ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2.89 ਕਰੋੜ ਤੋਂ ਪਾਰ, ਮੌਤਾਂ-9.24 ਲੱਖ ਤੋਂ ਜ਼ਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.89 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.24 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.08 ਕਰੋੜ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 28,940,223  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 924,569 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 20,807,121 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,208,533 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,676,601 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 198,128 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,950,354 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 4,751,788, ਮੌਤਾਂ-78,614

ਬ੍ਰਾਜ਼ੀਲ- ਕੁੱਲ ਕੇਸ –4,315,858, ਮੌਤਾਂ-131,274

ਰੂਸ – ਕੁੱਲ ਕੇਸ- 1,057,362, ਮੌਤਾਂ-18,484

ਪੇਰੂ–ਕੁੱਲ ਕੇਸ- 722,832, ਮੌਤਾਂ-30,593

ਕੋਲੰਬੀਆ-ਕੁੱਲ ਕੇਸ-708,964, ਮੌਤਾਂ-22,734

ਮੈਕਸੀਕੋ-ਕੁੱਲ ਕੇਸ- 663,973, ਮੌਤਾਂ-70,604

ਸਾਊਥ ਅਫਰੀਕਾ-ਕੁੱਲ ਕੇਸ-648,214, ਮੌਤਾਂ-15,427

ਸਪੇਨ- ਕੁੱਲ ਕੇਸ – 576,697, ਮੌਤਾਂ- 29,747

ਅਰਜਨਟੀਨਾ-ਕੁੱਲ ਕੇਸ-546,481, ਮੌਤਾਂ-11,263

ਚਿਲੀ-ਕੁੱਲ ਕੇਸ-432,666, ਮੌਤਾਂ-11,895

ਈਰਾਨ – ਕੁੱਲ ਕੇਸ -399,940, ਮੌਤਾਂ-23,029

ਫਰਾਂਸ- ਕੁੱਲ ਕੇਸ- 373,911, ਮੌਤਾਂ-30,910

ਯੂਕੇ- ਕੁੱਲ ਕੇਸ -365,174, ਮੌਤਾਂ-41,623

ਬੰਗਲਾਦੇਸ਼-ਕੁੱਲ ਕੇਸ-336,044, ਮੌਤਾਂ-4,702

ਸਾਊਦੀ ਅਰਬ- ਕੁੱਲ ਕੇਸ- 325,050,  ਮੌਤਾਂ-4,240

ਪਾਕਿਸਤਾਨ-ਕੁੱਲ ਕੇਸ-300,955, ਮੌਤਾਂ-6,373

ਤੁਰਕੀ- ਕੁੱਲ ਕੇਸ- 289,635, ਮੌਤਾਂ-6,999

ਇਰਾਕ-ਕੁੱਲ ਕੇਸ-286,778, ਮੌਤਾਂ-7,941

ਇਟਲੀ– ਕੁੱਲ ਕੇਸ – 286,297, ਮੌਤਾਂ- 35,603

ਜਰਮਨੀ- ਕੁੱਲ ਕੇਸ -260,546, ਮੌਤਾਂ-9,427

ਫਿਲੀਪੀਨਜ਼- ਕੁੱਲ ਕੇਸ – 257,863, ਮੌਤਾਂ-4,292

ਇੰਡੋਨੇਸ਼ੀਆ-ਕੁੱਲ ਕੇਸ-214,746, ਮੌਤਾਂ-8,650

ਇਜ਼ਰਾਈਲ- ਕੁੱਲ ਕੇਸ- 152,722, ਮੌਤਾਂ-1,103

ਯੂਕ੍ਰੇਨ -ਕੁੱਲ ਕੇਸ-151,859, ਮੌਤਾਂ-3148

Leave a Reply

Your email address will not be published. Required fields are marked *