ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਰਿਕਾਰਡ 90 ਹਜ਼ਾਰ ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਇਸ ਦੇ ਨਾਲ ਹੀ ਕੋਰੋਨਾ ਨਾਲ ਜੁੜਿਆ ਇਕ ਹੋਰ ਚਿੰਤਾਜਨਕ ਮਾਮਲਾ ਬੈਂਗਲੁਰੂ ਤੋਂ ਸਾਹਮਣੇ ਆਇਆ ਹੈ। ਦਰਅਸਲ ਇਕ 27 ਸਾਲਾਂ ਮਹਿਲਾ ਨੂੰ ਮੁੜ ਤੋਂ ਕੋਰੋਨਾ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ।
बेंगलुरू में 27साल की एक महिला का पहला कंफर्म #COVID19 रीइनफेक्शन का मामला सामने आया है। वो जुलाई में पॉजिटिव पाई गई थीं और नेगेटिव होने का बाद उन्हें डिस्चार्ज कर दिया था। एक महीने बाद उन्होंने एक बार फिर हल्के लक्षण विकसित किए और COVID पॉजिटिव पाई गईं : Fortis अस्पताल, बेंगलुरु pic.twitter.com/oKK1XUE0qO
— ANI_HindiNews (@AHindinews) September 6, 2020
ਖਬਰ ਏਜੰਸੀ ਏਐਨਆਈ ਦੇ ਟਵੀਟ ਅਨੁਸਾਰ ”ਫੌਰਟਿਸ ਹਸਪਤਾਲ ਬੈਂਗਲੁਰੂ ਨੇ ਦੱਸਿਆ ਹੈ ਕਿ ਬੈਂਗਲੁਰੂ ਵਿਚ 27 ਸਾਲ ਦੀ ਇਕ ਮਹਿਲਾ ਦਾ ਪਹਿਲਾ ਕੰਨਫਰਮ ਕੋਵਿਡ -19 ਰੀਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਜੁਲਾਈ ਵਿਚ ਪਾਜ਼ੀਟਿਵ ਪਾਈ ਗਈ ਸੀ ਅਤੇ ਨੈਗੇਟਿਵ ਹੋਣ ਤੋਂ ਬਾਅਦ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ। ਹਸਪਾਤਲ ਪ੍ਰਸ਼ਾਸਨ ਨੇ ਦੱਸਿਆ ਕਿ ਇਕ ਮਹੀਨੇ ਬਾਅਦ ਮਹਿਲਾਂ ਵਿਚ ਫਿਰ ਹਲਕੇ ਲੱਛਣ ਵੇਖੇ ਗਏ ਅਤੇ ਟੈਸਟ ਤੋਂ ਬਾਅਦ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਦੱਸ ਦਈਏ ਕਿ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਕ ਵਾਰ ਕੋਰੋਨਾ ਹੋਣ ਤੋਂ ਬਾਅਦ ਮਰੀਜ਼ ਦਾ ਸਰੀਰ ਉਸ ਵਾਇਰਸ ਵਿਰੁੱਧ ਲੜਨ ਲਈ ਐਂਟੀਬਾਡੀ ਬਣਾ ਲੈਂਦਾ ਹੈ, ਜਿਸ ਤੋਂ ਬਾਅਦ ਮੁੜ ਕੋਰੋਨਾ ਹੋਣ ਦੀ ਸੰਭਾਵਨਾਵਾਂ ਬਹੁਤ ਘੱਟ ਜਾਂਦੀਆਂ ਹਨ ਪਰ ਬੈਂਗਲੁਰੂ ਵਿਚ ਆਏ ਕੋਰੋਨਾ ਦੇ ਇਸ ਮਾਮਲੇ ਨੇ ਚਿੰਤਾਵਾ ਨੂੰ ਹੋਰ ਵੀ ਵਧਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 90,633 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1065 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 41,13,812 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 70,626 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 31,80,866 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,62,320 ਹੋ ਗਈ ਹੈ।
