Wild sambar trapped in a pond : ਵਾਈਲਡ ਲਾਈਫ ਟੀਮ ਨੇ ਸੁਰੱਖਿਅਤ ਕੱਢਿਆ ਬਾਹਰ

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਵਿਸ਼ਾਲ ਜੰਗਲੀ ਸਾਂਬਰ ਭਟਕ ਕੇ ਪਿੰਡ ਦੇ ਡੂੰਘੇ ਛੱਪੜ ਵਿੱਚ…

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਵਿਸ਼ਾਲ ਜੰਗਲੀ ਸਾਂਬਰ ਭਟਕ ਕੇ ਪਿੰਡ ਦੇ ਡੂੰਘੇ ਛੱਪੜ ਵਿੱਚ ਜਾ ਡਿੱਗਿਆ। ਪਿੰਡ ਵਾਸੀਆਂ ਨੇ ਜਦੋਂ ਜਾਨਵਰ ਨੂੰ ਪਾਣੀ ਵਿੱਚ ਸੰਘਰਸ਼ ਕਰਦੇ ਦੇਖਿਆ, ਤਾਂ ਤੁਰੰਤ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ।

ਪਿੰਡ ਵਾਸੀਆਂ ਅਤੇ ਪੁਲਿਸ ਦੇ ਸਹਿਯੋਗ ਨਾਲ ਚੱਲਿਆ ਰੈਸਕਿਊ ਅਪਰੇਸ਼ਨ

ਸੂਚਨਾ ਮਿਲਦੇ ਹੀ ਵਾਈਲਡ ਲਾਈਫ ਦੀ ਟੀਮ ਮੌਕੇ ‘ਤੇ ਪਹੁੰਚੀ। ਛੱਪੜ ਡੂੰਘਾ ਹੋਣ ਕਾਰਨ ਰੈਸਕਿਊ ਅਪਰੇਸ਼ਨ ਵਿੱਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਸਥਾਨਕ ਪੁਲਿਸ ਅਤੇ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਸਾਂਬਰ ਨੂੰ ਸੁਰੱਖਿਅਤ ਤਰੀਕੇ ਨਾਲ ਪਾਣੀ ਵਿੱਚੋਂ ਬਾਹਰ ਕੱਢਿਆ।

ਦਰਿਆਈ ਖੇਤਰ ਤੋਂ ਭਟਕ ਕੇ ਆਇਆ ਸੀ ਸਾਂਬਰ

ਵਾਈਲਡ ਲਾਈਫ ਮੁਲਾਜ਼ਮ ਮਨਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਤੰਦਰੁਸਤ ਨਰ ਸਾਂਬਰ ਹੈ। ਉਹਨਾਂ ਦੱਸਿਆ ਕਿ ਇਹ ਜਾਨਵਰ ਅਕਸਰ ਦਰਿਆਵਾਂ ਦੇ ਕੰਢੇ ਜੰਗਲਾਂ ਵਿੱਚ ਪਾਏ ਜਾਂਦੇ ਹਨ ਅਤੇ ਇਹ ਸ਼ਾਇਦ ਰਸਤਾ ਭਟਕ ਕੇ ਸ਼ਹਿਰੀ ਇਲਾਕੇ ਦੇ ਨਾਲ ਲੱਗਦੇ ਇਸ ਪਿੰਡ ਵਿੱਚ ਆ ਗਿਆ ਸੀ।

ਕਥਲੌਰ ਦੇ ਜੰਗਲ ਵਿੱਚ ਭੇਜਿਆ

ਰੈਸਕਿਊ ਕੀਤੇ ਗਏ ਸਾਂਬਰ ਦੀ ਸਿਹਤ ਦੀ ਜਾਂਚ ਕੀਤੀ ਗਈ, ਜਿਸ ਵਿੱਚ ਉਹ ਪੂਰੀ ਤਰ੍ਹਾਂ ਤੰਦਰੁਸਤ ਪਾਇਆ ਗਿਆ। ਵਿਭਾਗ ਨੇ ਲੋੜੀਂਦੀ ਕਾਰਵਾਈ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਇਸ ਜੰਗਲੀ ਜਾਨਵਰ ਨੂੰ ਕਥਲੌਰ ਦੇ ਸੁਰੱਖਿਅਤ ਜੰਗਲ ਵਿੱਚ ਛੱਡ ਦਿੱਤਾ ਹੈ, ਤਾਂ ਜੋ ਉਹ ਆਪਣੇ ਕੁਦਰਤੀ ਰੈਣ-ਬਸੇਰੇ ਵਿੱਚ ਰਹਿ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ‘ਚ ਸੁਣਾਈ ਦਿੱਤਾ ਜ਼ੋਰਦਾਰ ਧਮਾਕਾ, ਘਰਾਂ ਦੇ ਸ਼ੀਸ਼ੇ ਹਿੱਲੇ, ਪੁਲਿਸ ਨੇ ਦੱਸਿਆ ਅਸਲੀ ਕਾਰਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *