ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 62 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ ਛੇ ਲੱਖ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 99 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 16,202,385 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 648,445 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 9,913,232 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,640,708 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,315,709 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 149,398 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,061,692 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 2,396,434, ਮੌਤਾਂ-86,496
ਭਾਰਤ- ਕੁੱਲ ਕੇਸ –1,385,494, ਮੌਤਾਂ-32,096
ਰੂਸ – ਕੁੱਲ ਕੇਸ-806,720, ਮੌਤਾਂ-13,192
ਸਾਊਥ ਅਫਰੀਕਾ-ਕੁੱਲ ਕੇਸ-434,200, ਮੌਤਾਂ-6,655
ਮੈਕਸੀਕੋ-ਕੁੱਲ ਕੇਸ- 385,036, ਮੌਤਾਂ-43,374
ਪੇਰੂ–ਕੁੱਲ ਕੇਸ- 379,884, ਮੌਤਾਂ-18,030
ਚਿਲੀ-ਕੁੱਲ ਕੇਸ-343,592, ਮੌਤਾਂ-9,020
ਸਪੇਨ- ਕੁੱਲ ਕੇਸ – 319,501, ਮੌਤਾਂ- 28,432
ਯੂਕੇ- ਕੁੱਲ ਕੇਸ -298,681, ਮੌਤਾਂ-45,738
ਈਰਾਨ – ਕੁੱਲ ਕੇਸ -288,839, ਮੌਤਾਂ-15,484
ਪਾਕਿਸਤਾਨ-ਕੁੱਲ ਕੇਸ-273,112, ਮੌਤਾਂ-5,822
ਸਾਊਦੀ ਅਰਬ- ਕੁੱਲ ਕੇਸ- 264,973 ਮੌਤਾਂ-2,703
ਇਟਲੀ– ਕੁੱਲ ਕੇਸ – 245,864, ਮੌਤਾਂ- 35,102
ਕੋਲੰਬੀਆ-ਕੁੱਲ ਕੇਸ-240,795, ਮੌਤਾਂ-8,269
ਤੁਰਕੀ- ਕੁੱਲ ਕੇਸ- 225,173, ਮੌਤਾਂ-5,596
ਬੰਗਲਾਦੇਸ਼-ਕੁੱਲ ਕੇਸ-221,178, ਮੌਤਾਂ-2,874
ਜਰਮਨੀ- ਕੁੱਲ ਕੇਸ -206,332, ਮੌਤਾਂ-9,202
ਫਰਾਂਸ- ਕੁੱਲ ਕੇਸ- 180,528, ਮੌਤਾਂ-30,192
ਅਰਜਨਟੀਨਾ-ਕੁੱਲ ਕੇਸ-158,334, ਮੌਤਾਂ-2,893
ਕਨੇਡਾ- ਕੁੱਲ ਕੇਸ- 113,556, ਮੌਤਾਂ-8,885
ਕਤਰ-ਕੁੱਲ ਕੇਸ-109,036, ਮੌਤਾਂ-164
ਇਰਾਕ-ਕੁੱਲ ਕੇਸ-107,573, ਮੌਤਾਂ-4,284
ਇੰਡੋਨੇਸ਼ੀਆ-ਕੁੱਲ ਕੇਸ-97,286, ਮੌਤਾਂ-4,714
ਮਿਸਰ- ਕੁੱਲ ਕੇਸ – 91,583, ਮੌਤਾਂ-4,558
ਚੀਨ- ਕੁੱਲ ਕੇਸ – 83,830, ਮੌਤਾਂ-4,634
