ਗਲਵਾਨ ਘਾਟੀ ਵਿਚ ਹਿੰਸਕ ਝੜਪ ਦੌਰਾਨ ਚੀਨ ਦੇ ਮਾਰੇ ਗਏ ਸਨ 60 ਤੋਂ ਵੱਧ ਫੌਜੀ- ਅਮਰੀਕੀ ਅਖਬਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15-16 ਜੂਨ ਦੀ ਰਾਤ ਨੂੰ ਸਰਹੱਦ ਉੱਤੇ ਭਾਰਤ-ਚੀਨ ਦੀ ਸੈਨਾ ਵਿਚਾਲੇ ਹਿੰਸਕ ਝੜਪ ਹੋ ਗਈ ਸੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15-16 ਜੂਨ ਦੀ ਰਾਤ ਨੂੰ ਸਰਹੱਦ ਉੱਤੇ ਭਾਰਤ-ਚੀਨ ਦੀ ਸੈਨਾ ਵਿਚਾਲੇ ਹਿੰਸਕ ਝੜਪ ਹੋ ਗਈ ਸੀ ਜਿਸ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ,ਜਦਕਿ ਚੀਨੀ ਸੈਨਾ ਦਾ ਵੀ ਕਾਫੀ ਜਾਨੀ ਨੁਕਸਾਨ ਹੋਇਆ ਸੀ ਪਰ ਚੀਨ ਨੇ ਇਸ ਸੰਬੰਧੀ ਕੁੱਝ ਵੀ ਜ਼ਾਹਰ ਨਹੀਂ ਕੀਤਾ ਸੀ। ਉੱਥੇ ਹੀ ਹੁਣ ਇਕ ਅਮਰੀਕੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਇਸ ਝੜਪ ਵਿਚ ਚੀਨ ਦੇ 60 ਤੋਂ ਵੱਧ ਫੌਜੀ ਮਾਰੇ ਗਏ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਅਖਬਾਰ ਨਿਊਜ਼ ਵੀਕੇ ਨੇ ਆਪਣੇ ਇਕ ਆਰਟੀਕਲ ਵਿਚ ਦੱਸਿਆ ਹੈ ਕਿ 15 ਜੂਨ ਦੀ ਹਿੰਸਕ ਝੜਪ ਵਿਚ ਚੀਨ ਦੇ 60 ਤੋਂ ਵੱਧ ਸੈਨਿਕ ਮਾਰੇ ਗਏ ਸਨ ਅਤੇ ਭਾਰਤੀ ਖੇਤਰ ਵਿਚ ਹਮਲਾਵਰ ਗਤੀਵਿਧੀਆਂ ਦੇ ਕਰਤਾ-ਧਰਤਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਨ ਪਰ ਉਨ੍ਹਾਂ ਦੀ ਪੀਐਲਏ ਇਸ ਵਿਚ ਫਲਾਪ ਹੋ ਗਈ।

ਆਰਟੀਕਲ ਵਿਚ ਕਿਹਾ ਗਿਆ ਹੈ ਕਿ ਭਾਰਤੀ ਸਰਹੱਦ ਉੱਤੇ ਚੀਨੀ ਫੌਜ ਦੀ ਅਸਫਲਤਾ ਦੇ ਨਤੀਜੇ ਸਾਹਮਣੇ ਆਉਣਗੇ। ਚੀਨੀ ਆਰਮੀ ਨੇ ਸ਼ੁਰੂਆਤ ਵਿਚ ਸ਼ੀ ਜਿਨਪਿੰਗ ਤੋਂ ਇਸ ਅਸਫਲਤਾ ਦੇ ਬਾਅਦ ਫੌਜ ਵਿਚ ਵਿਰੋਧੀਆਂ ਨੂੰ ਬਾਹਰ ਕੱਢਣ ਅਤੇ ਵਫਾਦਾਰਾਂ ਨੂੰ ਭਰਤੀ ਕਰਨ ਦੀ ਗੱਲ ਕਹੀ ਹੈ। ਜ਼ਾਹਰ ਹੈ ਵੱਡੇ ਅਧਿਕਾਰੀਆਂ ਉੱਤੇ ਇਸ ਦੀ ਗਾਜ ਗਿਰੇਗੀ।

ਦਰਅਸਲ ਚੀਨ ਦੀਆਂ ਫੌਜਾਂ ਮਈ ਦੇ ਸ਼ੁਰੂ ਵਿਚ ਐਲਏਸੀ ਦੇ ਦੱਖਣ ਵੱਲ ਵਧੀਆਂ ਸਨ। ਇੱਥੇ ਲੱਦਾਖ ਵਿਚ ਤਿੰਨ ਵੱਖ-ਵੱਖ ਖੇਤਰਾਂ ‘ਚ ਅਸਥਾਈ ਸਰਹੱਦ ਹੈ। ਸਰਹੱਦ ਨਿਰਧਾਰਤ ਨਹੀਂ ਹੈ ਅਤੇ ਚੀਨ ਦੀ ਸੈਨਾ ਭਾਰਤੀ ਸਰਹੱਦ ਵਿਚ ਦਾਖਲ ਹੁੰਦੀ ਹੈ। ਖਾਸਕਰ ਸ਼ੀ ਜਿਨਪਿੰਗ ਦੇ 2012 ਵਿਚ ਪਾਰਟੀ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ। ਉੱਥੇ ਹੀ ਉਸ ਸਮੇਂ 15 ਜੂਨ ਨੂੰ ਗਲਵਾਨ ਘਾਟੀ ਵਿਚ ਚੀਨ ਦੀ ਘੂਸਪੈਠ ਨੂੰ ਲੈ ਕੇ ਭਾਰਤ ਹੈਰਾਨ ਰਹਿ ਗਿਆ ਸੀ। ਇਹ ਪੂਰੀ ਤਰ੍ਹਾ ਸੋਚੀ ਸਮਝੀ ਚਾਲ ਸੀ ਅਤੇ ਚੀਨ ਦੀ ਸੈਨਾ ਨਾਲ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਦੁਨੀਆ ਦੇ ਦੋ ਸੱਭ ਤੋਂ ਵੱਧ ਅਬਾਦੀ ਵਾਲੇ ਦੇਸ਼ਾਂ ਵਿਚਾਲੇ ਪਿਛਲੇ 45 ਸਾਲਾਂ ਵਿਚ ਪਹਿਲੀ ਖੂਨੀ ਝੜਪ ਸੀ।

Leave a Reply

Your email address will not be published. Required fields are marked *