5ਜੀ ਆਉਣ ਨਾਲ ਵਧਣਗੇ ਰੁਜ਼ਗਾਰ ਦੇ ਮੌਕੇ, ਹੋਣਗੇ ਇਹ ਵੱਡੇ ਬਦਲਾਅ

ਨਵੀਂ ਦਿੱਲੀ (ਇੰਟ.)- 2020 ਵਿਚ ਕੋਰੋਨਾ ਮਹਾਮਾਰੀ ਆਉਣ ਨਾਲ ਬਹੁਤ ਕੁਝ ਬਦਲ ਗਿਆ। ਕੋਰਟ ਵਿਚ ਵਰਚੁਅਲ ਸੁਣਵਾਈ, ਆਨਲਾਈਨ ਖਰੀਦਦਾਰੀ, ਆਨਲਾਈਨ ਕਲਾਸਿਜ਼, ਡਾਕਟਰ ਦੀ ਆਨਲਾਈਨ ਸਲਾਹ…

ਨਵੀਂ ਦਿੱਲੀ (ਇੰਟ.)- 2020 ਵਿਚ ਕੋਰੋਨਾ ਮਹਾਮਾਰੀ ਆਉਣ ਨਾਲ ਬਹੁਤ ਕੁਝ ਬਦਲ ਗਿਆ। ਕੋਰਟ ਵਿਚ ਵਰਚੁਅਲ ਸੁਣਵਾਈ, ਆਨਲਾਈਨ ਖਰੀਦਦਾਰੀ, ਆਨਲਾਈਨ ਕਲਾਸਿਜ਼, ਡਾਕਟਰ ਦੀ ਆਨਲਾਈਨ ਸਲਾਹ ਅਤੇ ਟੈਲੀਮੇਡੀਸਿਨ ਦੀ ਵਰਤੋਂ ਅਚਾਨਕ ਵੱਧ ਗਈ ਹੈ। ਲੋਕਾਂ ਨੂੰ ਜ਼ਿਆਦਾ ਤੇਜ਼ ਇੰਟਰਨੈੱਟ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਟੈਲੀਕਾਮ ਕੰਪਨੀਆਂ ਨੇ ਦੇਸ਼ ਵਿਚ 5ਜੀ ਟੈਕਨਾਲੋਜੀ ਦੀ ਇਸ ਤਲਬ ਨੂੰ ਭਾਂਪ ਲਿਆ ਹੈ। ਇਹੀ ਵਜ੍ਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ 5ਜੀ ਨਾਲ ਜੁੜੀਆਂ ਨੌਕਰੀਆਂ ਤੇਜ਼ੀ ਨਾਲ ਵੱਧ ਰਹੀ ਹੈ।

What Is 5G Technology And How Must Businesses Prepare For It?

ਇਹ ਵੀ ਪੜ੍ਹੋ- ਵੀਡੀਓ ਬਣਾਉਣ ਦੇ ਚੱਕਰ ਵਿਚ ਨੌਜਵਾਨ ਹਾਈ ਵੋਲਟੇਜ ਤਾਰਾਂ ਨਾਲ ਝੁਲਸਿਆ

ਡੇਟਾ ਐਨਾਲਿਟਿਕਸ ਕੰਪਨੀ ਗਲੋਬਲ ਡੇਟਾ ਮੁਤਾਬਕ ਭਾਰਤ ਵਿਚ 5ਜੀ ਨਾਲ ਜੁੜੀ ਵੈਕੇਂਸੀ ਅਕਤੂਬਰ-ਦਸੰਬਰ 2020 ਦੇ ਮੁਕਾਬਲੇ ਜਨਵਰੀ-ਮਾਰਚ 2021 ਵਿਚ ਦੁੱਗਣੀ ਹੋ ਗਈ। ਇਸ ਫਰਮ ਵਿਚ ਬਿਜ਼ਨੈੱਸ ਫੰਡਾਮੈਂਟਲ ਐਨਾਲਿਸਟ ਅਜੈ ਥੱਲੂਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਹਾਇਰਿੰਗ ਵੱਧ ਸਕਦੀ ਹੈ ਕਿਉਂਕਿ 5ਜੀ ਦੇ ਆਉਣ ਨਾਲ ਕਈ ਸੈਕਟਰ ਪ੍ਰਭਾਵਿਤ ਹੋਣਗੇ। ਟੈਲੇਂਟ ਸਾਲਿਊਸ਼ਨ ਕੰਪਨੀ Xpheno ਦੀ ਰਿਪੋਰਟ ਮੁਤਾਬਕ ਭਾਰਤ ਵਿਚ 5ਜੀ ਸ਼ੁਰੂ ਕਰਨ ਲਈ ਛੇਤੀ ਹੀ 1.5 ਲੱਖ ਤੋਂ ਜ਼ਿਆਦਾ ਲੋਕਾਂ ਦੀ ਲੋੜ ਪਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਆਈ.ਪੀ. ਨੈੱਟਵਰਕਿੰਗ, ਫਰਮਵੇਅਰ, ਆਟੋਮੇਸ਼ਨ, ਮਸ਼ੀਨ ਲਰਨਿੰਗ, ਬਿਗ ਡੇਟਾ ਐਕਸਪਰਟ, ਸਾਈਬਰ ਸਕਿਓਰਿਟੀ ਐਕਸਪਰਟ, ਇਲੈਕਟ੍ਰਾਨਿਕਸ ਇੰਜੀਨੀਅਰਸ ਦੀ ਡਿਮਾਂਡ ਵਧੇਗੀ।

5G - What is it? How does it work? | Samsung Exynos

ਇਹ ਵੀ ਪੜ੍ਹੋ- ਪੰਜਾਬ ਵਿਚ ਮਾਨਸੂਨ ਸਰਗਰਮ, ਦਿੱਲੀ ਵਿਚ ਅਜੇ ਕਰਨੀ ਪਵੇਗੀ ਉਡੀਕ ਤੇ ਮਹਾਰਾਸ਼ਟਰ ਵਿਚ ਜਲਥਲ ਹੋਈਆਂ ਸੜਕਾਂ
ਡੇਟਾ ਐਨਾਲਿਟਟਿਕਸ ਕੰਪਨੀ ਗਲੋਬਲ ਡੇਟਾ ਨੇ ਜਨਵਰੀ 2020 ਤੋਂ ਮਾਰਚ 2021 ਵਿਚਾਲੇ 5ਜੀ ਨਾਲ ਜੁੜੀਆਂ ਨੌਕਰੀਆਂ ਦਾ ਐਨਾਲਿਸਿਸ ਕੀਤਾ ਹੈ। ਰਿਪੋਰਟ ਮੁਤਾਬਕ ਕੁਲ ਵੈਕੇਂਸੀ ਦਾ 30 ਫੀਸਦੀ ਇਕੱਲੇ ਸਿਸਕੋ ਨੇ ਜਾਰੀ ਕੀਤਾ ਹੈ। ਇਹ ਅਮਰੀਕਾ ਦੀ ਇਕ ਮਲਟੀਨੈਸ਼ਨਲ ਕੰਪਨੀ ਹੈ ਜੋ ਪੂਰੀ ਦੁਨੀਆ ਵਿਚ 5ਜੀ ਪ੍ਰੋਜੈਕਟਸ ‘ਤੇ 3.6 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। 

Leave a Reply

Your email address will not be published. Required fields are marked *