ਨਵੀਂ ਦਿੱਲੀ- ਦਿੱਲੀ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਕਾਬੂ ਕਰਨ ਲਈ ਲਾਕਡਾਊਨ ਦੀ ਮਿਆਦ ਨੂੰ ਇਕ ਹਫਤੇ ਲਈ ਹੋਰ ਵਧਾ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਤੋਂ ਦਿੱਲੀ ਵਿਚ ਮੈਟਰੋ ਵੀ ਬੰਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲ਼ੇ ਮਹੀਨੇ ਜਦੋਂ ਦਿੱਲੀ ਵਿਚ ਬਹੁਤ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵਧੇ ਤਾਂ 20 ਅਪ੍ਰੈਲ ਨੂੰ ਮਜਬੂਰੀ ਵਿਚ ਦਿੱਲੀ ਵਿਚ ਲਾਕਡਾਊ ਲਗਾਉਣਾ ਪਿਆ ਸੀ, ਕਿਉਂਕਿ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਸਨ। ਕੁਝ ਹੋਰ ਕਾਰਣਾਂ ਦੀ ਵਜ੍ਹਾ ਨਾਲ ਪਾਜ਼ੇਟਿਵਿਟੀ ਰੇਟ 35 ਫੀਸਦੀ ਤੱਕ ਆ ਗਿਆ ਸੀ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ 26 ਅਪ੍ਰੈਲ ਤੋਂ ਬਾਅਦ ਕਿਉਂਕਿ ਲਾਕਡਾਊਨ ਲਗਾਇਆ ਸੀ, ਕੇਸ ਘੱਟ ਹੋਣੇ ਸ਼ੁਰੂ ਹੋਏ, ਹੁਣ 23-24 ਫੀਸਦੀ ਪਾਜ਼ੇਟਿਵੀਿਟੀ ਰੇਟ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਭ ਲੋਕਾਂ ਨੇ ਬਹੁਤ ਸਹਿਯੋਗ ਕੀਤਾ ਜਿਸ ਦੀ ਵਜ੍ਹਾ ਨਾਲ ਇਹ ਹੋ ਸਕਿਆ ਹੈ। ਇਸ ਲਾਕਡਾਊਨ ਦੌਰਾਨ ਅਸੀਂ ਹੈਲਥ ਇੰਫ੍ਰਾਸਟਰੱਕਚਰ ਨੂੰ ਮਜ਼ਬੂਤ ਕਰਨ ‘ਤੇ ਕੰਮ ਕੀਤਾ, ਕਈ ਥਾਈਂ ਆਕਸੀਜਨ ਬੈੱਡ ਤਿਆਰ ਕੀਤੇ ਗਏ, ਸਭ ਤੋਂ ਜ਼ਿਆਦਾ ਦਿੱਕਤ ਦਿੱਲੀ ਵਿਚ ਆਕਸੀਜਨ ਦੀ ਆਈ। ਸਾਨੂੰ ਅਚਾਨਕ ਹੀ ਨਾਰਮਲ ਤੋਂ ਕਈ ਗੁਣਾ ਜ਼ਿਆਦਾ ਆਕਸੀਜਨ ਦੀ ਲੋੜ ਪੈਣ ‘ਤੇ ਲੱਗ ਗਈ ਸੀ। ਪਿਛਲੇ ਕੁਝ ਦਿਨਾਂ ਵਿਚ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਅਤੇ ਸੁਪਰੀਮ ਕੋਰਟ ਹਾਈ ਕੋਰਟ ਦੇ ਹੁਕਮਾਂ ਤੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੁਣ ਦਿੱਲੀ ਦੇ ਅੰਦਰ ਆਕਸੀਜਨ ਦੀ ਸਥਿਤੀ ਵਿਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ।
ਸੀ.ਐੱਮ. ਕੇਜਰੀਵਾਲ ਮੁਤਾਬਕ ਹੁਣ ਇਸ ਤਰ੍ਹਾਂ ਦੀ ਗੱਲ ਸੁਣਨ ਨੂੰ ਨਹੀਂ ਮਿਲਦੀ ਕਿ ਇਸ ਹਸਪਤਾਲ ਵਿਚ 2 ਘੰਟੇ ਦੀ ਆਕਸੀਜਨ ਰਹਿ ਗਈ ਜਾਂ ਉਸ ਹਸਪਤਾਲ ਵਿਚ ਅੱਧੇ ਘੰਟੇ ਦੀ ਰਹਿ ਗਈ ਹੈ। ਇਸ ਲਾਕਡਾਊਨ ਦੇ ਸਮੇਂ ਨੂੰ ਅਸੀਂ ਆਪਣੇ ਸਿਸਟਮ ਨੂੰ ਸੁਧਾਰਣ ਦੀ ਕਾਫੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਟੀਕਾਕਰਣ ਦਾ ਪ੍ਰੋਗਰਾਮ ਵੀ ਤੇਜ਼ੀ ਨਾਲ ਵਧਾਉਣ ਦਾ ਕੰਮ ਕੀਤਾ ਗਿਆ ਹੈ। ਸਭ ਲੋਕ ਇਸ ਦੀ ਤਾਰੀਫ ਕਰ ਰਹੇ ਹਨ ਅਤੇ ਦਿੱਲੀ ਦੇ ਨੇੜੇ ਰਹਿੰਦੇ ਲੋਕ ਵੀ ਦਿੱਲੀ ਵਿਚ ਆ ਕੇ ਟੀਕਾ ਲਗਵਾ ਰਹੇ ਹਨ। ਵੈਕਸੀਨ ਦੇ ਸਟਾਫ ਦੀ ਕਮੀ ਹੈ ਇਸ ਦੇ ਲਈ ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰ ਰਹੇ ਹਾਂ ਸਾਨੂੰ ਉਮੀਦ ਹੈ ਸਹਿਯੋਗ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਔਰਤਾਂ ਨੌਜਵਾਨਾਂ ਅਤੇ ਵੱਖ-ਵੱਖ ਵਰਗ ਦੇ ਲੋਕਾਂ ਨਾਲ ਗੱਲ ਹੋਈ ਹੈ ਅਤੇ ਸਭ ਦਾ ਇਹ ਮੰਨਣਾ ਹੈ ਕਿ ਕੋਰੋਨਾ ਦੇ ਮਾਮਲੇ ਘੱਟ ਤਾਂ ਹੋਏ ਹਨ ਪਰ ਅਜੇ ਵੀ ਬਹੁਤ ਹਨ, ਅਜੇ ਢਿਲਾਈ ਦੇਣ ਦਾ ਸਮਾਂ ਨਹੀਂ ਆਇਆ ਹੈ।



