ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2 ਕਰੋੜ 8 ਲੱਖ ਤੋਂ ਪਾਰ, 7.47 ਲੱਖ ਤੋਂ ਵੱਧ ਪੀੜਤ ਗਵਾ ਚੁੱਕੇ ਹਨ ਜਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਕਰੋੜ 8 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.47 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.37 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 20,806,961 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 747,258 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 13,706,685 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,353,018  ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,360,302 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 169,131 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,812,603 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 3,170,474, ਮੌਤਾਂ-104,263

ਭਾਰਤ- ਕੁੱਲ ਕੇਸ –2,395,471, ਮੌਤਾਂ-47,138

ਰੂਸ – ਕੁੱਲ ਕੇਸ- 902,701, ਮੌਤਾਂ-15,260

ਸਾਊਥ ਅਫਰੀਕਾ-ਕੁੱਲ ਕੇਸ-568,919, ਮੌਤਾਂ-11,010

ਪੇਰੂ–ਕੁੱਲ ਕੇਸ- 498,555 ਮੌਤਾਂ-21,713

ਮੈਕਸੀਕੋ-ਕੁੱਲ ਕੇਸ- 498,380, ਮੌਤਾਂ-54,666

ਕੋਲੰਬੀਆ-ਕੁੱਲ ਕੇਸ-422,519, ਮੌਤਾਂ-13,837

ਚਿਲੀ-ਕੁੱਲ ਕੇਸ-378,168, ਮੌਤਾਂ-10,205

ਸਪੇਨ- ਕੁੱਲ ਕੇਸ – 376,864, ਮੌਤਾਂ- 28,579

ਈਰਾਨ – ਕੁੱਲ ਕੇਸ -333,699, ਮੌਤਾਂ-18,988

ਯੂਕੇ- ਕੁੱਲ ਕੇਸ -313,798, ਮੌਤਾਂ-41,329

ਸਾਊਦੀ ਅਰਬ- ਕੁੱਲ ਕੇਸ- 293,037,  ਮੌਤਾਂ-3,269

ਪਾਕਿਸਤਾਨ-ਕੁੱਲ ਕੇਸ-285,921, ਮੌਤਾਂ-6,129

ਅਰਜਨਟੀਨਾ-ਕੁੱਲ ਕੇਸ-268,574, ਮੌਤਾਂ-5,213

ਬੰਗਲਾਦੇਸ਼-ਕੁੱਲ ਕੇਸ-266,498, ਮੌਤਾਂ-3,513

ਇਟਲੀ– ਕੁੱਲ ਕੇਸ – 251,713, ਮੌਤਾਂ- 35,225

ਤੁਰਕੀ- ਕੁੱਲ ਕੇਸ- 244,392, ਮੌਤਾਂ-5,891

ਜਰਮਨੀ- ਕੁੱਲ ਕੇਸ -220,850, ਮੌਤਾਂ-9,276

ਫਰਾਂਸ- ਕੁੱਲ ਕੇਸ- 206,696, ਮੌਤਾਂ-30,371

ਇਰਾਕ-ਕੁੱਲ ਕੇਸ-160,436, ਮੌਤਾਂ-5,588

ਫਿਲੀਪੀਨਜ਼- ਕੁੱਲ ਕੇਸ – 143,749, ਮੌਤਾਂ-2,404

ਇੰਡੋਨੇਸ਼ੀਆ-ਕੁੱਲ ਕੇਸ-130,718, ਮੌਤਾਂ-5,903

ਕਨੇਡਾ-  ਕੁੱਲ ਕੇਸ- 120,844, ਮੌਤਾਂ-9,006

ਕਤਰ-ਕੁੱਲ ਕੇਸ-113,938, ਮੌਤਾਂ-190

Leave a Reply

Your email address will not be published. Required fields are marked *