ਅਮਰੀਕਾ ਰਹਿੰਦੇ NRI ਪਰਿਵਾਰ ਦੇ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਸਾਫ਼

ਅਜਨਾਲਾ: ਅਜਨਾਲਾ ਦੇ ਨਜ਼ਦੀਕੀ ਪਿੰਡ ਰਿਆੜ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਅਮਰੀਕਾ ਰਹਿੰਦੇ ਪ੍ਰਵਾਸੀ ਭਾਰਤੀ (NRI) ਪਰਿਵਾਰ…

ਅਜਨਾਲਾ ਦੇ ਨਜ਼ਦੀਕੀ ਪਿੰਡ ਰਿਆੜ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਅਮਰੀਕਾ ਰਹਿੰਦੇ ਪ੍ਰਵਾਸੀ ਭਾਰਤੀ (NRI) ਪਰਿਵਾਰ

ਅਜਨਾਲਾ: ਅਜਨਾਲਾ ਦੇ ਨਜ਼ਦੀਕੀ ਪਿੰਡ ਰਿਆੜ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਅਮਰੀਕਾ ਰਹਿੰਦੇ ਪ੍ਰਵਾਸੀ ਭਾਰਤੀ (NRI) ਪਰਿਵਾਰ ਦੇ ਬੰਦ ਘਰ ਵਿੱਚ ਚੋਰਾਂ ਨੇ ਸੈਂਧ ਲਗਾ ਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਘਰ ਦੀ ਦੇਖਭਾਲ ਕਰਨ ਵਾਲਾ ਰਿਸ਼ਤੇਦਾਰ ਸਫਾਈ ਲਈ ਉੱਥੇ ਪਹੁੰਚਿਆ।

ਘਰ ਅੰਦਰ ਇਸ ਤਰ੍ਹਾ ਦਾਖਲ ਹੋਏ ਚੋਰ

ਪਿੰਡ ਸੂਫੀਆਂ ਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਪਰਿਵਾਰ ਪਿੰਡ ਰਿਆੜ ਵਿੱਚ ਰਹਿੰਦਾ ਹੈ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਵਿੱਚ ਵੱਸਿਆ ਹੋਇਆ ਹੈ। ਘਰ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਮੁਖਵਿੰਦਰ ਸਿੰਘ ਕੋਲ ਹੈ ਅਤੇ ਉਹ ਹਰ ਹਫ਼ਤੇ ਘਰ ਦੀ ਸਫਾਈ ਕਰਨ ਲਈ ਆਉਂਦਾ ਹੈ। ਬੀਤੀ 15 ਤਰੀਕ ਨੂੰ ਜਦੋਂ ਉਸ ਨੇ ਘਰ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਚੋਰਾਂ ਨੇ ਡਰਾਇੰਗ ਰੂਮ ਦੀ ਲੋਹੇ ਵਾਲੀ ਮੁੱਖ ਗਰਿੱਲ ਨੂੰ ਕਟਰ ਨਾਲ ਕੱਟਿਆ ਹੋਇਆ ਸੀ ਅਤੇ ਅੰਦਰ ਦਾਖਲ ਹੋ ਕੇ ਸਾਰੇ ਕਮਰਿਆਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ।

ਲੱਖਾਂ ਦੀ ਨਕਦੀ ਸਮੇਤ ਕਈ ਸਾਮਾਨ ਗਾਇਬ

ਮੁਖਵਿੰਦਰ ਸਿੰਘ ਅਨੁਸਾਰ ਚੋਰਾਂ ਨੇ ਘਰ ਵਿੱਚ ਮੌਜੂਦ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ ਹੈ। ਘਰ ਦਾ ਸਾਮਾਨ ਖਿੱਲਰਿਆ ਪਿਆ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਬੜੀ ਆਰਾਮ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਪਰਿਵਾਰ ਦੇ ਰਿਸ਼ਤੇਦਾਰ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

CCTV ਕੈਮਰਿਆਂ ਦੀ ਜਾਂਚ ਸ਼ੁਰੂ

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਅਜਨਾਲਾ ਦੀ ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ। ਮੁਖਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾਵੇ ਤਾਂ ਜੋ ਅਣਪਛਾਤੇ ਚੋਰਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਕੀਮਤੀ ਸਾਮਾਨ ਬਰਾਮਦ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Kapurthala Police takes major action against gangsters : ਜ਼ਿਲ੍ਹੇ ਭਰ ‘ਚ ਅਚਨਚੇਤ ਚੈਕਿੰਗ ਅਤੇ ਨਾਕਾਬੰਦੀ, ਕਈ ਹਿਰਾਸਤ ‘ਚ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *