ਗਿਰਫਤਾਰ ਹੋਏ ISIS ਅੱਤਵਾਦੀ ਦੇ ਘਰੋਂ ਮਿਲਿਆ ਤਬਾਹੀ ਦਾ ਸਮਾਨ, ਪਤਨੀ ਨੇ ਲਗਾਈ ਮੁਆਫੀ ਦੀ ਗੁਹਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗਿਰਫਤਾਰ ਕੀਤੇ ਆਈਐਸਆਈਐਸ ਦੇ ਅੱਤਵਾਦੀ ਅਬੂ ਯੂਸੁਫ ਦੀ ਨਿਸ਼ਾਨਦੇਹੀ ਉੱਤੇ ਉਸ ਦੇ ਯੂਪੀ ਸਥਿਤ ਘਰ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗਿਰਫਤਾਰ ਕੀਤੇ ਆਈਐਸਆਈਐਸ ਦੇ ਅੱਤਵਾਦੀ ਅਬੂ ਯੂਸੁਫ ਦੀ ਨਿਸ਼ਾਨਦੇਹੀ ਉੱਤੇ ਉਸ ਦੇ ਯੂਪੀ ਸਥਿਤ ਘਰ ਵਿਚ ਛਾਪੇਮਾਰੀ ਕੀਤੀ ਹੈ ਜਿਸ ਦੌਰਾਨ ਪੁਲਿਸ ਨੂੰ ਬੰਬ ਬਣਾਉਣ ਦਾ ਸਮਾਨ, ਵਿਸਫੋਟਕ ਸਮੱਗਰੀ ਅਤੇ ਕਈ ਹੋਰ ਖਤਰਨਾਕ ਚੀਜ਼ਾਂ ਬਰਾਮਦ ਹੋਈਆਂ ਹਨ। ਉੱਥੇ ਹੀ ਯੂਸੁਫ ਦੀ ਪਤਨੀ ਨੇ ਵੀ ਮੰਨਿਆ ਹੈ ਕਿ ਉਹ ਬੰਬ ਆਦਿ ਬਣਾਉਣ ਲਈ ਬਾਰੁਦ ਅਤੇ ਹੋਰ ਸਮਗਰੀ ਘਰ ਲਿਆਉਂਦਾ ਸੀ।

ਦਰਅਸਲ ਬੀਤੇ ਸ਼ਨੀਵਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਯੁਸੂਫ ਨੂੰ ਇਕ ਮੁਠਭੇੜ ਤੋਂ ਬਾਅਦ ਗਿਰਫਤਾਰ ਕੀਤਾ ਸੀ ਅਤੇ ਪੁੱਛਗਿੱਛ ਦੌਰਾਨ ਪੁਲਿਸ ਅਤੇ ਐਸਟੀਐਫ ਦੀ ਟੀਮ ਯੂਪੀ ਦੇ ਬਲਰਾਮਪੁਰ ਸਥਿਤ ਉਸ ਦੇ ਘਰ ਪਹੁੰਚੀ। ਪੁਲਿਸ ਨੇ ਘਰ ਵਿਚ ਛਾਪੇਮਾਰੀ ਕੀਤੀ ਅਤੇ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਨੂੰ ਬਰਾਮਦ ਕੀਤਾ ਹੈ। ਪੁਲਿਸ ਨੂੰ ਯੁਸੂਫ ਦੇ ਘਰੋਂ 9 ਕਿਲੋ ਵਿਸਫੋਟਕ ਬਾਰੂਦ, ਇਕ ਲੈਦਰ ਬੈਲਟ, ਤਿੰਨ ਵਿਸਫੋੋਟਕਾਂ ਦੇ ਪੈਕੇਟਾਂ ਨਾਲ ਲੈੱਸ ਜੈਕੇਟਾਂ, 3 ਸਿਲੰਡਰ ਮੈਟਲ ਬੋਕਸ, ਟਾਰਗੇਟ ਅਭਿਆਸ ਲਈ ਵੁੱਡਨ ਕਾਰਡ, 30 ਤੋਂ ਜ਼ਿਆਦਾ ਬਾਲ ਬੀਅਰਿੰਗ, ਤਿੰਨ ਲਿਥੀਅਮ ਬੈਟਰੀਆਂ, ਇਕ ਵਾਇਰ ਕੱਟਰ, ਟੇਬਲ ਅਲਾਰਮ ਅਤੇ ਇਕ ਆਈਐਸਆਈਐਸ ਦਾ ਝੰਡਾ ਬਰਾਮਦ ਹੋਇਆ ਹੈ।

ਖਬਰ ਏਜੰਸੀ ਏਐਨਆਈ ਦੇ ਟਵਿੱਟ ਅਨੁਸਾਰ ਯੂਸੁਫ ਦੀ ਪਤਨੀ ਨੇ ਦੱਸਿਆ ਹੈ ਕਿ ”ਉਸ ਦੇ ਪਤੀ ਨੇ ਵਿਚ ਬਾਰੂਦ ਅਤੇ ਹੋਰ ਸਮੱਗਰੀ ਜਮ੍ਹਾ ਕਰਕੇ ਰੱਖੀ ਸੀ, ਜਦੋਂ ਮੈ ਉਸ ਨੂੰ ਅਜਿਹਾ ਕੰਮ ਕਰਨ ਤੋਂ ਰੋਕਿਆ ਤਾਂ ਉਸ ਨੇ ਮੈਨੂੰ ਕਿਹਾ ਕਿ ਕੰਮ ਵਿਚ ਦਖਲ ਨਾ ਦੇਵੇ। ਮੈ ਚਾਹੁੰਦੀ ਹਾਂ ਕਿ ਉਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ, ਕਿਉਂਕਿ ਸਾਡੇ 4 ਬੱਚੇ ਹਨ ਅਤੇ ਅਸੀ ਆਖਰ ਕਿੱਥੇ ਜਾਵਾਂਗੇ”। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਸ ਦੇ ਘਰੋਂ ਕਈ ਹੋਰ ਅਹਿਮ ਦਸਤਾਵੇਜ਼ ਵੀ ਮਿਲੇ ਹਨ ਜਿਸ ਨਾਲ ਉਸ ਦੇ ਖਤਰਨਾਕ ਅੱਤਵਾਦੀ ਹੋਣ ਦੀ ਪੁਸ਼ਟੀ ਹੁੰਦੀ ਹੈ।

Leave a Reply

Your email address will not be published. Required fields are marked *