ਪਿਆਰ ਅੱਗੇ ਹਾਰਿਆ ਕੋਰੋਨਾ ! ਮਰੀਜ਼ ਨੇ ਹਸਪਤਾਲ ਵਿਚ ਹੀ ਕਰਵਾਇਆ ਵਿਆਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਵਿਸ਼ਵ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ। ਹਰ ਆਮ ਤੋਂ ਖਾਸ ਵਿਅਕਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਵਿਸ਼ਵ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ। ਹਰ ਆਮ ਤੋਂ ਖਾਸ ਵਿਅਕਤੀ ਕੋਰੋਨਾ ਸੰਕਰਮਨ ਦਾ ਸ਼ਿਕਾਰ ਹੋ ਰਿਹਾ ਹੈ। ਬਹੁਤ ਸਾਰੇ ਲੋਕ ਕੋਰੋਨਾ ਨੂੰ ਮਾਤ ਦੇਣ ਵਿਚ ਸਫਲ ਹੋ ਪਾ ਰਹੇ ਹਨ ਪਰ ਕਈ ਲੋਕ ਕੋਰੋਨਾ ਮਹਾਂਮਾਰੀ ਤੋਂ ਜੰਗ ਹਾਰ ਬੈਠੇ ਹਨ ਅਤੇ ਇਸ ਦੁਨੀਆ ਨੂੰ ਅਲਵੀਦ ਕਹਿ ਚੁੱਕੇ ਹਨ। ਇਸੇ ਵਿਚਾਲੇ ਅਮਰੀਕਾ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਦੇ ਬਾਰੇ ਜਾਣ ਕੇ ਸ਼ਾਇਦ ਤੁਸੀ ਹੈਰਾਨ ਰਹਿ ਜਾਵੋਗੇ।

ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਟੈਕਸਾਸ ਸੂਬੇ ਦੇ ਰਹਿਣ ਵਾਲੇ ਕਾਰਲੋਸ ਮੁਨੇਜ਼ ਹਾਲ ‘ਚ ਹੀ ਕੋਰੋਨਾ ਪਾਜ਼ੀਟਿਵ ਹੋ ਗਏ ਸਨ। ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਉਣਾ ਮੁਨੇਜ਼ ਲਈ ਹਰ ਮਰੀਜ਼ ਦੀ ਤਰ੍ਹਾ ਇਕ ਝਟਕਾ ਸੀ ਪਰ ਉਸ ਤੋਂ ਵੀ ਵੱਡਾ ਝਟਕਾ ਉਸ ਲਈ ਇਹ ਸੀ ਕਿ ਉਸ ਦਾ ਥੋੜੇ ਸਮੇਂ ਬਾਅਦ ਵਿਆਹ ਹੋਣ ਵਾਲਾ ਸੀ ਅਤੇ ਇਸ ਤੋਂ ਪਹਿਲਾਂ ਹੀ ਕੋਰੋਨਾ ਨੇ ਉਸ ਦੀ ਜ਼ਿੰਦਗੀ ਵਿਚ ਵੱਡੀ ਰੁਕਾਵਟ ਖੜ੍ਹੀ ਕਰ ਦਿੱਤੀ।

ਮੁਨੇਜ਼ ਦੀ ਹਾਲਤ ਵਿਗੜਨ ਉੱਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ ਪਰ ਉਸ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਗਈ ਅਤੇ ਉਸ ਨੂੰ ਜੀਵਨ ਰੱਖਿਅਕ ਪ੍ਰਣਾਲੀ ਈਸੀਐਮਓ ਉੱਤੇ ਰੱਖਿਆ ਗਿਆ। ਰਿਪੋਰਟਾਂ ਮੁਤਾਬਕ ਸੈਨ ਏਂਟੋਨਿਓ ਮੇਥਾਡਿਸਟ ਹਸਪਤਾਲ ਵਿਚ ਭਰਤੀ ਮੁਨੇਜ਼ ਦੀ ਦੇਖ-ਰੇਖ ਕਰ ਰਹੀ ਇਕ ਨਰਸ ਨੇ ਸੁਝਾਅ ਦਿੱਤਾ ਕਿ ਉਸ ਨੂੰ ਹਸਪਤਾਲ ਵਿਚ ਹੀ ਵਿਆਹ ਕਰ ਲੈਣਾ ਚਾਹੀਦਾ ਹੈ ਅਤੇ ਇਸੇ ਸੁਝਾਅ ਨੂੰ ਮੰਨਦੇ ਹੋਏ ਮੁਨੇਜ਼ ਨੇ ਆਪਣੀ ਮੰਗੇਤਰ ਗ੍ਰੇਸ ਨਾਲ ਹਸਪਤਾਲ ਵਿਚ ਵਿਆਹ ਲਈ ਹਾਮੀ ਭਰ ਦਿੱਤੀ ਤੇ ਦੋਵਾਂ ਨੇ ਹਸਪਤਾਲ ਵਿਚ ਵਿਆਹ ਕਰ ਲਿਆ ਜਿਸ ਦੀ ਜਾਣਕਾਰੀ ਹਸਪਤਾਲ ਨੇ ਫੇਸਬੁੱਕ ਉੱਤੇ ਪੋਸਟ ਅਤੇ ਵੀਡੀਓ ਸ਼ੇਅਰ ਕਰਕੇ ਦਿੱਤੀ।

https://www.facebook.com/methodisthealthcaresa/videos/1227910227559972

 

 

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਬਿਸਤਰ ਉੱਤੇ ਲੇਟੇ ਮੁਨੇਜ਼ ਅਤੇ ਗ੍ਰੇਸ ਇਕ ਦੂਜੇ ਨੂੰ ਵਿਆਹ ਲਈ ਹਾਂ ਬੋਲ ਰਹੇ ਹਨ। ਇਸ ਮੌਕੇ ਹਸਪਤਾਲ ਦਾ ਪੂਰਾ ਸਟਾਫ ਬੜਾ ਖੁਸ਼ ਵਿਖਾਈ ਦੇ ਰਿਹਾ ਹੈ। ਹਸਪਤਾਲ ਨੇ ਆਪਣੀ ਪੋਸਟ ਵਿਚ ਅੱਗੇ ਲਿਖਿਆ ਕਿ ਇਸ ਵਿਸ਼ੇਸ਼ ਪਲਾਂ ਨੇ ਨਾ ਕੇਵਲ ਮਰੀਜ਼ ਅਤੇ ਪਰਿਵਾਰ ਦੇ ਲਈ ਖੁਸ਼ੀ ਤੇ ਤਾਕਤ ਲਿਆਂਦੀ ਬਲਕਿ ਇਸ ਹਸਪਤਾਲ ਦੇ ਸਟਾਫ ਨੂੰ ਇਕ ਵੱਡੀ ਜਿੱਤ ਦਿੱਤੀ ਹੈ ਕਿਉਂਕਿ ਕਾਲਰੋਲ ਮੁਨੇਜ਼ ਹੁਣ ਠੀਕ ਹੋ ਰਹੇ ਹਨ।

Leave a Reply

Your email address will not be published. Required fields are marked *