ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸੁਣੀਆਂ ਮੁਲਾਜ਼ਮਾਂ ਦੀਆਂ ਮੰਗਾ,ਸੀਐਮ ਕੈਪਟਨ ਨਾਲ ਕਰਨਗੇ ਚਰਚਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉੱਤੇ ਗਏ ਸਰਕਾਰੀ ਮੁਲਾਜ਼ਮਾਂ ਦੀ ਅੱਜ ਵੀਰਵਾਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉੱਤੇ ਗਏ ਸਰਕਾਰੀ ਮੁਲਾਜ਼ਮਾਂ ਦੀ ਅੱਜ ਵੀਰਵਾਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਮੀਟਿੰਗ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਮੰਤਰੀ ਬਾਜਵਾ ਦੇ ਅੱਗੇ ਆਪਣੀਆਂ ਗੈਰ-ਵਿੱਤੀ ਮੰਗਾਂ ਨੂੰ ਰੱਖਿਆ ਹੈ। ਮੀਟਿੰਗ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਹੈ ਕਿ ਮੁਲਾਜ਼ਮਾਂ ਦੀਆਂ ਗੈਰ-ਵਿੱਤੀ ਮੰਗਾਂ ਸੁਣ ਲਈਆਂ ਗਈਆਂ ਹਨ ਅਤੇ ਇਸ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਹੈ ਕਿ ਮੁਲਾਜ਼ਮਾਂ ਦੀਆਂ ਗੈਰ ਵਿੱਤੀ ਮੰਗਾਂ ਨੂੰ ਲੈ ਕੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਉੱਤੇ ਆਖਰੀ ਫੈਸਲਾ ਸੀਐਮ ਕੈਪਟਨ ਵੱਲੋਂ ਹੀ ਲਿਆ ਜਾਵੇਗਾ। ਉੱਥੇ ਹੀ ਹੜਤਾਲ ਉੱਤੇ ਗਏ ਮੁਲਾਜ਼ਮਾ ਨੇ ਦੱਸਿਆ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅੱਗੇ ਮੀਟਿੰਗ ਦੌਰਾਨ ਗੈਰ ਵਿੱਤੀ ਮੰਗਾਂ ਰੱਖੀਆਂ ਜਿਸ ‘ਚ ਵਿਭਾਗਾਂ ਵਿਚ ਕੀਤੇ ਜਾ ਰਹੇ ਪੁਨਰਗਠਨ ਜਿਵੇਂ ਜਲ ਵਿਭਾਗ ਵਿਚ ਅਸਾਮੀਆਂ ਨੂੰ ਘੱਟ ਕੀਤਾ ਜਾ ਰਿਹਾ ਹੈ, ਉਸ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸਟੈਨੋਗ੍ਰਾਫਰ ਦੀ ਤਰੱਕੀ ਲਈ ਪੰਜਾਹ ਸਾਲ ਤੋਂ ਵੱਧ ਉੱਮਰ ਵਾਲਿਆਂ ਵਾਸਤੇ ਟੈਸਟ ਮੁਆਫ ਕਰਨ ਅਤੇ ਸੈਂਟਰ ਤਰਜ ਉੱਤੇ ਫੈਮਿਲੀ ਪੈਨਸ਼ਨ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿੱਤੀ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ।

ਉੱਥੇ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਬੀਤੇ ਦਿਨ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਲਾਕਡਾਊਨ ਦੌਰਾਨ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਵਿਚ ਕੁਟੌਤੀ ਨਹੀਂ ਕੀਤੀ ਹੈ ਜਦਕਿ ਕਈਂ ਸੂਬਿਆਂ ਨੇ 50 ਫੀਸਦੀ ਤੱਕ ਤਨਖਾਹਾਂ ਕੱਟੀਆਂ ਹਨ। ਇਸ ਦਾ ਜਵਾਬ ਦਿੰਦਿਆ ਮੁਲਾਜ਼ਮਾਂ ਨੇ ਕਿਹਾ ਕਿ ”ਉਨ੍ਹਾਂ ਨੇ ਸਾਡੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ ਹੈ। ਅਸੀ ਲਾਕਡਾਊਨ ਦੌਰਾਨ ਦਫਤਰਾਂ ਵਿਚ ਬੈਠ ਕੇ ਕੰਮ ਕੀਤਾ ਹੈ ਜਦਕਿ ਸਰਕਾਰ ਦੇ ਐਮਐਲਏ ਘਰਾਂ ਵਿਚ ਵਿਹਲੇ ਬੈਠ ਕੇ ਤਨਖਾਹਾਂ ਲੈ ਰਹੇ ਹਨ”।

Leave a Reply

Your email address will not be published. Required fields are marked *