ਅੰਮ੍ਰਿਤਸਰ- ਅੰਮ੍ਰਿਤਸਰ ਐਨਕਾਉਂਟਰ ਵਿਚ ਮਾਰੇ ਗਏ ਸ਼ਾਰਪਸ਼ੂਟਰ ਤੋਂ ਮਿਲੀ ਏ.ਕੇ.47 ਤੋਂ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਇਸ ਦੀ ਪੂਰੀ ਸੰਭਾਵਨਾ ਹੈ।ਪੁਲਿਸ ਇਸ ਦੀ ਫਾਰੈਂਸਿਕ ਜਾਂਚ ਕਰਵਾ ਰਹੀ ਹੈ। ਇਸ ਤੋਂ ਬਾਅਦ ਪੁਸ਼ਟੀ ਕਰ ਦਿੱਤੀ ਜਾਵੇਗੀ। ਡੀ.ਜੀ.ਪੀ. ਨੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਦੇ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੇ ਨਾਲ ਸੀ.ਐੱਮ. ਭਗਵੰਤ ਮਾਨ ਨੂੰ ਐਨਕਾਉਂਟਰ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਸ਼ਾਰਪਸ਼ੂਟਰ ਨੂੰ ਫੜਣ ਗਈ ਸੀ। ਉਨ੍ਹਾਂ ਨੇ ਏ.ਕੇ.47 ਤੋਂ ਫਾਇਰਿੰਗ ਕੀਤੀ ਤਾਂ ਸੈਲਫ ਡਿਫੈਂਸ ਵਿਚ ਪੁਲਿਸ ਨੇ ਦੋਹਾਂ ਦਾ ਐਨਕਾਉਂਟਰ ਕਰ ਦਿੱਤਾ।
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਅਟਾਰੀ ਬਾਰਡਰ ਦੇ ਨੇੜੇ ਭਕਨਾ ਅਤੇ ਹੁਸ਼ਿਆਰ ਨਗਰ ਵਿਚਾਲੇ ਜਿਸ ਇਮਾਰਤ ਵਿਚ ਸ਼ਾਰਪਸ਼ੂਟਰ ਮਨਪ੍ਰੀਤ ਮਨੁ ਅਤੇ ਜਗਰੂਪ ਰੂਪਾ ਲੁਕੇ ਸਨ, ਉਸ ਦੀ ਵੀ ਜਾਂਚ ਹੋ ਰਹੀ ਹੈ। ਉਨ੍ਹਾਂ ਨੂੰ ਇਥੇ ਪਨਾਹ ਦਿੱਤੀ ਗਈ ਸੀ ਜਾਂ ਨਹੀਂ? ਅਤੇ ਕੋਈ ਉਨ੍ਹਾਂ ਦੀ ਭੱਜਣ ਵਿਚ ਮਦਦ ਕਰ ਰਿਹਾ ਸੀ, ਇਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਦੋਵੇਂ ਸ਼ਾਰਪਸ਼ੂਟਰ ਦੇ ਪਾਕਿਸਤਾਨ ਭੱਜਣ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾਵੇਗੀ। ਉਹ ਪਾਕਿਸਤਾਨ ਬੈਠੇ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦੇ ਟੱਚ ਵਿਚ ਸਨ। ਪੁਲਿਸ ਸਾਰੇ ਐਂਗਲ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ।
ਡੀ.ਜੀ.ਪੀ. ਗੌਰਵ ਯਾਗਵ ਨੇ ਕਿਹਾ ਕਿ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ। ਅਸੀਂ ਉਸ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੇ ਹਾਂ।
ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਪੰਜਾਬ ਵਿਚ ਗੈਂਗਸਟਰਾਂ ਨੂੰ ਗਲੈਮਰਾਈਜ਼ ਨਹੀਂ ਕਰੇਗੀ। ਜਿਸ ਵੀ ਕੈਟੇਗਰੀ ਦੇ ਗੈਂਗਸਟਰ ਹੋਣ, ਉਨ੍ਹਾਂ ਦਾ ਸਫਾਇਆ ਕੀਤਾ ਜਾਵੇਗਾ। ਗੈਂਗਸਟਰ ਹੋਣਾ ਕੋਈ ਹੀਰੋਇਜ਼ਮ ਨਹੀਂ ਹੈ। ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਵਿਚ ਲਾ ਐਂਡ ਆਰਡਰ ਨੂੰ ਪੂਰੀ ਤਰ੍ਹਾਂ ਠੀਕ ਕਰਨ ਤੱਕ ਡਰੱਗਜ਼ ਅਤੇ ਗੈਂਗਸਟਰਸ ਦੇ ਖਿਲਾਫ ਜੰਗ ਜਾਰੀ ਰਹੇਗੀ।
ਸ਼ਾਰਪਸ਼ੂਟਰਾਂ ਤੋਂ ਮਿਲੇ ਅਸਲੇ ਦੀ ਹੋਵੇਗੀ ਫਾਰੈਂਸਿਕ ਜਾਂਚ, ਜਾਂਚ ‘ਚ ਹੋਣਗੇ ਕਈ ਖੁਲਾਸੇ
ਅੰਮ੍ਰਿਤਸਰ- ਅੰਮ੍ਰਿਤਸਰ ਐਨਕਾਉਂਟਰ ਵਿਚ ਮਾਰੇ ਗਏ ਸ਼ਾਰਪਸ਼ੂਟਰ ਤੋਂ ਮਿਲੀ ਏ.ਕੇ.47 ਤੋਂ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ…
