ ਭਰ ਦੇ ਰਾਮ ਭਗਤਾਂ ਦਾ ਰਾਮ ਮੰਦਰ ਲਈ ਕੀਤਾ ਗਿਆ ਲਗਭਗ 500 ਸਾਲਾਂ ਦਾ ਲੰਬਾ ਇੰਤਜ਼ਾਰ ਪੂਰਾ ਹੋ ਗਿਆ ਹੈ। ਇਸ ਮੌਕੇ ਪੀਐਮ ਮੋਦੀ ਨਾਲ ਸੀਐਮ ਯੋਗੀ ਅਦਿਤਿਆਨਾਥ, ਆਰਐਸਐਸ ਮੁੱਖੀ ਮੋਹਨ ਭਾਗਵਤ ਅਤੇ ਯੂਪੀ ਦੀ ਰਾਜਪਾਲ ਆਨੰਦੀ ਬੇਨ ਪਟੇਲ ਮੌਜੂਦ ਸਨ।

ਦਰਅਸਲ ਅੱਜ ਸਵੇਰੇ ਸਾਢੇ 11 ਵਜੇ ਦੇ ਕਰੀਬ ਪੀਐਮ ਮੋਦੀ ਭਗਵਾਨ ਰਾਮ ਦੀ ਨਗਰੀ ਅਯੁੱਧਿਆ ਪਹੁੰਚੇ ਅਤੇ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਹਨੁਮਾਨਗੜੀ ਮੰਦਰ ਵਿਚ ਪੂਜਾ-ਅਰਚਨਾ ਕੀਤੀ। ਪੀਐਮ ਮੋਦੀ ਨੂੰ ਹਨੁਮਾਨਗੜੀ ਮੰਦਰ ਦੇ ਪੁਜਾਰੀ ਵੱਲੋਂ ਇਕ ਚਾਂਦੀ ਦਾ ਮੁਕਟ ਭੇਟ ਕੀਤਾ ਗਿਆ, ਫਿਰ ਉਹ ਰਾਮਲਲਾ ਵਿਰਾਜਮਾਨ ਵੱਲ ਰਵਾਨਾ ਹੋ ਗਏ। ਰਾਮ ਜਨਮ ਭੂਮੀ ਪਹੁੰਚਣ ਉੱਤੇ ਪੀਐਮ ਮੋਦੀ ਨੇ ਭਗਵਾਨ ਰਾਮ ਨੂੰ ਮੱਥਾ ਟੇਕਿਆ ਅਤੇ ਪਰਿਜਾਤ ਦਾ ਰੁੱਖ ਲਗਾਇਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਭੂਮੀ ਪੂਜਨ ਸਥਾਨ ਪਹੁੰਚੇ ਅਤੇ ਫਿਰ ਭੂਮੀ ਪੂਜਨ ਦਾ ਸਮਾਗਮ ਸ਼ੁਰੂ ਹੋਇਆ। ਇਸ ਮੌਕੇ ਸੀਐਮ ਯੋਗੀ ਅਦਿਤਿਆਨਾਥ, ਮੋਹਨ ਭਾਗਵਤ ਅਤੇ ਆਨੰਦੀ ਬੇਨ ਪਟੇਲ ਮੌਜੂਦ ਸਨ। ਭੂਮੀ ਪੂਜਨ ਦੀ ਸਾਰੀ ਪ੍ਰਕਿਰਿਆਵਾਂ ਪੂਰੀ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਸ਼ੁਭ ਮਹੂਰਤ ਦੇ ਠੀਕ 12.44.08 ਵਜੇ ਨੀਂਹ ਪੱਥਰ ਰੱਖਿਆ। ਇਸ ਪੂਰੀ ਪ੍ਰਕਿਰਿਆ ਸਮੇਂ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਖਾਸ ਤੌਰ ਉੱਤੇ ਪਾਲਣਾ ਕੀਤੀ ਗਈ। ਪੀਐਮ ਮੋਦੀ ਅਤੇ ਬਾਕੀ ਮੁੱਖ ਹਸਤੀਆਂ ਦੋ ਗੱਜ ਦੀ ਦੂਰੀ ਛੱਡੇ ਕੇ ਬੈਠੇ ਅਤੇ ਸੱਭ ਨੇ ਮੂੰਹ ਉੱਤੇ ਮਾਸਕ ਪਾਏ ਹੋਏ ਸਨ। ਪੀਐਮ ਮੋਦੀ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੁਣ ਰਾਮ ਮੰਦਰ ਨਿਰਮਾਣ ਲਈ ਕੰਮ ਸ਼ੁਰੂ ਹੋ ਜਾਵੇਗਾ। ਇਸ ਨਾਲ ਦੁਨੀਆ ਵਿਚ ਬੈਠੇ ਕਰੋੜਾਂ ਹਿੰਦੂਆਂ ਅਤੇ ਰਾਮ ਭਗਤਾਂ ਦਾ ਰਾਮ ਮੰਦਰ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ।

Leave a Reply

Your email address will not be published. Required fields are marked *