Paris Olympics : ਵਿਨੇਸ਼ ਫੋਗਾਟ ਨੂੰ ਓਲੰਪਿਕ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਉਹ ਨਾ ਸਿਰਫ਼ ਫਾਈਨਲ ‘ਚੋਂ ਬਾਹਰ ਹੋ ਗਈ, ਸਗੋਂ ਮੈਡਲ ਤੋਂ ਵੀ ਖੁੰਝ ਗਈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਵਿਨੇਸ਼ ਬੁੱਧਵਾਰ ਸਵੇਰੇ ਸੋਨ ਤਗਮੇ ਲਈ ਫਾਈਨਲ ਮੈਚ ਤੋਂ ਪਹਿਲਾਂ 50 ਕਿਲੋਗ੍ਰਾਮ ਭਾਰ ਬਰਕਰਾਰ ਨਹੀਂ ਰੱਖ ਸਕੀ। ਵਿਨੇਸ਼ ਓਲੰਪਿਕ ਵਿੱਚ 50 ਕਿਲੋ ਭਾਰ ਵਰਗ ਵਿੱਚ ਖੇਡ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਵਿਨੇਸ਼ ਦਾ ਵਜ਼ਨ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਵੱਧ ਸੀ। ਮੁਕਾਬਲੇ ਦੇ ਨਿਯਮਾਂ ਮੁਤਾਬਕ ਵਿਨੇਸ਼ ਸਿਲਵਰ ਮੈਡਲ ਲਈ ਵੀ ਯੋਗ ਨਹੀਂ ਹੋਵੇਗੀ। ਇਸ ਤੋਂ ਬਾਅਦ, 50 ਕਿਲੋ ਵਰਗ ਵਿੱਚ ਸਿਰਫ਼ ਸੋਨ ਤੇ ਕਾਂਸੇ ਦੇ ਤਗਮੇ ਦਿੱਤੇ ਜਾਣਗੇ। ਇਸ ਸਬੰਧੀ ਰਸਮੀ ਐਲਾਨ ਬੁੱਧਵਾਰ ਸ਼ਾਮ ਤੱਕ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਵਿਨੇਸ਼ ਫੋਗਾਟ ਦਾ ਵਜ਼ਨ ਨਿਰਧਾਰਿਤ ਮਾਪਦੰਡ ਮੁਤਾਬਕ ਸੀ। ਹਾਲਾਂਕਿ ਇਸ ਵਜ਼ਨ ਨੂੰ ਮੁਕਾਬਲੇ ਤੋਂ ਪਹਿਲਾਂ ਹਰ ਰੋਜ਼ ਬਰਕਰਾਰ ਰੱਖਣਾ ਪੈਂਦਾ ਹੈ।
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਵਿਨੇਸ਼ ਨੂੰ ਮੰਗਲਵਾਰ ਰਾਤ ਨੂੰ ਹੀ ਇਸ ਗੱਲ ਦਾ ਪਤਾ ਲੱਗਾ। ਜਿਸ ਤੋਂ ਬਾਅਦ ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਅਤੇ ਉਸ ਨੇ ਆਪਣਾ ਭਾਰ ਨਿਰਧਾਰਤ ਸ਼੍ਰੇਣੀ ਵਿੱਚ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਿਸ ਵਿੱਚ ਜੌਗਿੰਗ, ਸਕਿਪਿੰਗ ਅਤੇ ਸਾਈਕਲਿੰਗ ਸ਼ਾਮਲ ਹੈ। ਹਾਲਾਂਕਿ ਇਹ ਕਾਫੀ ਸਾਬਤ ਨਹੀਂ ਹੋਇਆ। ਭਾਰਤੀ ਵਫ਼ਦ ਨੇ ਵਿਨੇਸ਼ ਨੂੰ ਕੁਝ ਹੋਰ ਸਮਾਂ ਦੇਣ ਦੀ ਮੰਗ ਕੀਤੀ ਪਰ ਉਨ੍ਹਾਂ ਦੀ ਮੰਗ ਨਹੀਂ ਸੁਣੀ ਗਈ।
ਵਿਨੇਸ਼ ਨੇ ਇਸ ਤੋਂ ਪਹਿਲਾਂ 53 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਕਾਬਲਾ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਉਹ 50 ਕਿਲੋਗ੍ਰਾਮ ਵਿੱਚ ਮੁਕਾਬਲਾ ਕਰ ਰਹੀ ਹੈ। ਵਿਨੇਸ਼ ਦਾ ਸੋਨ ਤਗਮੇ ਲਈ ਅਮਰੀਕੀ ਪਹਿਲਵਾਨ ਸਾਰਾਹ ਐਨ ਹਿਲਡਰਬ੍ਰਾਂਟ ਨਾਲ ਬੁੱਧਵਾਰ ਰਾਤ ਕਰੀਬ 10 ਵਜੇ ਫਾਈਨਲ ਮੁਕਾਬਲਾ ਹੋਵੇਗਾ।
ਵਿਨੇਸ਼ ਫੋਗਾਟ ਪੈਰਿਸ ਓਲੰਪਿਕਸ ਤੋਂ ਡਿਸਕੁਆਲੀਫਾਈ, ਗੋਲਡ ਮੈਡਲ ਲਈ ਮੁਕਾਬਲੇ ਤੋਂ ਪਹਿਲਾਂ ਹੋਈ ਬਾਹਰ, ਓਵਰਵੇਟ ਹੋਣ ਕਾਰਨ ਕਾਰਵਾਈ
Paris Olympics : ਵਿਨੇਸ਼ ਫੋਗਾਟ ਨੂੰ ਓਲੰਪਿਕ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਉਹ ਨਾ ਸਿਰਫ਼ ਫਾਈਨਲ ‘ਚੋਂ ਬਾਹਰ ਹੋ ਗਈ, ਸਗੋਂ…
