ਟਵਿੰਕਲ ਖੰਨਾ ਨੇ ਰਿਤਿਕ ਰੌਸ਼ਨ ਦੀਆਂ ਤਰੀਫਾਂ ਦੇ ਬੰਨੇ ਪੁੱਲ : ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਤਸਵੀਰ

ਨਵੀਂ ਦਿੱਲੀ- ਟਵਿੰਕਲ ਖੰਨਾ ਨੇ ਗੁਆਂਢੀ ਰਿਤਿਕ ਰੌਸ਼ਨ ਵਲੋਂ ਕੋਰੋਨਾ ਵਾਇਰਸ ਦੌਰਾਨ ਦਿੱਤੇ ਸਹਿਯੋਗ ਲਈ ਪ੍ਰਸ਼ੰਸਾ ਕੀਤੀ ਹੈ। ਟਵਿੰਕਲ ਖੰਨਾ ਨੇ ਰਿਤਿਕ ਰੋਸ਼ਨ ਦੀ ਸੋਸ਼ਲ…

ਨਵੀਂ ਦਿੱਲੀ- ਟਵਿੰਕਲ ਖੰਨਾ ਨੇ ਗੁਆਂਢੀ ਰਿਤਿਕ ਰੌਸ਼ਨ ਵਲੋਂ ਕੋਰੋਨਾ ਵਾਇਰਸ ਦੌਰਾਨ ਦਿੱਤੇ ਸਹਿਯੋਗ ਲਈ ਪ੍ਰਸ਼ੰਸਾ ਕੀਤੀ ਹੈ। ਟਵਿੰਕਲ ਖੰਨਾ ਨੇ ਰਿਤਿਕ ਰੋਸ਼ਨ ਦੀ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, ਅੱਗੇ ਵੱਧ ਕੇ ਗੁਆਂਢੀ ਦੀ ਸਹਾਇਤਾ ਕਰੋ। ਕੋਰੋਨਾ ਮਹਾਮਾਰੀ ਵਿਚ ਕਈ ਤਰ੍ਹਾਂ ਨਾਲ ਮੇਰਾ ਗੁਆਂਢੀ ਸਹਾਇਤਾ ਕਰ ਰਿਹਾ ਹੈ। ਰਿਤਿਕ ਰੋਸ਼ਨ ਲਈ ਜ਼ੋਰਦਾਰ ਤਾੜੀਆਂ। ਟਵਿੰਕਲ ਖੰਨਾ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਰਿਤਿਕ ਰੌਸ਼ਨ ਕਿਵੇਂ ਸਹਾਇਤਾ ਕਰ ਰਹੇ ਹਨ।


ਹਾਲ ਹੀ ਵਿਚ ਰਿਤਿਕ ਰੌਸ਼ਨ ਅਮਰੀਕਾ ਅਤੇ ਹਾਲੀਵੁੱਡ ਦੇ ਅਭਿਨੇਤਾਵਾਂ ਨਾਲ ਮਿਲ ਕੇ ਭਾਰਤ ਦੀ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਸਹਾਇਤਾ ਕਰਨ ਲਈ ਇਕ ਮੁਹਿੰਮ ਵਿਚ ਜੁੜੇ ਸਨ। ਰਿਤਿਕ ਰੌਸ਼ਨ ਨੇ ਇਸ ਰਾਹੀਂ 27 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਇਕੱਠੀ ਕੀਤੀ ਸੀ। ਰਿਤਿਕ ਰੌਸ਼ਨ ਫਿਲਮ ਅਭਿਨੇਤਾ ਹਨ। ਉਨ੍ਹਾਂ ਨੇ ਕਈ ਫਿਲਮਾਂ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀਆਂ ਫਿਲਮਾਂ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਦਾ ਹੈ।

ਰਿਤਿਕ ਰੌਸ਼ਨ ਸੋਸ਼ਲ ਮੀਡੀਆ ‘ਤੇ ਵੀ ਕਾਫੀ ਸਰਗਰਮ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਜੋ ਕਿ ਬੜੀ ਤੇਜ਼ੀ ਨਾਲ ਵਾਇਰਲ ਵੀ ਹੁੰਦੀਆਂ ਹਨ। ਰਿਤਿਕ ਰੌਸ਼ਨ ਪਿਛਲੀ ਵਾਰ ਫਿਲਮ ‘ਵਾਰ’ ਵਿਚ ਨਜ਼ਰ ਆਏ ਸਨ। ਇਸ ਫਿਲਮ ਵਿਚ ਉਨ੍ਹਾਂ ਤੋਂ ਇਲਾਵਾ ਟਾਈਗਰ ਸ਼੍ਰਾਫ ਅਤੇ ਵਾਣੀ ਕਪੂਰ ਦੀ ਅਹਿਮ ਭੂਮਿਕਾ ਸੀ। ਰਿਤਿਕ ਰੌਸ਼ਨ ਦੀ ਇਸ ਫਿਲਮ ਨੇ ਬਾਕਸ ਆਫਿਸ ‘ਤੇ 300 ਕਰੋੜ ਰੁਪਏ ਤੋਂ ਵਧੇਰੇ ਦਾ ਵਪਾਰ ਕੀਤਾ ਸੀ। ਉਥੇ ਹੀ ਉਨ੍ਹਾਂ ਦੀ ਸੁਪਰ 30 ਨੂੰ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਇਹ ਫਿਲਮ ਕੰਪੀਟੇਟਿਵ ਐਗਜ਼ਾਮ ਦੀ ਤਿਆਰੀ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕ ‘ਤੇ ਅਧਾਰਿਤ ਸੀ। ਇਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।
ਰਿਤਿਕ ਰੌਸ਼ਨ ਕਈ ਫਿਲਮਾਂ ਵਿਚ ਨਜ਼ਰ ਆਉਣ ਵਾਲੇ ਹਨ। ਉਹ ਦੀਪਿਕਾ ਪਾਦੂਕੋਣ ਦੇ ਨਾਲ ਫਿਲਮ ਫਾਈਟਰ ਵਿਚ ਨਜ਼ਰ ਆਉਣਗੇ। ਇਸ ਫਿਲਮ ਬਾਰੇ ਐਲਾਨ ਹੋ ਚੁੱਕਾ ਹੈ ਅਤੇ ਦੋਵੇਂ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਟਵਿੰਕਲ ਖੰਨਾ ਸੋਸ਼ਲ ਮੀਡੀਆ ‘ਤੇ ਕਾਫੀ ਸਗਰਮ ਹਨ। ਹਾਲ ਹੀ ਵਿਚ ਉਨ੍ਹਾਂ ਨੇ ਇਕ ਐੱਨ.ਜੀ.ਓ. ਰਾਹੀਂ ਭਾਰਤ ਦੀ ਸਹਾਇਤਾ ਕੀਤੀ ਸੀ।

Leave a Reply

Your email address will not be published. Required fields are marked *