ਦੇਸ਼ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ,24 ਘੰਟਿਆਂ ਦੌਰਾਨ 62 ਹਜ਼ਾਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ, ਕੁੱਲ ਮਾਮਲੇ ਹੋਏ 20 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 20 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 41 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 13 ਲੱਖ 78 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 62,538 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 886 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 20,27,075 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 41,585 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 13,78,106 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,07,384 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 752, ਠੀਕ ਹੋਏ -355, ਮੌਤਾਂ-16

ਆਂਧਰਾ ਪ੍ਰਦੇਸ਼- ਐਕਟਿਵ ਕੇਸ -82166, ਠੀਕ ਹੋਏ-112870, ਮੌਤਾਂ-1753

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -700, ਠੀਕ ਹੋਏ-1245, ਮੌਤਾਂ-3

ਅਸਾਮ- ਐਕਟਿਵ ਕੇਸ-15467, ਠੀਕ ਹੋਏ-37224 ਮੌਤਾਂ-126

ਬਿਹਾਰ- ਐਕਟਿਵ ਕੇਸ-23888, ਠੀਕ ਹੋਏ-43,537, ਮੌਤਾਂ-363

ਚੰਡੀਗੜ੍ਹ- ਐਕਟਿਵ ਕੇਸ -530, ਠੀਕ ਹੋਏ-777, ਮੌਤਾਂ-20

ਛੱਤੀਸਗੜ੍ਹ – ਐਕਟਿਵ ਕੇਸ – 2767, ਠੀਕ ਹੋਏ–8088, ਮੌਤਾਂ –77

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -416, ਠੀਕ ਹੋਏ-973, ਮੌਤਾਂ-2

ਦਿੱਲੀ- ਐਕਟਿਵ ਕੇਸ -10348, ਠੀਕ ਹੋਏ-127,124, ਮੌਤਾਂ-4059

ਗੋਆ- ਐਕਟਿਵ ਕੇਸ -2095, ਠੀਕ ਹੋਏ-5453, ਮੌਤਾਂ-66

ਗੁਜਰਾਤ- ਐਕਟਿਵ ਕੇਸ -14766, ਠੀਕ ਹੋਏ-50,350, ਮੌਤਾਂ-2583

ਹਰਿਆਣਾ- ਐਕਟਿਵ ਕੇਸ -6205, ਠੀਕ ਹੋਏ-32,640, ਮੌਤਾਂ-458

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1168, ਠੀਕ ਹੋਏ-1865, ਮੌਤਾਂ-14

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7310, ਠੀਕ ਹੋਏ-15,708, ਮੌਤਾਂ-436

ਝਾਰਖੰਡ – ਐਕਟਿਵ ਕੇਸ -9017, ਠੀਕ ਹੋਏ-6594, ਮੌਤਾਂ-145

ਕਰਨਾਟਕ- ਐਕਟਿਵ ਕੇਸ -75076, ਠੀਕ ਹੋਏ-80,281, ਮੌਤਾਂ-2897

ਕੇਰਲ- ਐਕਟਿਵ ਕੇਸ-12019, ਠੀਕ ਹੋਏ-18,333, ਮੌਤਾਂ-97

ਲੱਦਾਖ- ਐਕਟਿਵ ਕੇਸ -411, ਠੀਕ ਹੋਏ-1177, ਮੌਤਾਂ-7

ਮੱਧ ਪ੍ਰਦੇਸ਼- ਐਕਟਿਵ ਕੇਸ-8716, ਠੀਕ ਹੋਏ-26902, ਮੌਤਾਂ-946

ਮਹਾਰਾਸ਼ਟਰ- ਐਕਟਿਵ ਕੇਸ -146612, ਠੀਕ ਹੋਏ-316375, ਮੌਤਾਂ-16792

ਮਨੀਪੁਰ- ਐਕਟਿਵ ਕੇਸ -1304, ਠੀਕ ਹੋਏ-1905, ਮੌਤਾਂ-8

ਮੇਘਾਲਿਆ- ਐਕਟਿਵ ਕੇਸ-640, ਠੀਕ ਹੋਏ-345, ਮੌਤਾਂ-5

ਮਿਜ਼ੋਰਮ- ਐਕਟਿਵ ਕੇਸ-251, ਠੀਕ ਹੋਏ-288, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1755, ਠੀਕ ਹੋਏ-819, ਮੌਤਾਂ-6

ਉੜੀਸਾ- ਐਕਟਿਵ ਕੇਸ-13594, ਠੀਕ ਹੋਏ-26888, ਮੌਤਾਂ-235

ਪਡੂਚੇਰੀ- ਐਕਟਿਵ ਕੇਸ-1743, ਠੀਕ ਹੋਏ-2808, ਮੌਤਾਂ-70

ਪੰਜਾਬ – ਐਕਟਿਵ ਕੇਸ-6715, ਠੀਕ ਹੋਏ-13659, ਮੌਤਾਂ-517

ਰਾਜਸਥਾਨ- ਐਕਟਿਵ ਕੇਸ -13108, ਠੀਕ ਹੋਏ-35,131, ਮੌਤਾਂ-757

ਸਿੱਕਮ- ਐਕਟਿਵ ਕੇਸ-475, ਠੀਕ ਹੋਏ-353, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -53486, ਠੀਕ ਹੋਏ-221087, ਮੌਤਾਂ-4571

ਤੇਲੰਗਾਨਾ- ਐਕਟਿਵ ਕੇਸ-21417, ਠੀਕ ਹੋਏ-53,239, ਮੌਤਾਂ-601

ਤ੍ਰਿਪੁਰਾ- ਐਕਟਿਵ ਕੇਸ-1957, ਠੀਕ ਹੋਏ-3860, ਮੌਤਾਂ-36

ਉੱਤਰਾਖੰਡ- ਐਕਟਿਵ ਕੇਸ-3027,ਠੀਕ ਹੋਏ-5427, ਮੌਤਾਂ-98

ਉੱਤਰ ਪ੍ਰਦੇਸ਼- ਐਕਟਿਵ ਕੇਸ- 43654, ਠੀਕ ਹੋਏ-63,402, ਮੌਤਾਂ-1918

ਪੱਛਮੀ ਬੰਗਾਲ- ਐਕਟਿਵ ਕੇਸ-23829, ਠੀਕ ਹੋਏ-61,023,ਮੌਤਾਂ-1902

Leave a Reply

Your email address will not be published. Required fields are marked *