ਉਤਰਾਖੰਡ: ਕੋਰੋਨਾ ਮਾਮਲੇ ਵਧਣ ਕਰਕੇ ਬਹੁਤ ਸਮੇਂ ਤੋਂ ਧਾਰਮਿਕ ਸਥਾਨ ਬੰਦ ਹਨ। ਇਸ ਵਿਚਾਲੇ ਛੇ ਮਹੀਨੇ ਬਾਅਦ ਉਤਰਾਖੰਡ ਦੇ ਉੱਚ ਹਿਮਾਲਿਆਈ ਖੇਤਰ ‘ਚ ਸਥਿਤ, ਵਿਸ਼ਵ-ਪ੍ਰਸਿੱਧ ਕੇਦਾਰਨਾਥ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਕੋਰੋਨਾ ਕਾਰਨ ਸ਼ਰਧਾਲੂਆਂ ਦੀ ਭੀੜ ਨਹੀਂ ਦੇਖੀ ਜਾ ਸਕੀ। ਪੂਰੇ ਮੰਦਰ ਨੂੰ 11 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ‘ਚ ਰੁਕ ਕੇ ਹੀ ਪੂਜਾ ਕਰਨ।
विश्व प्रसिद्ध ग्यारहवें ज्योर्तिलिंग भगवान केदारनाथ धाम के कपाट आज सोमवार को प्रातः 5 बजे विधि-विधान से पूजा-अर्चना और अनुष्ठान के बाद खोल दिए गए। मेष लग्न के शुभ संयोग पर मंदिर का कपाटोद्घाटन किया गया। मैं बाबा केदारनाथ से सभी को निरोगी रखने की प्रार्थना करता हूं। pic.twitter.com/ZTjeN4n5jM
— Tirath Singh Rawat (@TIRATHSRAWAT) May 17, 2021
ਦੱਸ ਦੇਈਏ, ਉਥੇ ਹੀ ਯਮੁਨੋਤਰੀ ਧਾਮ ਕਪਾਟ 14 ਮਈ ਨੂੰ ਅਤੇ ਗੰਗੋਤਰੀ ਧਾਮ ਕਪਾਟ 15 ਮਈ ਨੂੰ ਖੁੱਲ੍ਹ ਚੁਕੇ ਹਨ। ਚਾਰ ਧਾਮ ‘ਚ ਬਦਰੀਨਾਥ ਧਾਮ ਦੇ ਦਰਵਾਜ਼ੇ 18 ਮਈ ਨੂੰ ਸਵੇਰੇ 4.15 ਵਜੇ ਖੁੱਲ੍ਹਣਗੇ। ਕੋਰੋਨਾ ਮਹਾਂਮਾਰੀ ਦੇ ਕਾਰਨ ਸ਼ਰਧਾਲੂਆਂ ਨੂੰ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨ ਦੀ ਆਗਿਆ ਨਹੀਂ ਹੈ। ਜਿਸ ਕਾਰਨ ਸਿਰਫ ਆਨਲਾਈਨ ਦਰਸ਼ਨ ਕੀਤੇ ਜਾ ਸਕਦੇ ਹਨ।



