ਦੁਨੀਆ ਵਿਚ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 7 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 87 ਲੱਖ ਤੋਂ ਜ਼ਿਆਦਾ ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 19 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 18,702,734 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 704,365 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 11,917,230 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,081,139 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,918,420 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 160,290 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,481,680 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,808,076, ਮੌਤਾਂ-96,096

ਭਾਰਤ- ਕੁੱਲ ਕੇਸ –1,906,613, ਮੌਤਾਂ-39,820

ਰੂਸ – ਕੁੱਲ ਕੇਸ- 861,423, ਮੌਤਾਂ-14,351

ਸਾਊਥ ਅਫਰੀਕਾ-ਕੁੱਲ ਕੇਸ-521,318, ਮੌਤਾਂ-8,884

ਮੈਕਸੀਕੋ-ਕੁੱਲ ਕੇਸ- 449,961, ਮੌਤਾਂ-48,869

ਪੇਰੂ–ਕੁੱਲ ਕੇਸ- 439,890, ਮੌਤਾਂ-20,007

ਚਿਲੀ-ਕੁੱਲ ਕੇਸ-362,962, ਮੌਤਾਂ-9,745

ਸਪੇਨ- ਕੁੱਲ ਕੇਸ – 349,894, ਮੌਤਾਂ- 28,498

ਕੋਲੰਬੀਆ-ਕੁੱਲ ਕੇਸ-334,979, ਮੌਤਾਂ-11,315

ਈਰਾਨ – ਕੁੱਲ ਕੇਸ -314,786, ਮੌਤਾਂ-17,617

ਯੂਕੇ- ਕੁੱਲ ਕੇਸ -306,293, ਮੌਤਾਂ-46,299

ਸਾਊਦੀ ਅਰਬ- ਕੁੱਲ ਕੇਸ- 281,456,  ਮੌਤਾਂ-2,984

ਪਾਕਿਸਤਾਨ-ਕੁੱਲ ਕੇਸ-280,461, ਮੌਤਾਂ-5,999

ਇਟਲੀ– ਕੁੱਲ ਕੇਸ – 248,419, ਮੌਤਾਂ- 35,171

ਬੰਗਲਾਦੇਸ਼-ਕੁੱਲ ਕੇਸ-244,020, ਮੌਤਾਂ-3,234

ਤੁਰਕੀ- ਕੁੱਲ ਕੇਸ- 234,934, ਮੌਤਾਂ-5,765

ਅਰਜਨਟੀਨਾ-ਕੁੱਲ ਕੇਸ-213,535, ਮੌਤਾਂ-3,979

ਜਰਮਨੀ- ਕੁੱਲ ਕੇਸ -212,331, ਮੌਤਾਂ-9,232

ਫਰਾਂਸ- ਕੁੱਲ ਕੇਸ- 192,334, ਮੌਤਾਂ-30,296

ਕਨੇਡਾ-  ਕੁੱਲ ਕੇਸ- 117,792, ਮੌਤਾਂ-8,958

ਇਰਾਕ-ਕੁੱਲ ਕੇਸ-134,722, ਮੌਤਾਂ-5,017

ਇੰਡੋਨੇਸ਼ੀਆ-ਕੁੱਲ ਕੇਸ-115,056, ਮੌਤਾਂ-5,388

ਫਿਲੀਪੀਨਜ਼- ਕੁੱਲ ਕੇਸ – 112,593, ਮੌਤਾਂ-2,115

ਕਤਰ-ਕੁੱਲ ਕੇਸ-111,538, ਮੌਤਾਂ-177

Leave a Reply

Your email address will not be published. Required fields are marked *