ਭਲਕੇ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ 5 ਸਾਂਸਦਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਲਕੇ 14 ਸਤੰਬਰ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਸਾਰੇ ਸਾਂਸਦਾਂ ਦਾ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਲਕੇ 14 ਸਤੰਬਰ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਸਾਰੇ ਸਾਂਸਦਾਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਵਿਚੋਂ 5 ਸਾਂਸਦਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਬਾਕੀ ਮੈਂਬਰਾਂ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ ਜਿਸ ਦਾ ਮਤਲਬ ਹੈ ਕਿ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਰੋਨਾ ਨੇ ਆਪਣੀ ਦਸਤਕ ਦੇ ਦਿੱਤੀ ਹੈ।

5 ਸੰਸਦ ਮੈਂਬਰਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਆਈ ਹੈ, ਹਾਲਾਂਕਿ ਪਾਜ਼ੀਟਿਵ ਪਾਏ ਗਏ ਲੋਕਸਭਾ ਦੇ 5 ਮੈਂਬਰ ਕਿਹੜੇ ਹਨ, ਇਸ ਸੰਬੰਧੀ ਅਜੇ ਅਧਿਕਾਰਕ ਤੌਰ ਉੱਤੇ ਜਾਣਕਾਰੀ ਮਿਲਣਾ ਬਾਕੀ ਹੈ। ਦੱਸ ਦਈਏ ਕਿ ਭਲਕੇ ਤੋਂ ਸ਼ੁਰੂ ਹੋ ਰਹੇ ਮਾਨਸੂਨ ਸੈਸ਼ਨ ਵਿਚ ਸਿਹਤ ਮੰਤਰਾਲੇ ਦੀ ਸਾਰੀ ਗਾਈਡਲਾਈਨਜ਼ ਦਾ ਸਖਤੀ ਨਾਲ ਪਾਲਣ ਹੋਵੇਗਾ। ਇਸ ਵਾਰ ਸੰਸਦ ਸੈਸ਼ਨ ਵਿਚ ਕਾਫੀ ਕੁੱਝ ਬਦਲਿਆ ਨਜ਼ਰ ਆਵੇਗਾ। ਸੰਸਦ ਵਿਚ ਕੋਰੋਨਾ ਮਹਾਂਮਾਰੀ ਕਰਕੇ ਕਾਗਜ਼ ਉੱਤੇ ਕੰਮ ਘੱਟ ਤੋਂ ਘੱਟ ਕੀਤਾ ਜਾਵੇਗਾ। ਸਾਂਸਦ ਆਪਣੀ ਹਾਜ਼ਰੀ ਡਿਜੀਟਲ ਮਾਧਿਅਮਾਂ ਰਾਹੀ ਦਰਜ ਕਰਵਾਉਣਗੇ। ਸਦਨ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਮੈਂਬਰਾਂ ਦਾ ਤਾਪਮਾਨ ਚੈੱਕ ਕਰਨ ਲਈ ਥਰਮਲ ਗਨ ਅਤੇ ਥਰਮਲ ਸਕੈਨਰ ਇਸਤਮਾਲ ਕੀਤਾ ਜਾਵੇਗਾ। 40 ਥਾਵਾਂ ਉੱਤੇ ਟੱਚਲੈਸ ਸੈਨਾਟਾਈਜ਼ਰ ਲਗਾਏ ਜਾਣਗੇ ਅਤੇ ਐਮਰਜੈਂਸੀ ਮੈਡੀਕਲ ਟੀਮ ਨਾਲ ਸਟੈਂਡਬਾਏ ਉੱਤੇ ਐਂਬੂਲੈਂਸ ਦੀ ਸਹੂਲਤ ਹੋਵੇਗੀ।

ਸੰਸਦ ਦਾ ਮੌਨਸੂਨ ਸੈਂਸਨ 14 ਸਤੰਬਰ ਤੋਂ ਸ਼ੁਰੂ ਹੋ ਕੇ 1 ਅਕਤੂਬਰ ਤੱਕ ਚੱਲੇਗਾ। ਲੋਕਸਭਾ ਹਰ ਰੋਜ਼ 4 ਘੰਟੇ ਬੈਠੇਗੀ। ਇਸ ਵਾਰ ਸਿਫਰ ਕਾਲ ਦੀ ਮਿਆਦ ਘੱਟ ਕਰਕੇ ਅੱਧਾ ਘੰਟਾ ਕਰ ਦਿੱਤੀ ਗਈ ਹੈ ਅਤੇ ਕੋਈ ਪ੍ਰਸ਼ਨਕਾਲ ਨਹੀਂ ਹੋਵੇਗਾ। ਹਾਲਾਂਕਿ ਲਿਖਤੀ ਤੌਰ ਉੱਤੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ, ਜਿਨ੍ਹਾਂ ਦਾ ਜਵਾਬ ਦਿੱਤਾ ਜਾਵੇਗਾ। ਸੈਸ਼ਨ ਦੀ ਕਾਰਵਾਈ ਦੌਰਾਨ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਵੀ ਨਹੀਂ ਹੋਵੇਗੀ।

Leave a Reply

Your email address will not be published. Required fields are marked *