ਤਿੰਨ ਸਾਲ ਬੀਤ ਜਾਣ ਤੋਂ ਬਾਅਦ ਸਰਕਾਰ ਦੇ ਸਮਾਰਟਫੋਨ ਵੰਡਣ ਵਾਲੇ ਵਾਅਦੇ ਨੂੰ ਅੱਜ ਪਿਆ ‘ਬੂਰ’, ਸੀਐਮ ਕੈਪਟਨ ਨੇ ਕੀਤੀ ਸ਼ੁਰੂਆਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੈਪਟਨ ਸਰਕਾਰ ਨੇ 3 ਸਾਲ ਬੀਤ ਜਾਣ ਤੋਂ ਬਾਅਦ ਆਖਰਕਾਰ ਸਮਾਰਟਫੋਨ ਵੰਡਣ ਦਾ ਆਪਣਾ ਕੀਤਾ ਵਾਅਦਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੈਪਟਨ ਸਰਕਾਰ ਨੇ 3 ਸਾਲ ਬੀਤ ਜਾਣ ਤੋਂ ਬਾਅਦ ਆਖਰਕਾਰ ਸਮਾਰਟਫੋਨ ਵੰਡਣ ਦਾ ਆਪਣਾ ਕੀਤਾ ਵਾਅਦਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੀ ਰਸਮੀ ਤੌਰ ਉੱਤੇ ਸ਼ੁਰੂਆਤ ਅੱਜ ਬੁੱਧਵਾਰ ਨੂੰ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 12ਵੀਂ ਦੇ ਵਿਦਿਆਰਥੀ/ਵਿਦਿਆਰਥਣਾਂ ਨੂੰ ਸਮਾਰਟਫੋਨ ਵੰਡ ਕੇ ਕੀਤੀ ਹੈ ਜਿਸ ਨੂੰ ‘ਕੈਪਟਨ ਸਮਾਰਟ ਕੁਨੈਕਟ’ ਸਕੀਮ ਦਾ ਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਵੱਖ –ਵੱਖ ਜ਼ਿਲ੍ਹਿਆਂ ਵਿਚ ਕੈਬਨਿਟ ਮੰਤਰੀਆਂ ਦੁਆਰਾ ਵਿਦਿਆਰਥੀਆਂ ਨੂੰ ਫੋਨ ਵੰਡੇ ਗਏ ਹਨ।

ਦਰਅਸਲ ਕੋਰੋਨਾ ਮਹਾਂਮਾਰੀ ਕਰਕੇ ਪੰਜਾਬ ਸਰਕਾਰ ਦੁਆਰਾ ਸਮਾਰਟਫੋਨ ਵੰਡਣ ਨੂੰ ਲੈ ਕੇ ਕੋਈ ਵੱਡਾ ਆਯੋਜਨ ਨਹੀਂ ਕਰਵਾਇਆ ਗਿਆ ਅਤੇ ਪੂਰੇ ਸੂਬੇ ਵਿਚ ਛੋਟੇ-ਛੋਟੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਗਏ ਹਨ ਜਿਸ ਵਿਚ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਜ਼ਿਲ੍ਹਾ ਅਧਿਕਾਰੀਆਂ ਸਮੇਤ 15 ਤੋਂ 20 ਵਿਦਿਆਰਥੀ ਸ਼ਾਮਲ ਸਨ। ਉੱਥੇ ਹੀ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ‘ਕੈਪਟਨ ਸਮਾਰਟ ਕੁਨੈਕਟ’ ਸਕੀਮ ਤਹਿਤ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿਚ 6 ਵਿਦਿਆਰਥੀ//ਵਿਦਿਆਰਥਣਾਂ ਨੂੰ ਸਮਾਰਟਫੋਨ ਸੌਪ ਕੇ ਕੀਤੀ ਗਈ ਜਿਸ ਤੋਂ ਬਾਅਦ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੈਬਨਿਟ ਮੰਤਰੀਆਂ ਨੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਹਨ। ਸਰਕਾਰ ਨੇ ਪਹਿਲੇ ਪੜਾਅ ਵਿਚ ਨਵੰਬਰ ਤੱਕ 1.73 ਲੱਖ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਦਾ ਟਿੱਚਾ ਮਿਥਿਆ ਹੈ।

ਕਿਹੜੇ ਸ਼ਹਿਰ ਨੂੰ ਕਿੰਨੇ ਸਮਾਰਟਫੋਨ

ਅੰਮ੍ਰਿਤਸਰ   13471

ਬਰਨਾਲਾ  3792

ਬਠਿੰਡਾ 8955

ਫਰੀਦਕੋਟ 3812

ਫਤਿਹਗੜ੍ਹ ਸਾਹਿਬ  3991

ਫਾਜ਼ਿਲਕਾ 8663

ਫਿਰੋਜ਼ਪੁਰ 5168

ਗੁਰਦਾਸਪੁਰ 12703

ਹੁਸ਼ਿਆਰਪੁਰ  10584

ਜਲੰਧਰ 11894

ਕਪੂਰਥਲਾ 4306

ਲੁਧਿਆਣਾ 16682

ਮਾਨਸਾ 6227

ਮੋਗਾ 6348

ਸ੍ਰੀ ਮੁਕਤਸਰ ਸਾਹਿਬ  6175

ਪਟਿਆਲਾ  13926

ਪਠਾਨਕੋਟ 5283

ਰੂਪਨਗਰ 4721

ਸੰਗਰੂਰ  11179

ਮੁਹਾਲੀ 5686

ਨਵਾਂਸ਼ਹਿਰ 3762

ਤਰਨਤਾਰਨ 6417

 

Leave a Reply

Your email address will not be published. Required fields are marked *