ਸ਼ਿਵਸੈਨਾ ਸਾਂਸਦ ਨੇ ਸਦਨ ਵਿਚ ਸਰਕਾਰ ‘ਤੇ ਕਸਿਆ ਤੰਜ, ਕਿਹਾ- ‘ਕੀ ਭਾਬੀ ਜੀ ਪਾਪੜ’ ਖਾਣ ਨਾਲ ਲੋਕ ਹੋ ਗਏ ਕੋਰੋਨਾ ਤੋਂ ਠੀਕ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਰਾਜਸਭਾ ਵਿਚ ਕੋਰੋਨਾ ਵਾਇਰਸ ਉੱਤੇ ਚਰਚਾ ਵਿਚ ਭਾਗ ਲੈਂਦੇ ਹੋਏ ਸ਼ਿਵਸੈਨਾ ਦੇ ਸਾਂਸਦ ਸੰਜੇ ਰਾਊਤ ਨੇ ਕੇਂਦਰ ਸਰਕਾਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਰਾਜਸਭਾ ਵਿਚ ਕੋਰੋਨਾ ਵਾਇਰਸ ਉੱਤੇ ਚਰਚਾ ਵਿਚ ਭਾਗ ਲੈਂਦੇ ਹੋਏ ਸ਼ਿਵਸੈਨਾ ਦੇ ਸਾਂਸਦ ਸੰਜੇ ਰਾਊਤ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਵਾਇਰਸ ਦੇ ਮੁੱਦੇ ਉੱਤੇ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਤੰਜ ਕਸਦਿਆ ਪੁੱਛਿਆ ਕਿ, ਕੀ ਭਾਬੀ ਜੀ ਪਾਪੜ ਖਾਣ ਨਾਲ ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ?

ਸੰਜੇ ਰਾਊਤ ਨੇ ਰਾਜਸਭਾ ਵਿਚ ਬੋਲਦਿਆਂ ਕਿਹਾ ਕਿ ”ਮੈਂ ਮੈਂਬਰਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇੰਨੇ ਲੋਕ ਕਿਵੇਂ ਠੀਕ ਹੋਏ? ਕੀ ਸਾਰੇ ਲੋਕ ਭਾਬੀ ਜੀ ਦਾ ਪਾਪੜ ਖਾ ਕੇ ਠੀਕ ਹੋ ਗਏ? ਇਹ ਇਕ ਰਾਜਨੀਤਿਕ ਲੜਾਈ ਨਹੀਂ ਹੈ, ਬਲਕਿ ਲੋਕਾਂ ਦੇ ਜੀਵਨ ਨੂੰ ਬਚਾਉਣ ਦੀ ਲੜਾਈ ਹੈ”। ਸੰਜੇ ਰਾਊਤ ਨੇ ਅੱਗੇ ਕਿਹਾ ਕਿ ਮਹਾਰਾਸ਼ਟਰ ਦੀ ਮੌਜੂਦਾ ਸਰਕਾਰ ਉੱਤੇ ਪੰਜ ਹਜ਼ਾਰ ਡਾਕਟਰਾਂ ਦੀ ਭਰਤੀ ਨਹੀਂ ਕਰਨ ਦਾ ਆਰੋਪ ਲਗਾਇਆ ਗਿਆ ਹੈ। ਸਾਡੀ ਮੌਜੂਦਾ ਸਰਕਾਰ ਦੇ ਬਹੁਤ ਜ਼ਿਆਦਾ ਦਿਨ ਨਹੀਂ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਵਿਚ ਹੀ ਜੇਕਰ ਭਰਤੀ ਹੋ ਗਈ ਹੁੰਦੀ ਤਾਂ ਬੁਨਿਆਦੀ ਢਾਂਚਾ ਹੋ ਰਿਹਾ ਵਧੀਆ ਹੋ ਗਿਆ ਹੁੰਦਾ। ਸੰਜੇ ਰਾਊਤ ਨੇ ਅੱਗੇ ਕਿਹਾ ਕਿ ਇੱਕ ਸਤੰਬਰ ਤੋਂ ਕੇਂਦਰ ਨੇ ਵੱਖ-ਵੱਖ ਸਾਜੋਸਮਾਨ ਦੀ ਮਦਦ ਬੰਦ ਕਰ ਦਿੱਤੀ ਹੈ। ਕੇਂਦਰ ਨੂੰ ਪੀਐਮ ਕੇਅਰ ਫੰਡ ਤੋਂ ਸੂਬਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਜੀਐਸਟੀ ਦੇ ਬਕਾਏ ਦਾ ਭੁਗਤਾਨ ਕਰ ਦਿੱਤਾ ਜਾਵੇ ਤਾਂ ਅਸੀ ਆਪਣਾ ਕੰਮ ਚਲਾ ਲੈਣਗੇ।

ਦੱਸ ਦਈਏ ਕਿ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਆਪਣੀ ਇਕ ਵੀਡੀਓ ਕਾਰਨ ਵਿਵਾਦਾਂ ਵਿਚ ਆ ਗਏ ਸਨ, ਜਿਸ ਵਿਚ ਉਨ੍ਹਾਂ ਨੇ ‘ਭਾਬੀਜੀ ਪਾਪੜ’ ਨਾਮ ਦੇ ਇਕ ਪਾਪੜ ਦਾ ਪ੍ਰਮੋਸ਼ਨ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਪਾਪੜ ਦੇ ਖਾਣ ਨਾਲ ਕੋਰੋਨਾ ਨਾਲ ਲੜਨ ਵਿਚ ਤਾਕਤ ਮਿਲਦੀ ਹੈ ਅਤੇ ਸਰੀਰ ਵਿਚ ਕੋਰੋਨਾ ਵਿਰੁੱਧ ਐਂਟੀਬਾਡੀ ਬਣਦੇ ਹਨ, ਹਾਲਾਂਕਿ ਇਸ ਵੀਡੀਓ ਤੋਂ ਬਾਅਦ ਉਹ ਖੁਦ ਵੀ ਕੋਰੋਨਾ ਦੀ ਚਪੇਟ ਵਿਚ ਆ ਗਏ ਸਨ।

Leave a Reply

Your email address will not be published. Required fields are marked *