ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋਏ ਲੋਕਾਂ ਲਈ ‘ਪੋਸਟ ਕੋਰੋਨਾ ਮੈਨੇਜਮੈਂਟ ਪ੍ਰੋਟੋਕਾਲ’ ਜਾਰੀ ਕੀਤਾ ਹੈ ਜਿਸ ਵਿਚ ਸਿਹਤ ਮੰਤਰਾਲੇ ਨੇ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਕੀ-ਕੀ ਕਰਨਾ ਚਾਹੀਦਾ ਹੈ, ਉਸ ਸੰਬੰਧੀ ਸੁਝਾਅ ਦਿੱਤੇ ਗਏ ਹਨ। ਸਿਹਤ ਮੰਤਰਾਲੇ ਨੇ ਅਜਿਹੇ ਲੋਕਾਂ ਨੂੰ ਚਵਨਪ੍ਰਾਸ਼ ਦਾ ਸੇਵਨ ਅਤੇ ਯੋਗਾ ਕਰਨ ਦੀ ਸਲਾਹ ਦਿੱਤੀ ਹੈ।
ਇਸ ਤੋਂ ਇਲਾਵਾ ਸਿਹਤ ਮੰਤਰਾਲੇ ਨੇ ਕੋਰੋਨਾ ਤੋਂ ਰਿਕਵਰੀ ਕਰਨ ਵਾਲੇ ਲੋਕਾਂ ਨੂੰ ਹੋਰ ਵੀ ਬਹੁਤ ਕੁੱਝ ਕਰਨ ਲਈ ਕਿਹਾ ਹੈ-
-ਮਾਸਕ ਪਹਿਨਣ, ਹੱਥ ਸਾਫ ਕਰਨ ਅਤੇ ਸਰੀਰਕ ਦੂਰੀ ਬਣਾ ਕੇ ਰੱਖਣ
-ਇਮਊਨਿਟੀ ਵਧਾਉਣ ਲਈ ਆਯੂਸ਼ ਦਵਾਈਆਂ ਲਓ
-ਬਿਲਕੁੱਲ ਸਿਹਤਮੰਦ ਹੋਣ ਤੇ ਘਰ ਅਤੇ ਦਫਤਰ ਦਾ ਕੰਮ ਸ਼ੁਰੂ ਕਰੋ
-ਯੋਗਾ ਅਤੇ ਪ੍ਰਾਣਯਾਮ ਕਰੋ
-ਸਾਂਹ ਨਾਲ ਸਬੰਧਤ ਕਸਰਤ ਕਰੋ(ਜਿਹੜੀ ਡਾਕਟਰ ਨੇ ਦੱਸੀ ਹੋਵੇ)
-ਸਵੇਰੇ ਅਤੇ ਸ਼ਾਮ ਨੂੰ ਸੈਰ ਕਰੋ
-ਸਹੀ ਖਾਣ ਖਾਓ
-ਚਵਨਪ੍ਰਾਸ਼ ਦਾ ਸੇਵਨ ਕਰੋ(ਆਯੂਸ਼ ਮੰਤਰਾਲੇ ਵੱਲੋਂ ਸੁਝਾਅ)
-ਪੂਰੀ ਨੀਂਦ ਲੈਵੋ ਅਤੇ ਆਰਾਮ ਕਰੋ
-ਤੰਬਾਕੂ ਅਤੇ ਸ਼ਰਾਬ ਤੋਂ ਬੱਚੋ
-ਤੇਜ਼ ਬੁਖਾਰ, ਸਾਂਹ ਲੈਣ ਵਿਚ ਪਰੇਸ਼ਾਨੀ ਨੂੰ ਲੈ ਕੇ ਸਾਵਧਾਨ ਰਹੋ
-ਸਰੀਰ ਦੇ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਆਦਿ ਦੀ ਖੁਦ ਨਿਗਰਾਨੀ ਕਰੋ
-ਡਿਸਚਾਰਜ ਹੋਣ ਤੋਂ ਕੁੱਝ ਦਿਨਾਂ ਬਾਅਦ ਡਾਕਟਰ ਨੂੰ ਜਾਂਚ ਲਈ ਮਿਲੋ
-ਹੋਮ ਆਈਸੋਲੇਸ਼ਨ ਦੌਰਾਨ ਲੱਛਣ ਨਜ਼ਰ ਆਉਣ ਉੱਤੇ ਹਸਪਤਾਲ ਜਾਓ
-ਜੇ ਡਾਕਟਰ ਨੇ ਮਨ੍ਹਾ ਨਾ ਕੀਤੇ ਹੋਵੇ ਤਾ ਗਰਮੀ ਪਾਣੀ ਪਿਓ
