ਮੁੰਬਈ : ਭਾਭੀ ਜੀ ਘਰ ਪਰ ਹੈ ਦੀ “ਭਾਭੀ ਜੀ ਤੇ ਗੋਰੀ ਮੈਮ” ਦੇ ਨਾਮ ਨਾਲ ਮਸ਼ਹੂਰ ਅਭਿਨੇਤਰੀ ਸੌਮਿਆ ਟੰਡਨ ਨੇ ਹਾਲਹਿ ‘ਚ ਰਿਲੀਜ਼ ਹੋਈ ਫਿਲਮ ਧੁਰੰਧਰ ‘ਚ ਕੰਮ ਕੀਤਾ ਹੈ। ਸੌਮਿਆ ਟੰਡਨ ਨੇ ਫਿਲਮ ਦੇ ਰਿਲੀਜ਼ ਹੋਣ ਦੇ ਦੌਰਾਨ ਆਪਣੇ ਸੋਸ਼ਲ ਮੀਡੀਆ ਐਕਸ ਹੈਂਡਲ ਉੱਤੇ ਇੱਕ ਪੋਸਟ ਸਾਂਝੀ ਕੀਤੀ । ਜਿਸ ਵਿੱਚ ਸੌਮਿਆ ਅਦਾਕਾਰ ਅਕਸ਼ੈ ਟੰਡਨ ਨਾਲ ਇੱਕ ਫਿਲਮ ਦਾ ਸੀਨ ਸ਼ੂਟ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਉਨ੍ਹਾਂ ਪਲਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ। ਦਰਅਸਲ ਸੌਮਿਆ ਟੰਡਨ ਨੇ ਫਿਲਮ ‘ਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਕਸ਼ੈ ਖੰਨਾ ਦੀ ਤਾਰੀਫ ਕੀਤੀ ਹੈ।
ਸੌਮਿਆ ਟੰਡਨ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ
ਅਕਸ਼ੈ ਖੰਨਾ ਨੇ ਫਿਲਮ ਵਿੱਚ ਇੰਨਾ ਜ਼ਿਆਦਾ ਵਧੀਆ ਕੰਮ ਕੀਤਾ ਹੈ ਕਿ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਲੋਕ ਪਸੰਦ ਕਰ ਰਹੇ ਹਨ। ਧੁਰੰਧਰ ਫਿਲਮ ਬਾਕਸ ਆਫਿਸ ਉੱਤੇ ਤੇਜ਼ੀ ਨਾਲ ਅਤੇ ਬਹੁਤ ਵਧੀਆ ਕਮਾਈ ਕਰ ਰਹੀ ਹੈ। ਫਿਲਮ ਵਿੱਚ ਅਭਿਨੈ ਕਰਨ ਵਾਲੀ ਅਦਾਕਾਰਾ ਸੌਮਿਆ ਟੰਡਨ ਨੇ ਅਕਸ਼ੈ ਖੰਨਾ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ ਕਿ “ਅਕਸ਼ੈ ਖੰਨਾ ਇੱਕ ਜਾਦੂਗਰ ਹੈ। ਸਾਨੂੰ ਗੱਲ ਕਰਨ ਦਾ ਮੌਕਾ ਘੱਟ ਹੀ ਮਿਲਿਆ। ਪਰ ਜਦੋਂ ਕੈਮਰਾ ਅੱਗੇ ਮੈਂ ਉਹਨਾਂ ਨਾਲ ਕੰਮ ਕੀਤਾ ਤਾਂ ਮੈਨੂੰ ਲੱਗਾ ਕਿ ਮੇਰੀ ਉਹਨਾਂ ਨਾਲ ਬਹੁਤ ਵਧੀਆ ਕੈਮਿਸਟਰੀ ਹੈ। ਉਹਨਾਂ ਵਰਗੇ ਅਦਾਕਾਰ ਨਾਲ ਕੰਮ ਕਰਨਾ ਸੱਚਮੁੱਚ ਇੱਕ ਸੁਪਨਾ ਹੈ। ਉਹ ਇੱਕ ਮਹਾਨ ਕਲਾਕਾਰ ਹਨ। ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ। ਉਹਨਾਂ ਵਰਗੇ ਪ੍ਰਤਿਭਾਸ਼ਾਲੀ ਵਿਅਕਤੀ ਨਾਲ ਕੰਮ ਕਰਨਾ ਖੁਸ਼ੀ ਅਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ।
ਅਕਸ਼ੈ ਖੰਨਾ ਨਾਲ ਫਿਰ ਕਰਨਾ ਚਾਵਾਂਗੀ ਕੰਮ ਕਰਨਾ
ਸੌਮਿਆ ਟੰਡਨ ਨੇ ਆਪਣੀ ਇੱਛਾ ਪ੍ਰਗਟਾਈ, ਉਹਨਾਂ ਨੇ ਕਿਹਾ ਕਿ ਮੈਂ ਫਿਰ ਤੋਂ ਅਕਸ਼ੈ ਖੰਨਾ ਨਾਲ ਕੰਮ ਕਰਨਾ ਚਾਹਾਂਗੀ. ਉਹਨਾਂ ਨਾਲ ਕੰਮ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ, ਜੇਕਰ ਉਹਨਾਂ ਨਾਲ ਮੈਨੂੰ ਫਿਰ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ।
‘ਧੁਰੰਧਰ‘ ਬਾਕਸ ਆਫਿਸ ‘ਤੇ ਰਹੀ ਸਫਲ
ਆਦਿਤਿਆ ਧਰ ਦੁਆਰਾ ਨਿਰਦੇਸ਼ਤ, ‘ਧੁਰੰਧਰ’ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਧੁਰੰਧਰ ਫਿਲਮ ਵਿੱਚ ਮੁੱਖ ਭੂਮਿਕਾ ਰਣਵੀਰ ਸਿੰਘ, ਅਕਸ਼ੈ ਖੰਨਾ, ਸੰਜੇ ਦੱਤ, ਅਰਜੁਨ ਰਾਮਪਾਲ, ਆਰ. ਮਾਧਵਨ, ਸਾਰਾ ਅਰਜੁਨ ਨੇ ਨਿਭਾਈ ਹੈ, ਇਸ ਫਿਲਮ ਵਿੱਚ ਹੋਰ ਵੀ ਬਹੁਤ ਸਾਰੇ ਕਲਾਕਾਰ ਹਨ। ਇਹ ਫਿਲਮ 5 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



