ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਜੰਡਿਆਲਾ ਗੁਰੂ ਦਾ ਪਿੰਡ ਮੁੱਛਲ ਮੁੜ ਸੁਰਖੀਆਂ ‘ਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦਾ ਪਿੰਡ ਮੁੱਛਲ ਇੱਕ ਵਾਰੀ ਫਿਰ ਸੁਰਖਿਆ ‘ਚ ਆ ਗਿਆ ਹੈ। ਦਰਅਸਲ ਜ਼ਹਿਰੀਲੀ ਸ਼ਰਾਬ ਨਾਲ ਹੋਇਆਂ ਮੌਤਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦਾ ਪਿੰਡ ਮੁੱਛਲ ਇੱਕ ਵਾਰੀ ਫਿਰ ਸੁਰਖਿਆ ‘ਚ ਆ ਗਿਆ ਹੈ। ਦਰਅਸਲ ਜ਼ਹਿਰੀਲੀ ਸ਼ਰਾਬ ਨਾਲ ਹੋਇਆਂ ਮੌਤਾਂ ਕਾਰਨ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੇ ਰਹੇ ਪਿੰਡ ਮੁੱਛਲ ‘ਚ ਅੱਜ ਵੀਰਵਾਰ ਨੂੰ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਮੁੜ ਰੇਡ ਕੀਤੀ ਗਈ ਅਤੇ ਇਸ ਦੌਰਾਨ ਪੁਲਿਸ ਤੇ ਪਿੰਡ ਵਾਸੀਆਂ ਦਾ ਤਕਰਾਰ ਹੋ ਗਿਆ।

ਜਾਣਕਾਰੀ ਅਨੁਸਾਰ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਸਖਤੀ ਕਰਦਿਆ ਹਲਕਾ ਜੰਡੀਆਲਾ ਗੁਰੂ ਦੇ ਕੁੱਝ ਪਿੰਡਾ ‘ਚ ਅੱਜ ਪੁਲਿਸ ਵੱਲੋਂ  ਛਾਪੇਮਾਰੀ ਕੀਤੀ ਗਈ ਜਿਸ ਵਿਚ ਪਿੰਡ ਮੁੱਛਲ ਵੀ ਸ਼ਾਮਲ ਸੀ। ਪੁਲਿਸ ਵੱਲੋਂ ਜਿਸ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ, ਪੁਲਿਸ ਨੂੰ ਉਨ੍ਹਾਂ ‘ਤੇ ਸ਼ੱਕ ਸੀ ਕਿ ਉਹ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ। ਇਸ ਦੇ ਨਾਲ ਹੀ ਪੁਲਿਸ ਨੇੜਲੇ ਘਰਾਂ ‘ਚ ਵੀ ਕੰਧਾ ਟੱਪ ਕੇ ਤਲਾਸ਼ੀ ਲੈਣ ਲੱਗੀ ਅਤੇ ਇਸੇ ਦੌਰਾਨ ਪੁਲਿਸ ਨਾਲ ਪਿੰਡ ਵਾਸੀਆਂ ਦੀ ਬਹਿਸ ਹੋ ਗਈ। ਇਕ ਪਰਿਵਾਰ ਨੇ ਆਰੋਪ ਲਗਾਇਆ ਉਹ ਸਾਰੇ ਆਪਣੇ ਆਪਣੇ ਘਰਾਂ ‘ਚ ਸੁਤੇ ਪਏ ਸੀ ਤੇ ਪੁਲਿਸ ਦੇ ਕੁੱਝ ਮੁਲਾਜ਼ਮ ਉਨ੍ਹਾਂ ਦੇ ਘਰਾ ਦੀਆ ਕੰਧਾ ਟੱਪ ਅੰਦਰ ਆ ਗਏ ਜਿਥੇ ਸਾਡੇ ਘਰਾਂ ਦੀਆ ਔਰਤਾਂ ਸੁੱਤੀਆ ਪਈਆਂ ਸਨ ਤੇ ਉਨ੍ਹਾਂ ਨੂੰ ਵੱਧ ਘੱਟ ਬੋਲਣ ਲਗੇ।

ਪਰਿਵਾਰ ਮੁਤਾਬਕ ਜਦੋਂ ਉਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਮੁਲਾਜ਼ਮ ਧੱਕਾ ਮੁੱਕੀ ਵੀ ਕਰਨ ਲੱਗੇ ਅਤੇ ਇਸ ਦੌਰਾਨ ਇਕ ਲੜਕੇ ਦੀ ਦਸਤਾਰ ਵੀ ਲਾਹ ਦਿੱਤੀ ਗਈ ਜੋ ਕਿ ਫੌਜੀ ਜਵਾਨ ਹੈ। ਦੂਜੇ ਪਾਸੇ ਜਿਸ ਘਰ ਉੱਤੇ ਸ਼ੱਕ ਦੇ ਆਧਾਰ ਉੱਤੇ ਪੁਲਿਸ ਨੇ ਰੇਡ ਕੀਤੀ ਸੀ ਉਸ ਘਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਪੁਲਿਸ ਪਿੱਛਲੇ ਕਈ ਦਿਨਾਂ ਤੋ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਸਾਡੇ ਤੇ ਨਜਾਇਜ਼ ਪਰਚੇ ਵੀ ਕੀਤੇ ਗਏ ਹਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਬੇਵਜ੍ਹਾ ਤੰਗ ਕਰਨਾ ਨਾ ਛੱਡਿਆ ਤਾਂ ਉਹ ਸਾਰੇ ਪਰਿਵਾਰ ਨਾਲ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਣਗੇ।

ਉੱਧਰ ਪੁਲਿਸ ਦਾ ਕਹਿਣਾ ਹੈ ਕਿ ਨਜਾਇਜ਼ ਸ਼ਰਾਬ ਵੇਚਣ ਵਾਲਿਆ ਦੇ ਘਰਾਂ ‘ਚ ਹੀ ਰੇਡ ਕੀਤੀ ਗਈ ਹੈ ਤੇ ਸਾਨੂੰ ਕਈ ਥਾਵਾਂ ਤੋਂ ਲਾਹਨ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਮੁੱਛਲ ਪਿੰਡ ‘ਚ ਵੀ ਛਾਪੇਮਾਰੀ ਕੀਤੀ ਗਈ ਸੀ ਪਰ ਪਿੰਡ ਵਾਸੀਆਂ ਵੱਲੋਂ ਪੁਲਿਸ ਦੀ ਕਾਰਵਾਈ ਵਿੱਚ ਵਿਘਨ ਪਾਇਆ ਗਿਆ ਜਿਸ ਕਰਕੇ ਉਨ੍ਹਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਫੌਜੀ ਜਵਾਨ ਦੀ ਦਸਤਾਰ ਉਤਾਰਣ ਵਾਲੀ ਗੱਲ ਨੂੰ ਵੀ ਨਕਾਰਿਆ ਹੈ।

Leave a Reply

Your email address will not be published. Required fields are marked *