ਸ਼ਾਹਰੁਖ ਦੀ ਧੀ ਲਈ ਆਇਆ ਵਿਆਹ ਦਾ ਰਿਸ਼ਤਾ, ਲੜਕੇ ਨੇ ਇੰਝ ਮੰਗਿਆ ਹੱਥ

ਨਵੀਂ ਦਿੱਲੀ (ਇੰਟ.)- ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ (Shah Rukh Khan) ਦੀ ਧੀ ਸੁਹਾਨਾ ਖਾਨ ਅਕਸਰ ਚਰਚਾ ਵਿਚ ਬਣੀ ਰਹਿੰਦੀ ਹੈ। ਸੁਹਾਨਾ ਖਾਨ…

ਨਵੀਂ ਦਿੱਲੀ (ਇੰਟ.)- ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ (Shah Rukh Khan) ਦੀ ਧੀ ਸੁਹਾਨਾ ਖਾਨ ਅਕਸਰ ਚਰਚਾ ਵਿਚ ਬਣੀ ਰਹਿੰਦੀ ਹੈ। ਸੁਹਾਨਾ ਖਾਨ ਨੇ ਹੁਣ ਤੱਕ ਬਾਲੀਵੁੱਡ ਵਿਚ ਕਦਮ ਨਹੀਂ ਰੱਖਿਆ ਹੈ। ਪਰ ਉਨ੍ਹਾਂ ਦੀ ਪ੍ਰਸਿੱਧੀ ਕਿਸੀ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ। ਸੁਹਾਨਾ ਖਾਨ ਨੇ ਹਾਲ ਹੀ ਵਿਚ ਆਪਣਾ 21ਵਾਂ ਜਨਮ ਦਿਨ ਮਨਾਇਆ। ਹੁਣ ਸੁਹਾਨਾ ਦੇ 21ਵੇਂ ਜਨਮਦਿਨ ‘ਤੇ ਉਨ੍ਹਾਂ ਲਈ ਵਿਆਹ ਦਾ ਰਿਸ਼ਤਾ ਵੀ ਆ ਗਿਆ ਹੈ।

ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ

ਜੀ ਹਾਂ! ਸੁਹਾਨਾ ਦੇ 21ਵੇਂ ਜਨਮਦਿਨ ‘ਤੇ ਉਨ੍ਹਾਂ ਨੂੰ ਵਿਆਹ ਦਾ ਪ੍ਰਪੋਜ਼ਲ ਮਿਲਿਆ ਹੈ। ਦਰਅਸਲ ਸੁਹਾਨਾ ਦੇ ਜਨਮਦਿਨ ‘ਤੇ ਉਨ੍ਹਾਂ ਦੀ ਮਾਂ ਗੌਰੀ ਖਾਨ ਨੇ ਟਵਿੱਟਰ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਸੁਹਾਨਾ ਦੀ ਤਸਵੀਰ ਦੇ ਨਾਲ ਉਨ੍ਹਾਂ ਨੂੰ ਜਨਮ ਦਿਨ ਵਿਸ਼ ਕੀਤਾ ਸੀ। ਗੌਰੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ‘ਹੈਪੀ ਬਰਥਡੇ, ਤੂੰ ਬਹੁਤ ਪਿਆਰੀ ਹੈ ਅੱਜ, ਕਲ ਅਤੇ ਹਮੇਸ਼ਾ।’


ਇਹ ਵੀ ਪੜੋ: PM ਮੋਦੀ ਨੂੰ ਲਿਖੇ ਪੱਤਰ ‘ਤੇ ਛਿੜੀ ਚਰਚਾ, ਸੰਯੁਕਤ ਕਿਸਾਨ ਮੋਰਚਾ ‘ਤੇ ਖੜ੍ਹੇ ਸਵਾਲਾਂ ‘ਤੇ ਲੀਡਰਾਂ ਦੇ ਰਹੇ ਜਵਾਬ
ਗੌਰੀ ਦੀ ਇਸ ਪੋਸਟ ‘ਤੇ ਕਈ ਲੋਕਾਂ ਨੇ ਕੁਮੈਂਟ ਕਰ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਥੇ ਹੀ ਇਕ ਟਵਿੱਟਰ ਯੂਜ਼ਰ ਨੇ ਇਸ ਪੋਸਟ ‘ਤੇ ਅਜਿਹਾ ਕੁਮੈਂਟ ਕੀਤਾ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ। ਸੁਹਾਨਾ ਦੀ ਇਸ ਪੋਸਟ ‘ਤੇ ਇਕ ਯੂਜ਼ਰ ਨੇ ਸੁਹਾਨਾ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਹੈ। ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ‘ਗੌਰੀ ਮੈਮ ਮੇਰਾ ਵਿਆਹ ਸੁਹਾਨਾ ਨਾਲ ਕਰਵਾ ਦਿਓ। ਮੇਰੀ ਮਹੀਨੇ ਦੀ ਤਨਖਾਹ 1 ਲੱਖ ਪਲੱਸ ਹੈ।’

ਯੂਜ਼ਰ ਦਾ ਇਹ ਕੁਮੈਂਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਈ ਲੋਕ ਇਸ ‘ਤੇ ਰਿਪਲਾਈ ਕਰ ਕੇ ਯੂਜ਼ਰ ਨੂੰ ਕਹਿ ਰਹੇ ਹਨ ਕਿ ਤਸਵੀਰ ਵਿਚ ਸੁਹਾਨਾ ਨੇ ਜੋ ਬੈਗ ਹੱਥ ਵਿਚ ਲਿਆ ਹੈ ਉਸ ਦੀ ਕੀਮਤ ਵੀ 3 ਲੱਖ ਰੁਪਏ ਹੈ। ਦੱਸ ਦਈਏ ਕਿ ਸੁਹਾਨਾ ਖਾਨ ਨੇ 22 ਮਈ ਨੂੰ ਆਪਣਾ 21ਵਾਂ ਜਨਮਦਿਨ ਮਨਾਇਆ ਹੈ। ਇਸ ਖਾਸ ਮੌਕੇ ‘ਤੇ ਸੁਹਾਨਾ ਨੇ ਆਪਣੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਜਿਸ ਨੂੰ ਖੂਬ ਪਸੰਦ ਕੀਤਾ ਗਿਆ।

Leave a Reply

Your email address will not be published. Required fields are marked *