ਮੁੰਬਈ : ਆਪਣੀ ਸ਼ਾਨਦਾਰ ਕਾਮੇਡੀ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੇ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਇਨੀਂ ਦਿਨੀਂ ਕਾਨੂੰਨੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। 9 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੇ ਤਿਹਾੜ ਜੇਲ੍ਹ ਵਿੱਚ ਆਤਮ -ਸਮਰਪਣ ਕਰ ਦਿੱਤਾ ਹੈ। ਇਸ ਔਖੀ ਘੜੀ ਵਿੱਚ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਅਦਾਕਾਰ ਦੀ ਮਦਦ ਲਈ ਅੱਗੇ ਆ ਰਹੀਆਂ ਹਨ।
GemTunes ਦੇ ਮਾਲਕ ਨੇ ਵਧਾਇਆ ਮਦਦ ਦਾ ਹੱਥ
View this post on Instagram
ਰਾਜਪਾਲ ਯਾਦਵ ਦੀ ਆਰਥਿਕ ਮਦਦ ਕਰਨ ਵਾਲਿਆਂ ਦੀ ਸੂਚੀ ਵਿੱਚ ਹੁਣ ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਅਤੇ ‘GemTunes ਮਿਊਜ਼ਿਕ’ ਦੇ ਮਾਲਕ ਰਾਓ ਇੰਦਰਜੀਤ ਸਿੰਘ ਯਾਦਵ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਇੰਦਰਜੀਤ ਸਿੰਘ ਨੇ ਅਦਾਕਾਰ ਨੂੰ 1.1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਕਰਜ਼ੇ ਦਾ ਬੋਝ ਕੁਝ ਘੱਟ ਹੋ ਸਕੇ।
ਸੋਸ਼ਲ ਮੀਡੀਆ ‘ਤੇ ਹੋਰਾਂ ਨੂੰ ਵੀ ਕੀਤੀ ਅਪੀਲ
ਇੰਦਰਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇਸ ਸਬੰਧੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੰਡਸਟਰੀ ਦੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਇਸ ਔਖੇ ਸਮੇਂ ਵਿੱਚ ਕਾਮੇਡੀਅਨ-ਅਦਾਕਾਰ ਰਾਜਪਾਲ ਯਾਦਵ ਦੀ ਮਦਦ ਕਰਨ। ਦੱਸ ਦੇਈਏ ਕਿ ਇਹ ਮਾਮਲਾ ਕਰੀਬ ਇੱਕ ਦਹਾਕਾ ਪੁਰਾਣਾ ਹੈ, ਜਿਸ ਕਾਰਨ ਅਦਾਕਾਰ ਨੂੰ ਹੁਣ ਜੇਲ੍ਹ ਜਾਣਾ ਪਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


