ਪੰਜਾਬ ਦੇ ਇਤਿਹਾਸ ਵਿੱਚ ਅੱਜ ਵੱਡਾ ਦਿਨ, ਸਰਕਾਰ ਤੇ ਵਿਰੋਧੀ ਧਿਰਾਂ ਹੋਣਗੀਆਂ ਆਹਮੋ-ਸਾਹਮਣੇ

ਚੰਡੀਗੜ੍ਹ/ਲੁਧਿਆਣਾ : ‘ਮੈਂ ਪੰਜਾਬ ਬੋਲਦਾ…’ ਦਾ ਸਿਆਸੀ ਰਣ ਤਿਆਰ ਹੋ ਗਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਬੁੱਧਵਾਰ ਨੂੰ ਪੰਜਾਬ ਦਿਵਸ…

ਚੰਡੀਗੜ੍ਹ/ਲੁਧਿਆਣਾ : ‘ਮੈਂ ਪੰਜਾਬ ਬੋਲਦਾ…’ ਦਾ ਸਿਆਸੀ ਰਣ ਤਿਆਰ ਹੋ ਗਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਬੁੱਧਵਾਰ ਨੂੰ ਪੰਜਾਬ ਦਿਵਸ ਦੇ ਮੌਕੇ ’ਤੇ ਐੱਸਵਾਈਐੱਲ ਸਮੇਤ ਸੂਬੇ ਦੇ 19 ਅਹਿਮ ਮੁੱਦਿਆਂ ’ਤੇ ਬਹਿਸ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨਾਲ ਬਹਿਸ ਕਰਨ ਲਈ ਤਿਆਰ ਹਨ ਪਰ ਵਿਰੋਧੀ ਪਾਰਟੀਆਂ ਨੇ ਹੁਣ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ। 

ਮੁੱਖ ਮੰਤਰੀ ਮੰਗਲਵਾਰ ਨੇ ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ ਤੇ ਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਨਾਲ ਹੰਗਾਮੀ ਮੀਟਿੰਗ ਕਰ ਕੇ ਬੁੱਧਵਾਰ ਨੂੰ ਹੋਣ ਵਾਲੀ ਬਹਿਸ ਦੀ ਸਮੀਖਿਆ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਕੁਝ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੇ ਆਪੋ-ਆਪਣੇ ਵਰਕਰਾਂ ਨੂੰ ਬਹਿਸ ਵਾਲੀ ਥਾਂ ਪੀਏਯੂ ਪੁੱਜਣ ਲਈ ਕਿਹਾ ਹੈ।

ਡੀਜੀਪੀ ਅਰਪਿਤ ਸ਼ੁਕਲਾ, ਸਪੈਸ਼ਲ ਡੀਜੀਪੀ ਐੱਸਕੇ ਰਾਏ, ਲੁਧਿਆਣਾ ਦੇ ਪੁਲਿਸ ਕਮਿਸ਼ਨਰ (ਇੰਚਾਰਜ) ਗੁਰਪ੍ਰੀਤ ਸਿੰਘ ਭੁੱਲਰ, ਤਿੰਨ ਆਈਜੀ ਰੇਂਜ, ਅੱਠ ਐੱਸਐੱਸਪੀ, ਇੰਟੈਲੀਜੈਂਸ ਤੇ ਸੁਰੱਖਿਆ ਕਮਾਂਡੋਜ਼ ਪ੍ਰੋਗਰਾਮ ਵਾਲੀ ਥਾਂ ’ਤੇ ਤਾਇਨਾਤ ਹਨ। ਸੁਰੱਖਿਆ ਲਈ ਕਮਾਂਡੋ ਸਮੇਤ 2000 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

Leave a Reply

Your email address will not be published. Required fields are marked *