Iran ਵਿੱਚ ਆਰਥਿਕ ਮੰਦਹਾਲੀ ਕਾਰਨ ਭੜਕੀ ਜਨਤਾ, ਚੌਥੇ ਦਿਨ ਵੀ ਜਾਰੀ ਰਹੇ ਸਰਕਾਰ ਵਿਰੋਧੀ ਤਿੱਖੇ ਪ੍ਰਦਰਸ਼ਨ

ਤੇਹਰਾਨ: ਇਰਾਨ ਵਿੱਚ ਡੂੰਘੇ ਹੋ ਰਹੇ ਆਰਥਿਕ ਸੰਕਟ ਨੇ ਹੁਣ ਜਨਤਕ ਰੋਸ ਦਾ ਰੂਪ ਧਾਰ ਲਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰ ਵਿਰੁੱਧ ਵੱਡੇ…

_iran

ਤੇਹਰਾਨ: ਇਰਾਨ ਵਿੱਚ ਡੂੰਘੇ ਹੋ ਰਹੇ ਆਰਥਿਕ ਸੰਕਟ ਨੇ ਹੁਣ ਜਨਤਕ ਰੋਸ ਦਾ ਰੂਪ ਧਾਰ ਲਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦਾ ਅੱਜ ਲਗਾਤਾਰ ਚੌਥਾ ਦਿਨ ਹੈ। ਇਹ ਅੰਦੋਲਨ ਹੁਣ ਹੋਰ ਵੀ ਵਿਆਪਕ ਹੁੰਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਅਹਿਮ ਸੜਕਾਂ ਨੂੰ ਜਾਮ ਕਰ ਦਿੱਤਾ ਹੈ ਅਤੇ ਰਾਜਧਾਨੀ ਤੇਹਰਾਨ ਸਮੇਤ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਉਤਰ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

ਬਾਜ਼ਾਰਾਂ ਤੋਂ ਯੂਨੀਵਰਸਿਟੀਆਂ ਤੱਕ ਪਹੁੰਚੀ ਵਿਰੋਧ ਦੀ ਗੂੰਜ

ਇਸ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਤੇਹਰਾਨ ਦੇ ‘ਗ੍ਰੈਂਡ ਬਾਜ਼ਾਰ’ ਦੇ ਦੁਕਾਨਦਾਰਾਂ ਵੱਲੋਂ ਵਧਦੀ ਮਹਿੰਗਾਈ ਵਿਰੁੱਧ ਕੀਤੀ ਗਈ ਸੀ, ਜੋ ਹੁਣ ਪੂਰੇ ਦੇਸ਼ ਵਿੱਚ ਫੈਲ ਚੁੱਕੀ ਹੈ। ਹੁਣ ਇਹ ਵਿਰੋਧ ਪ੍ਰਦਰਸ਼ਨ ਦੇਸ਼ ਦੀਆਂ ਯੂਨੀਵਰਸਿਟੀਆਂ ਤੱਕ ਵੀ ਪਹੁੰਚ ਗਿਆ ਹੈ, ਜਿੱਥੇ ਵਿਦਿਆਰਥੀ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਹਨ। ਕੁਝ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਇਰਾਨ ਦੇ ਜਲਾਵਤਨ ਰਾਜਾ ਰਜ਼ਾ ਪਹਿਲਵੀ ਦੇ ਹੱਕ ਵਿੱਚ ਵੀ ਨਾਅਰੇ ਲਗਾਏ ਗਏ। ਕਈ ਇਲਾਕਿਆਂ ਵਿੱਚ ਹਿੰਸਕ ਝੜਪਾਂ ਦੀਆਂ ਖ਼ਬਰਾਂ ਹਨ, ਜਿੱਥੇ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ। ਰਿਪੋਰਟਾਂ ਮੁਤਾਬਕ ਗੁੱਸੇ ਵਿੱਚ ਆਏ ਲੋਕਾਂ ਨੇ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।

ਕਰੰਸੀ ਦੀ ਗਿਰਾਵਟ ਅਤੇ ਟੈਕਸਾਂ ਦੀ ਮਾਰ

ਇਸ ਵਿਦਰੋਹ ਦਾ ਮੁੱਖ ਕਾਰਨ ਇਰਾਨੀ ਮੁਦਰਾ ‘ਰਿਆਲ’ ਦੀ ਇਤਿਹਾਸਕ ਗਿਰਾਵਟ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰਿਆਲ ਦੀ ਕੀਮਤ ਇੰਨੀ ਡਿੱਗ ਚੁੱਕੀ ਹੈ ਕਿ ਹੁਣ ਇੱਕ ਡਾਲਰ ਲਈ ਲੋਕਾਂ ਨੂੰ 14 ਲੱਖ ਰਿਆਲ ਖਰਚਣੇ ਪੈ ਰਹੇ ਹਨ। ਇਸ ਕਾਰਨ ਦਰਾਮਦ (Import) ਬਹੁਤ ਮਹਿੰਗੀ ਹੋ ਗਈ ਹੈ ਅਤੇ ਮਹਿੰਗਾਈ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ। ਇਰਾਨ ਪਹਿਲਾਂ ਹੀ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਅਤੇ ਖੇਤਰੀ ਤਣਾਅ ਕਾਰਨ ਆਰਥਿਕ ਦਬਾਅ ਹੇਠ ਹੈ। ਹੁਣ ਨਵੇਂ ਸਾਲ ਵਿੱਚ ਸਰਕਾਰ ਵੱਲੋਂ ਟੈਕਸ ਵਧਾਉਣ ਦੀਆਂ ਯੋਜਨਾਵਾਂ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਭੜਕਾ ਦਿੱਤਾ ਹੈ, ਜਿਸ ਕਾਰਨ ਸਥਿਤੀ ਲਗਾਤਾਰ ਤਣਾਅਪੂਰਨ ਬਣੀ ਹੋਈ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/switzerland-blast-massive-explosion-in-restaurant-in-ski-resort-town-many-deaths-feared/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *