ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.28 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.97 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.55 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 22,860,184 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 797,105 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 15,515,681 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,547,398 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,746,272 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 177,424 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,095,484 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 3,505,097, ਮੌਤਾਂ-112,423
ਭਾਰਤ- ਕੁੱਲ ਕੇਸ –2,904,329, ਮੌਤਾਂ-54,975
ਰੂਸ – ਕੁੱਲ ਕੇਸ- 942,106, ਮੌਤਾਂ-16,099
ਸਾਊਥ ਅਫਰੀਕਾ-ਕੁੱਲ ਕੇਸ-599,940, ਮੌਤਾਂ-12,618
ਪੇਰੂ–ਕੁੱਲ ਕੇਸ- 567,059, ਮੌਤਾਂ-27,034
ਮੈਕਸੀਕੋ-ਕੁੱਲ ਕੇਸ- 543,806, ਮੌਤਾਂ-59,106
ਕੋਲੰਬੀਆ-ਕੁੱਲ ਕੇਸ-513,719, ਮੌਤਾਂ-16,183
ਸਪੇਨ- ਕੁੱਲ ਕੇਸ – 404,229, ਮੌਤਾਂ- 28,813
ਚਿਲੀ-ਕੁੱਲ ਕੇਸ-391,849, ਮੌਤਾਂ-10,671
ਈਰਾਨ – ਕੁੱਲ ਕੇਸ -352,558, ਮੌਤਾਂ-20,264
ਯੂਕੇ- ਕੁੱਲ ਕੇਸ -322,280, ਮੌਤਾਂ-41,403
ਅਰਜਨਟੀਨਾ-ਕੁੱਲ ਕੇਸ-320,884, ਮੌਤਾਂ-6,517
ਸਾਊਦੀ ਅਰਬ- ਕੁੱਲ ਕੇਸ- 303,973, ਮੌਤਾਂ-3,548
ਪਾਕਿਸਤਾਨ-ਕੁੱਲ ਕੇਸ-290,958, ਮੌਤਾਂ-6,209
ਬੰਗਲਾਦੇਸ਼-ਕੁੱਲ ਕੇਸ-287,959, ਮੌਤਾਂ-3,822
ਇਟਲੀ– ਕੁੱਲ ਕੇਸ – 256,118, ਮੌਤਾਂ- 35,418
ਤੁਰਕੀ- ਕੁੱਲ ਕੇਸ- 254,520, ਮੌਤਾਂ-6,058
ਜਰਮਨੀ- ਕੁੱਲ ਕੇਸ -231,284, ਮੌਤਾਂ-9,324
ਫਰਾਂਸ- ਕੁੱਲ ਕੇਸ- 229,814, ਮੌਤਾਂ-30,480
ਇਰਾਕ-ਕੁੱਲ ਕੇਸ-192,797, ਮੌਤਾਂ-6,208
ਫਿਲੀਪੀਨਜ਼- ਕੁੱਲ ਕੇਸ – 178,022, ਮੌਤਾਂ-2,883
ਇੰਡੋਨੇਸ਼ੀਆ-ਕੁੱਲ ਕੇਸ-147,211, ਮੌਤਾਂ-6,418
ਕਨੇਡਾ- ਕੁੱਲ ਕੇਸ- 123,873, ਮੌਤਾਂ-9,054
ਕਤਰ-ਕੁੱਲ ਕੇਸ-116,224, ਮੌਤਾਂ-193
