ਚੰਡੀਗੜ੍ਹ: ਹਰ ਮਰਦ ਅਤੇ ਔਰਤ ਹਮੇਸ਼ਾਂ ਜਵਾਨ ਰਹਿਣਾ ਚਾਹੁੰਦੇ ਹਨ ਪਰ ਆਪਣੇ ਘਰੇਲੂ ਕੰਮਕਾਜ ਵਿੱਚ ਇਸ ਤਰ੍ਹਾਂ ਗੁੰਮ ਜਾਂਦੇ ਹਨ ਕਿ ਉਹ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖਦੇ। ਜੀਵਨ ਵਿੱਚ ਤਣਾਅ ਇਕ ਜਿਹੀ ਸਮੱਸਿਆ ਹੈ ਜੋ ਕਿ ਮਹਿਲਾਵਾਂ ਨੂੰ ਉਮਰ ਤੋਂ ਪਹਿਲਾ ਬੁੱਢਾ ਕਰ ਦਿੰਦਾ ਹੈ। ਜੇਕਰ ਤੁਸੀ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਰਲ ਟਿੱਪਟ ਅਪਣਾ ਕੇ ਸਿਹਤਮੰਦ ਰਹਿ ਸਕਦੇ ਹੋ।
1. ਹੈਲਥੀ ਭੋਜਨ –
ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਹੋ ਤਾਂ ਤੁਹਾਨੂੰ ਵਿਟਾਮਿਨ ਅਤੇ ਹੋਰ ਤੱਤਾਂ ਵਾਲਾ ਭੋਜਨ ਖਾਣਾ ਚਾਹੀਦਾ ਹੈ। ਤੁਹਾਡੇ ਭੋਜਨ ਵਿੱਚ ਮੋਟਾ ਅਨਾਜ, ਫਲ, ਡਰਾਈ ਫਰੂਟ ਅਤੇ ਹਰੀ ਸਬਜ਼ੀਆਂ ਸ਼ਾਮਿਲ ਹੋਣੇ ਚਾਹੀਦੇ ਹਨ। ਚੰਗਾ ਅਤੇ ਸਾਫ਼ ਸੁਥਰਾਂ ਭੋਜਨ ਖਾਣ ਨਾਲ ਤੁਹਾਡੀ ਸਿਹਤ ਹਮੇਸ਼ਾ ਠੀਕ ਰਹਿੰਦੀ ਹੈ। ਜਵਾਨ ਰਹਿਣ ਲਈ ਫਾਈਬਰ ਯੁਕਤ ਭੋਜਨ ਖਾਣਾ ਚਾਹੀਦਾ ਹੈ।
2.ਯੋਗ ਅਤੇ ਧਿਆਨ-
ਤੁਹਾਨੂੰ ਆਪਣੇ ਆਪ ਲਈ 30 ਮਿੰਟ ਸਵੇਰੇ-ਸ਼ਾਮ ਕੱਢਣੇ ਚਾਹੀਦੇ ਹਨ। ਹਰ ਰੋਜ ਸਵੇਰੇ ਉੱਠਕੇ ਯੋਗ ਕਰਨਾ ਚਾਹੀਦਾ ਹੈ ਅਤੇ ਯੋਗ ਤੋਂ ਅਗਲੀ ਪੱਧਤੀ ਧਿਆਨ ਹੈ। ਜੇਕਰ ਤੁਸੀ ਹਰ ਰੋਜ ਧਿਆਨ ਕਰਦੇ ਹੋ ਤਾਂ ਤੁਹਾਡਾ ਤਨ ਤੇ ਮਨ ਸ਼ਾਂਤ ਰਹਿੰਦਾ ਹੈ। ਜੇਕਰ ਤੁਸੀਂ ਸ਼ਾਂਤ ਰਹਿੰਦੇ ਹੋ ਤਾਂ ਤੁਸੀ ਆਪਣੇ ਜੀਵਨ ਨੂੰ ਮਾਣੋਗੇ।
3.ਸਦਾ ਖੁਸ਼ ਰਹੋ-
ਮਹਿਲਾਵਾਂ ਨੂੰ ਸਦਾ ਜਵਾਨ ਰਹਿਣ ਲਈ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਤੁਹਾਡੇ ਅੰਦਰ ਖੁਸ਼ੀ ਅਜਿਹੇ ਹਰਮੋਨ ਪੈਦਾ ਕਰਦੀ ਹੈ ਜੋ ਮਾਨਸਿਕ ਅਤੇ ਸਰੀਰਕ ਤੌਰ ਤੇ ਸਿਹਤਮੰਦ ਕਰਦੀ ਹੈ। ਜਦੋਂ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਠੀਕ ਰਹਿੰਦੇ ਹੋ ਤਾਂ ਜਵਾਨੀ ਬਰਕਾਰ ਰਹੇਗੀ।
4.ਨਸ਼ਿਆਂ ਤੋਂ ਦੂਰ ਰਹੋ –
ਮਹਿਲਾਵਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਿਗਰਟ ਹੋਵੇ ਜਾਂ ਸ਼ਰਾਬ ਹੋਵੇ ਇਹ ਦੋਵੇਂ ਹੀ ਸਿਹਤ ਲਈ ਬੇਹੱਦ ਖਤਰਨਾਕ ਹਨ। ਜਦੋਂ ਤੁਹਾਡੇ ਸਰੀਰ ਅੰਦਰ ਕਿਸੇ ਤਰ੍ਹਾਂ ਦਾ ਕੁਝ ਵੀ ਵਿਗਾੜ ਪੈਦਾ ਹੁੰਦਾ ਹੈ ਤਾਂ ਉਹ ਤੁਹਾਡੀ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ।
5. ਸੈਕਸ ਦੀ ਮਹੱਤਤਾ
ਔਰਤ-ਮਰਦ ਦੀ ਜ਼ਿੰਦਗੀ ਵਿੱਚ ਸੈਕਸ ਦੀ ਅਹਿਮ ਭੂਮਿਕਾ ਹੈ। ਜਿਹੜੇ ਜੋੜੇ ਸੈਕਸ ਨੂੰ ਮਾਣ ਦੇ ਹਨ ਉਹ ਜ਼ਿਆਦਾ ਲੰਬਾ ਸਮੇਂ ਤੱਕ ਜਵਾਨ ਰਹਿੰਦੇ ਹਨ। ਜਿਹੜੇ ਮਰਦ-ਔਰਤਾਂ ਸੈਕਸ ਵਿੱਚ ਰੁਚੀ ਘੱਟ ਰੱਖਦੇ ਹਨ ਉਨ੍ਹਾਂ ਵਿੱਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਉਤਪੰਨ ਹੁੰਦੀਆਂ ਹਨ। ਇਕ ਰਿਸਰਚ ਵਿੱਚ ਸਾਹਮਣੇ ਆਇਆ ਸੀ ਸੈਕਸ ਕਰਨ ਨਾਲ ਮਾਨਸਿਕ ਸਕੂਨ ਮਿਲਦਾ ਹੈ।



