ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਨੇ 3.6 ਕਰੋੜ ਦਾ ਅੰਕੜਾ ਕੀਤਾ ਪਾਰ, 2.22 ਕਰੋੜ ਤੋਂ ਵੱਧ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3.6 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.56 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.22 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 30,694,541  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 956,438 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 22,336,284 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,401,819 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,925,941 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 203,171 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,191,894 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 5,305,475, ਮੌਤਾਂ-85,625

ਬ੍ਰਾਜ਼ੀਲ- ਕੁੱਲ ਕੇਸ –4,497,434, ਮੌਤਾਂ-135,857

ਰੂਸ – ਕੁੱਲ ਕੇਸ- 1,091,186, ਮੌਤਾਂ-19,195

ਪੇਰੂ–ਕੁੱਲ ਕੇਸ- 756,412, ਮੌਤਾਂ-31,283

ਕੋਲੰਬੀਆ-ਕੁੱਲ ਕੇਸ-750,471, ਮੌਤਾਂ-23,850

ਮੈਕਸੀਕੋ-ਕੁੱਲ ਕੇਸ- 688,954, ਮੌਤਾਂ-72,803

ਸਾਊਥ ਅਫਰੀਕਾ-ਕੁੱਲ ਕੇਸ-657,627, ਮੌਤਾਂ-15,875

ਸਪੇਨ- ਕੁੱਲ ਕੇਸ – 659,334, ਮੌਤਾਂ- 30,495

ਅਰਜਨਟੀਨਾ-ਕੁੱਲ ਕੇਸ-613,658, ਮੌਤਾਂ-12,656

ਚਿਲੀ-ਕੁੱਲ ਕੇਸ-442,827, ਮੌਤਾਂ-12,199

ਈਰਾਨ – ਕੁੱਲ ਕੇਸ -416,198, ਮੌਤਾਂ-23,952

ਫਰਾਂਸ- ਕੁੱਲ ਕੇਸ- 428,696, ਮੌਤਾਂ-31,249

ਯੂਕੇ- ਕੁੱਲ ਕੇਸ -385,936, ਮੌਤਾਂ-41,732

ਬੰਗਲਾਦੇਸ਼-ਕੁੱਲ ਕੇਸ-345,805, ਮੌਤਾਂ-4,881

ਸਾਊਦੀ ਅਰਬ- ਕੁੱਲ ਕੇਸ- 328,720,  ਮੌਤਾਂ-4,430

ਪਾਕਿਸਤਾਨ-ਕੁੱਲ ਕੇਸ-304,386, ਮੌਤਾਂ-6,408

ਇਰਾਕ-ਕੁੱਲ ਕੇਸ-311,690, ਮੌਤਾਂ-8,408

ਤੁਰਕੀ- ਕੁੱਲ ਕੇਸ- 299,810, ਮੌਤਾਂ-7,377

ਇਟਲੀ– ਕੁੱਲ ਕੇਸ – 294,932, ਮੌਤਾਂ- 35,668

ਫਿਲੀਪੀਨਜ਼- ਕੁੱਲ ਕੇਸ – 279,526, ਮੌਤਾਂ-4,830

ਜਰਮਨੀ- ਕੁੱਲ ਕੇਸ -271,244, ਮੌਤਾਂ-9,464

ਇੰਡੋਨੇਸ਼ੀਆ-ਕੁੱਲ ਕੇਸ-236,519, ਮੌਤਾਂ-9,336

ਇਜ਼ਰਾਈਲ- ਕੁੱਲ ਕੇਸ- 179,071, ਮੌਤਾਂ-1,196

ਯੂਕ੍ਰੇਨ -ਕੁੱਲ ਕੇਸ-169,472, ਮੌਤਾਂ-3468

Leave a Reply

Your email address will not be published. Required fields are marked *