ਚੰਡੀਗੜ੍ਹ: ਪੰਜਾਬ ਹੀ ਨਹੀਂ ਬਾਕੀਆਂ ਸੂਬਿਆਂ ਵਿਚ ਵੀ ਕੋਰੋਨਾ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਇਸ ਦੇ ਚਲਦੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਸ਼ੁਰੂ ਹੋ ਗਈ ਹੈ। ਇਸ ਦੀ ਰਜਿਸਟ੍ਰੇਸ਼ਨ ਬੀਤੇ ਦਿਨੀ ਦੁਪਹਿਰ 3 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਸੀ। ਅੱਧੇ ਘੰਟੇ ਵਿੱਚ 8 ਹਜ਼ਾਰ ਨੌਜਵਾਨਾਂ ਨੇ ਵੈਕਸੀਨੇਸ਼ਨ ਲਈ ਰਜਿਸਟਰਡ ਕਰਵਾਇਆ ਜਿਸ ਤੋਂ ਬਾਅਦ ਰਜਿਸਟਰੇਸ਼ਨ ਰੋਕ ਦਿੱਤੀ। ਰਜਿਸਟ੍ਰੇਸ਼ਨ ਰੋਜ਼ਾਨਾ ਸਵੇਰੇ 10 ਵਜੇ ਖੋਲ੍ਹੀ ਜਾਵੇਗੀ ਅਤੇ ਇਕ ਹਜ਼ਾਰ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ।
18+ ਲਈ ਟੀਕਾਕਰਣ ਅੱਜ ਤੋਂ ਸ਼ੁਰੂ ਹੋ ਜਾਵੇਗਾ। ਯੂ.ਟੀ. ਪ੍ਰਸ਼ਾਸਨ ਨੇ ਇਸ ਦੇ ਲਈ ਹੈਲਥ ਡਿਪਾਰਟਮੈਂਟ ਨੂੰ ਵਿਸ਼ੇਸ਼ ਇੰਤਜ਼ਾਮ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਦੇ ਤਹਿਤ ਟੀਕਾਕਰਣ ਲਈ 14 ਵੈਕਸੀਨੇਸ਼ਨ ਕੇਂਦਰ ਬਣਾਏ ਗਏ ਹਨ। ਇਨ੍ਹਾਂ ਸਾਰੇ ਕੇਂਦਰਾਂ ਦੇ ਹਿਸਾਬ ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਪਹਿਲੇ ਦਿਨ ਵੈਕਸੀਨੇਸ਼ਨ ਲਈ ਭੱਜ ਦੌੜ ਜਾਂ ਭੀੜ-ਭਾੜ ਦਾ ਆਲਮ ਨਾ ਹੋਵੇ ਇਸ ਨੂੰ ਦੇਖਦੇ ਹੋਏ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਸਲਾਟ ਵਾਈਜ਼ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਵੈਕਸੀਨੇਸ਼ਨ ਕੇਂਦਰ ‘ਤੇ ਬੁਲਾਏਗਾ। ਮਿਲੀ ਜਾਣਕਾਰੀ ਦੇ ਮੁਤਾਬਿਕ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਵੈਕਸੀਨੇਸ਼ਨ ਲਈ 7 ਕੇਂਦਰ ਬਣਾਏ ਗਏ ਹਨ।





