ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.64 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.73 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.86 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 26,468,091 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 873,223 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 18,662,016 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,932,852 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,335,244 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 191,058 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,575,096 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 4,046,150, ਮੌਤਾਂ-124,729
ਭਾਰਤ- ਕੁੱਲ ਕੇਸ –3,933,124, ਮੌਤਾਂ-68,569
ਰੂਸ – ਕੁੱਲ ਕੇਸ- 1,009,995, ਮੌਤਾਂ-17,528
ਪੇਰੂ–ਕੁੱਲ ਕੇਸ- 670,145, ਮੌਤਾਂ-29,405
ਸਾਊਥ ਅਫਰੀਕਾ-ਕੁੱਲ ਕੇਸ-633,015, ਮੌਤਾਂ-14,563
ਕੋਲੰਬੀਆ-ਕੁੱਲ ਕੇਸ-641,574, ਮੌਤਾਂ-20,618
ਮੈਕਸੀਕੋ-ਕੁੱਲ ਕੇਸ- 616,894, ਮੌਤਾਂ-66,329
ਸਪੇਨ- ਕੁੱਲ ਕੇਸ – 488,513, ਮੌਤਾਂ- 29,234
ਚਿਲੀ-ਕੁੱਲ ਕੇਸ-416,501, ਮੌਤਾਂ-11,422
ਅਰਜਨਟੀਨਾ-ਕੁੱਲ ਕੇਸ-451,198, ਮੌਤਾਂ-9,361
ਈਰਾਨ – ਕੁੱਲ ਕੇਸ -380,746, ਮੌਤਾਂ-21,926
ਯੂਕੇ- ਕੁੱਲ ਕੇਸ -340,411, ਮੌਤਾਂ-41,527
ਸਾਊਦੀ ਅਰਬ- ਕੁੱਲ ਕੇਸ- 318,319, ਮੌਤਾਂ-3,982
ਬੰਗਲਾਦੇਸ਼-ਕੁੱਲ ਕੇਸ-319,686, ਮੌਤਾਂ-4,383
ਪਾਕਿਸਤਾਨ-ਕੁੱਲ ਕੇਸ-297,512, ਮੌਤਾਂ-6,335
ਫਰਾਂਸ- ਕੁੱਲ ਕੇਸ- 300,181, ਮੌਤਾਂ-30,706
ਤੁਰਕੀ- ਕੁੱਲ ਕੇਸ- 274,943, ਮੌਤਾਂ-6,511
ਇਟਲੀ– ਕੁੱਲ ਕੇਸ – 272,912, ਮੌਤਾਂ- 35,507
ਜਰਮਨੀ- ਕੁੱਲ ਕੇਸ -248,814, ਮੌਤਾਂ-9,399
ਇਰਾਕ-ਕੁੱਲ ਕੇਸ-247,039, ਮੌਤਾਂ-7,275
ਫਿਲੀਪੀਨਜ਼- ਕੁੱਲ ਕੇਸ – 228,403, ਮੌਤਾਂ-3,688
ਇੰਡੋਨੇਸ਼ੀਆ-ਕੁੱਲ ਕੇਸ-184,268, ਮੌਤਾਂ-7,750
ਕੈਨੇਡਾ- ਕੁੱਲ ਕੇਸ- 130,493, ਮੌਤਾਂ-9,141
ਯੂਕ੍ਰੇਨ -ਕੁੱਲ ਕੇਸ-128,228, ਮੌਤਾਂ-2710
