ਬਠਿੰਡਾ (ਬਿਊਰੋ)- ਵੀਡੀਓ (Video) ਬਣਾਉਣ ਦਾ ਖੁਮਾਰ ਨੌਜਵਾਨਾਂ ‘ਤੇ ਇਸ ਕਦਰ ਹਾਵੀ ਹੋਇਆ ਪਿਆ ਹੈ ਕਿ ਨੌਜਵਾਨ ਵੀਡੀਓ ਬਣਾਉਣ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ ਫਿਰ ਚਾਹੇ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਇਸੇ ਤਰ੍ਹਾਂ ਬਠਿੰਡਾ ਜੰਕਸ਼ਨ ‘ਤੇ ਖੜ੍ਹੀ ਮਾਲ ਗੱਡੀ ‘ਤੇ ਚੜ੍ਹ ਕੇ ਵੀਡੀਓ ਬਣਾ ਰਹੇ ਨੌਜਵਾਨ ਦਾ ਅਚਾਨਕ ਉਪਰ ਦੀ ਲੰਘਦੀਆਂ ਹਾਈ ਵੋਲਟੇਜ (High Voltage) ਤਾਰਾਂ ਨਾਲ ਹੱਥ ਲੱਗਣ ‘ਤੇ ਝੁਲਸਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਰੇਲ ਗੱਡੀ ਤੋਂ ਹੇਠਾਂ ਡਿੱਗ ਪਿਆ। ਤੁਰੰਤ ਨੌਜਵਾਨ ਵੈੱਲਫੇਅਰ ਸੁਸਾਇਟੀ (Youth Welfare Society) ਦੇ ਵਰਕਰਾਂ ਨੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਐਮਰਜੈਂਸੀ ਵਿਭਾਗ (Civil Hospital Emergency Department) ਵਿਚ ਇਲਾਜ ਲਈ ਪਹੁੰਚਦਾ ਕੀਤਾ।
ਇਹ ਵੀ ਪੜ੍ਹੋ- ਪੰਜਾਬ ਵਿਚ ਮਾਨਸੂਨ ਸਰਗਰਮ, ਦਿੱਲੀ ਵਿਚ ਅਜੇ ਕਰਨੀ ਪਵੇਗੀ ਉਡੀਕ ਤੇ ਮਹਾਰਾਸ਼ਟਰ ਵਿਚ ਜਲਥਲ ਹੋਈਆਂ ਸੜਕਾਂ
ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦਾ ਕਰੰਟ ਲੱਗਣ ਕਾਰਨ ਸਾਰਾ ਸਰੀਰ ਸੜ ਚੁੱਕਾ ਹੈ। ਜ਼ਖ਼ਮੀ ਦੀ ਪਹਿਚਾਣ ਗੁਰਨੂਰ 18 ਵਾਸੀ ਗੋਪਾਲ ਨਗਰ ਬਠਿੰਡਾ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਮੁਲਕ ਵਿਚ ਆਏ ਦਿਨ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ, ਜਿਸ ਕਾਰਣ ਕਈ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਵੀਡੀਓ ਰਾਹੀਂ ਕਈ ਨੌਜਵਾਨ ਆਪਣੇ ਟੈਲੇਂਟ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ ਪਰ ਇਸ ਦੌਰਾਨ ਕਈ ਨੌਜਵਾਨ ਖਤਰਨਾਕ ਵੀਡੀਓ ਬਣਾ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਵੀ ਕੋਸ਼ਿਸ਼ ਕਰਦੇ ਹਨ ਪਰ ਅਜਿਹੀ ਕੋਸ਼ਿਸ਼ ਉਨ੍ਹਾਂ ਨੂੰ ਮਹਿੰਗੀ ਪੈ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਜਾਨ ਵੀ ਜਾਂਦੀ ਲੱਗਦੀ ਹੈ।




