ਇੰਨੀ ਕਰੂਰ ਹੋਈ ਦੁਨੀਆ ਕਿ ਗਰੀਬ ਗਰਭਵਤੀ ਮਹਿਲਾ ਤੇ ਵੀ ਨਾ ਆਇਆ ਰਹਿਮ ਇਕ ਬੱਚੇ ਦੀ ਹੋਈ ਮੌਤ

ਰੂਪਨਗਰ (ਬਿਊਰੋ)- ਰੂਪਨਗਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਸਰਕਾਰੀ ਡਿਸਪੈਂਸਰੀ ਦੇ ਉਸ ਗੇਟ ਨੂੰ ਜਿੰਦਰਾ ਲਗਾ ਦਿੱਤਾ ਗਿਆ…

ਰੂਪਨਗਰ (ਬਿਊਰੋ)- ਰੂਪਨਗਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਸਰਕਾਰੀ ਡਿਸਪੈਂਸਰੀ ਦੇ ਉਸ ਗੇਟ ਨੂੰ ਜਿੰਦਰਾ ਲਗਾ ਦਿੱਤਾ ਗਿਆ ਜਿਸ ਗੇਟ ਤੋਂ ਡਿਸਪੈਂਸਰੀ ਦੇ ਪਿੱਛੇ ਝੁੱਗੀ ਝੌਂਪੜੀ ‘ਚ ਰਹਿੰਦੇ ਗਰੀਬ ਲੰਘਦੇ ਸੀ। ਜਦੋਂ ਗ਼ਰੀਬ ਇਕ ਗਰਭਵਤੀ ਮਹਿਲਾ ਨੂੰ ਹਸਪਤਾਲ ਲਿਜਾਣ ਲਈ ਡਿਸਪੈਂਸਰੀ ਦੀ ਕੰਧ ਟਪਾਉਣ ਲੱਗੇ ਤਾਂ ਗਰਭਵਤੀ ਮਹਿਲਾ ਦੀ ਉੱਥੇ ਹੀ ਡਲਿਵਰੀ ਹੋਣ ਕਾਰਨ ਪੇਟ ਵਿਚੋਂ ਦੋ ਬੱਚੇ ਹੇਠਾਂ ਡਿੱਗ ਗਏ, ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਅਤੇ ਇਕ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਬਚਾ ਲਿਆ ਗਿਆ।


ਤਸਵੀਰਾਂ ਰੂਪਨਗਰ ਦੇ ਪਸ਼ੂ ਡਿਸਪੈਂਸਰੀ ਦੀਆਂ ਹਨ, ਜਿੱਥੇ ਸਰਕਾਰ ਦੇ ਘਟੀਆ ਸਿਸਟਮ ਕਾਰਨ ਪਸ਼ੂਆਂ ਦੀ ਤਰ੍ਹਾਂ ਇਕ ਗਰਭਵਤੀ ਮਹਿਲਾ ਡਿਸਪੈਂਸਰੀ ਸਾਹਮਣੇ ਤੜਫ ਰਹੀ ਹੈ ਕਿਉਂਕਿ ਸਰਕਾਰ ਦੇ ਗੰਦੇ ਸਿਸਟਮ ਕਾਰਨ ਇਸ ਮਹਿਲਾ ਦਾ ਬੱਚਾ ਦੁਨੀਆਂ ਵਿੱਚ ਆਉਂਦੇ ਸਾਰ ਹੀ ਮਾਂ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਿਆ। ਦਰਅਸਲ ਇਹ ਗ਼ਰੀਬ ਮਹਿਲਾ ਰੂਪਨਗਰ ਦੀ ਸਰਕਾਰੀ ਪਸ਼ੂ ਡਿਸਪੈਂਸਰੀ ਦੇ ਪਿੱਛੇ ਝੁੱਗੀ ਝੌਂਪੜੀ ਵਿੱਚ ਰਹਿੰਦੀ ਹੈ ਅਤੇ ਇਨ੍ਹਾਂ ਗ਼ਰੀਬਾਂ ਨੂੰ ਜੋ ਰਸਤਾ ਹੈ ਉਹ ਡਿਸਪੈਂਸਰੀ ਵਿੱਚੋਂ ਹੋ ਕੇ ਲੰਘਦਾ ਹੈ। ਪ੍ਰੰਤੂ ਹਸਪਤਾਲ ਦੀ ਮਹਿਲਾ ਡਾਕਟਰ ਵੱਲੋਂ ਗੇਟ ਨੂੰ ਜ਼ਿੰਦਰਾ ਲਗਾ ਕੇ ਉਨ੍ਹਾਂ ਦਾ ਰਸਤਾ ਬੰਦ ਕਰ ਦਿੱਤਾ ਗਿਆ।


ਪਰਿਵਾਰਿਕ ਮੈਂਬਰਾਂ ਨੇ ਗਰਭਵਤੀ ਮਹਿਲਾ ਨੂੰ ਜਦੋਂ ਡਲਿਵਰੀ ਲਈ ਹਸਪਤਾਲ ਲਿਜਾਣਾ ਸੀ ਤਾਂ ਗੇਟ ਨੂੰ ਜਿੰਦਰਾ ਲੱਗਾ ਹੋਣ ਕਰਕੇ ਉਨ੍ਹਾਂ ਵੱਲੋਂ ਕੰਧ ਤੋਂ ਟਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸੇ ਦੌਰਾਨ ਮਹਿਲਾ ਦੀ ਉਥੇ ਡਲਿਵਰੀ ਹੋ ਗਈ ਜਿਸ ਦੌਰਾਨ ਇੱਕ ਬੱਚਾ ਫਰਸ਼ ਤੇ ਡਿੱਗ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰੇ ਬੱਚੇ ਨੂੰ ਪਰਿਵਾਰਕ ਮੈਂਬਰਾਂ ਨੇ ਸੰਭਾਲ ਲਿਆ। ਸਰਕਾਰ ਅਤੇ ਸਿਸਟਮ ਦੀ ਬਲੀ ਚੜ੍ਹੇ ਬੱਚੇ ਦੇ ਮਾਮਲੇ ਵਿਚ ਹਰ ਕੋਈ ਸਿਸਟਮ ਨੂੰ ਕੋਸ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਨੇ ਕਿ ਗ਼ਰੀਬਾਂ ਲਈ ਕਈ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ 45 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਜੀਅ ਰਹੇ ਇਨ੍ਹਾਂ ਗ਼ਰੀਬਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਦੇ ਦਾਅਵੇ ਸਿਰਫ਼ ਮੀਡੀਆ ਤੱਕ ਹੀ ਸੀਮਤ ਹਨ। ਹੁਣ ਵੇਖਣਾ ਹੋਵੇਗਾ ਕਿ ਜਿਸ ਮਹਿਲਾ ਡਾਕਟਰ ਦੇ ਕਾਰਨ ਇਕ ਮਾਂ ਦੀਆਂ ਅੱਖਾਂ ਸਾਹਮਣੇ ਉਸ ਦੇ ਨਵਜਾਤ ਬੱਚੇ ਦੀ ਜਾਨ ਚਲੀ ਗਈ ਕੀ ਉਸ ਡਾਕਟਰ ਵਿਰੁੱਧ ਸਰਕਾਰ ਕੋਈ ਕਾਰਵਾਈ ਕਰੇਗੀ ਜਾਂ ਨਹੀਂ ?

Leave a Reply

Your email address will not be published. Required fields are marked *