ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਨੇ 3 ਕਰੋੜ ਦਾ ਅੰਕੜਾ ਕੀਤਾ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.45 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.18 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 30,034,508  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 945,092 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 21,800,991 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,288,425 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,828,301 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 201,348 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,119,158 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 5,115,893, ਮੌਤਾਂ-83,230

ਬ੍ਰਾਜ਼ੀਲ- ਕੁੱਲ ਕੇਸ –4,421,686, ਮੌਤਾਂ-134,174

ਰੂਸ – ਕੁੱਲ ਕੇਸ- 1,079,519, ਮੌਤਾਂ-18,917

ਪੇਰੂ–ਕੁੱਲ ਕੇਸ- 744,400, ਮੌਤਾਂ-31,051

ਕੋਲੰਬੀਆ-ਕੁੱਲ ਕੇਸ-736,377, ਮੌਤਾਂ-23,478

ਮੈਕਸੀਕੋ-ਕੁੱਲ ਕੇਸ- 680,931, ਮੌਤਾਂ-71,978

ਸਾਊਥ ਅਫਰੀਕਾ-ਕੁੱਲ ਕੇਸ-653,444, ਮੌਤਾਂ-15,705

ਸਪੇਨ- ਕੁੱਲ ਕੇਸ – 614,360, ਮੌਤਾਂ- 30,243

ਅਰਜਨਟੀਨਾ-ਕੁੱਲ ਕੇਸ-589,012, ਮੌਤਾਂ-12,116

ਚਿਲੀ-ਕੁੱਲ ਕੇਸ-439,287, ਮੌਤਾਂ-12,058

ਈਰਾਨ – ਕੁੱਲ ਕੇਸ -410,334, ਮੌਤਾਂ-23,632

ਫਰਾਂਸ- ਕੁੱਲ ਕੇਸ- 404,888, ਮੌਤਾਂ-31,045

ਯੂਕੇ- ਕੁੱਲ ਕੇਸ -378,219, ਮੌਤਾਂ-41,684

ਬੰਗਲਾਦੇਸ਼-ਕੁੱਲ ਕੇਸ-342,671, ਮੌਤਾਂ-4,823

ਸਾਊਦੀ ਅਰਬ- ਕੁੱਲ ਕੇਸ- 327,551,  ਮੌਤਾਂ-4,369

ਪਾਕਿਸਤਾਨ-ਕੁੱਲ ਕੇਸ-303,634, ਮੌਤਾਂ-6,399

ਇਰਾਕ-ਕੁੱਲ ਕੇਸ-303,059, ਮੌਤਾਂ-8,248

ਤੁਰਕੀ- ਕੁੱਲ ਕੇਸ- 296,391, ਮੌਤਾਂ-7,249

ਇਟਲੀ– ਕੁੱਲ ਕੇਸ – 291,442, ਮੌਤਾਂ- 35,645

ਫਿਲੀਪੀਨਜ਼- ਕੁੱਲ ਕੇਸ – 272,934, ਮੌਤਾਂ-4,732

ਜਰਮਨੀ- ਕੁੱਲ ਕੇਸ -266,865, ਮੌਤਾਂ-9,449

ਇੰਡੋਨੇਸ਼ੀਆ-ਕੁੱਲ ਕੇਸ-228,993, ਮੌਤਾਂ-9,100

ਇਜ਼ਰਾਈਲ- ਕੁੱਲ ਕੇਸ- 170,465, ਮੌਤਾਂ-1,165

ਯੂਕ੍ਰੇਨ -ਕੁੱਲ ਕੇਸ-162,660, ਮੌਤਾਂ-3340

 

Leave a Reply

Your email address will not be published. Required fields are marked *